ਆਖਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਉਂ ਬਣਾਈ PM ਮੋਦੀ ਦੀ ਪਸੰਦੀਦਾ ਖਿਚੜੀ? ਜਾਣੋ ਕੀ ਕਾਰਨ
ਵਪਾਰ ਦੇ ਲਿਹਾਜ਼ ਨਾਲ ਭਾਰਤ ਤੇ ਆਸਟ੍ਰੇਲੀਆ ਨੇ ਪਿਛਲੇ ਹਫ਼ਤੇ 'ਚ ਇੱਕ ਵੱਡੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਭਾਰਤ ਦੀਆਂ 6000 ਤੋਂ ਵੱਧ ਵਸਤੂਆਂ ਨੂੰ ਆਸਟ੍ਰੇਲੀਆ 'ਚ ਡਿਊਟੀ ਫ੍ਰੀ ਬਰਾਮਦ (Export) ਕੀਤਾ ਜਾ ਸਕਦਾ ਹੈ
Trending: ਵਪਾਰ ਦੇ ਲਿਹਾਜ਼ ਨਾਲ ਭਾਰਤ ਤੇ ਆਸਟ੍ਰੇਲੀਆ ਨੇ ਪਿਛਲੇ ਹਫ਼ਤੇ 'ਚ ਇੱਕ ਵੱਡੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਤਹਿਤ ਭਾਰਤ ਦੀਆਂ 6000 ਤੋਂ ਵੱਧ ਵਸਤੂਆਂ ਨੂੰ ਆਸਟ੍ਰੇਲੀਆ 'ਚ ਡਿਊਟੀ ਫ੍ਰੀ ਬਰਾਮਦ (Export) ਕੀਤਾ ਜਾ ਸਕਦਾ ਹੈ, ਜਿਸ ਨੂੰ 'ਮੁਕਤ ਵਪਾਰ ਸਮਝੌਤਾ' ਵੀ ਕਿਹਾ ਜਾ ਰਿਹਾ ਹੈ। ਆਰਥਿਕ ਨਜ਼ਰੀਏ ਤੋਂ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨੂੰ ਸੈਲੀਬ੍ਰੇਟ ਕਰਨ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇੱਕ ਅਨੋਖਾ ਤਰੀਕਾ ਕੱਢਿਆ ਹੈ।
ਭਾਰਤ ਨਾਲ ਹੋਏ ਮੁਕਤ ਵਪਾਰ ਸਮਝੌਤੇ ਤੋਂ ਸਕਾਟ ਮੌਰੀਸਨ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਖੁਸ਼ੀ ਨੂੰ ਉਨ੍ਹਾਂ ਨੇ ਭਾਰਤੀ ਡਿਸ਼ ਬਣਾ ਕੇ ਸੈਲੀਬ੍ਰੇਟ ਕੀਤਾ। ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਸਟ੍ਰੇਲਿਆਈ ਪੀਐਮ ਨੂੰ ਦੇਸੀ ਸਟਾਈਲ 'ਚ ਭਾਰਤੀ ਡਿਸ਼ ਬਣਾਉਂਦੇ ਹੋਏ ਦੇਖਿਆ ਗਿਆ। ਇਸ ਦੀਆਂ ਕੁਝ ਤਸਵੀਰਾਂ ਸਕਾਟ ਮੌਰੀਸਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਯੂਜ਼ਰਸ ਕਾਫ਼ੀ ਹੈਰਾਨ ਹਨ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ 'ਚ ਸਕਾਟ ਮੌਰੀਸਨ ਦੇਸੀ ਅੰਦਾਜ਼ 'ਚ ਖਿਚੜੀ ਬਣਾਉਂਦੇ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਸਕਾਟ ਮੌਰੀਸਨ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਸੰਦੀਦਾ ਖਿਚੜੀ ਬਣਾਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਰਤ ਨਾਲ ਨਵੇਂ ਵਪਾਰ ਸਮਝੌਤੇ ਦਾ ਜਸ਼ਨ ਮਨਾਉਣ ਲਈ ਕਰੀ ਪਕਾਉਣ ਦਾ ਆਪਸ਼ਨ ਚੁਣਿਆ।
ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਭਾਰਤ ਦੇ ਨਾਲ ਸਾਡੇ ਨਵੇਂ ਵਪਾਰਕ ਸਮਝੌਤੇ ਦਾ ਜਸ਼ਨ ਮਨਾਉਣ ਲਈ ਮੈਂ ਅੱਜ ਰਾਤ ਨੂੰ ਕਰੀ ਪਕਾਉਣ ਲਈ ਚੁਣੀ ਹੈ, ਜੋ ਕਿ ਗੁਜਰਾਤ ਤੋਂ ਮੇਰੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਸੰਦੀਦਾ ਖਿਚੜੀ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਕਾਟ ਮੌਰੀਸਨ ਕਿਸੇ ਭਾਰਤੀ ਪਕਵਾਨ ਦਾ ਆਨੰਦ ਲੈਂਦੇ ਨਜ਼ਰ ਆਏ ਹਨ, ਇਸ ਤੋਂ ਪਹਿਲਾਂ ਵੀ ਉਹ ਕੇਰਲ ਦੀ ਮਸ਼ਹੂਰ ਡਿਸ਼ ਬਣਾਉਂਦੇ ਨਜ਼ਰ ਆ ਚੁੱਕੇ ਹਨ।