25 ਸੌ ਦੀ ਕੀਮਤ 'ਤੇ ਮਿਲ ਰਿਹਾ Bajaj ਦਾ ਵੈਸਪਾ ਸਕੂਟਰ ? ਵਿਗਿਆਪਨ ਹੋਇਆ ਵਾਇਰਲ
Bajaj Vespa Scooter : ਭਾਰਤੀ ਆਟੋ ਸੈਕਟਰ 'ਚ ਬਾਜਾਜ ਕੰਪਨੀ ਦੀ ਇੱਕ ਵੱਡਾ ਨਾਮ ਹੈ। ਬਾਜਾਜ ਦੇ ਸਕੂਟਰ ਭਾਰਤ 'ਚ ਜ਼ਿਆਦਾਤਕ ਘਰਾਂ 'ਚ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਹੈ।
Bajaj Vespa Scooter : ਭਾਰਤੀ ਆਟੋ ਸੈਕਟਰ 'ਚ ਬਜਾਜ ਕੰਪਨੀ ਦੀ ਇੱਕ ਵੱਡਾ ਨਾਮ ਹੈ। ਬਜਾਜ ਦੇ ਸਕੂਟਰ ਭਾਰਤ 'ਚ ਜ਼ਿਆਦਾਤਕ ਘਰਾਂ 'ਚ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਹੈ। ਭਾਵੇਂ ਕਿ ਅੱਜ ਬਜਾਜ ਨੇ ਆਪਣੇ ਪੁਰਾਣੇ ਮਾਡਲ ਨੂੰ ਬਜਾਜ 'ਚ ਲਿਆਉਣਾ ਬੰਦ ਕਰ ਦਿੱਤਾ ਹੈ ਪਰ ਅੱਜ ਵੀ 70 ਤੋਂ ਲੈ ਕੇ 90 ਦਹਾਕੇ ਦੇ ਲੋਕਾਂ ਵਿਚਕਾਰ ਇਸ ਸਕੂਟਰ ਨੂੰ ਲੈ ਕੇ ਕਾਫੀ ਕ੍ਰੇਜ਼ ਦੇਖਿਆ ਜਾਂਦਾ ਹੈ। ਵਰਤਮਾਨ ਸਮੇਂ 'ਚ ਬਜਾਜ ਆਪਣੇ ਵੈਸਪਾ ਸਕੂਟਰ 'ਚ ਕਈ ਤਰ੍ਹਾਂ ਬਦਲਾਅ ਕਰਕੇ ਇਸ ਨੂੰ ਵੇਚਦੇ ਹਨ।
ਇਹਨਾ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਬਜਾਜ ਦੇ ਵੈਸਪਾ ਸਕੂਟਰ ਨੂੰ ਲੈ ਕੇ ਵਿਗਿਆਪਨ ਦੇਖਿਆ ਜਾ ਰਿਹਾ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ Bajaj ਸਕੂਟਰ ਨੂੰ ਐਕਸਾਈਜ਼ ਡਿਊਟੀ ਦੇ ਟੈਕਸ ਦੇ ਬਾਅਦ 25 ਸੌ ਤੋਂ ਵੀ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਵਿਗਿਆਪਨ 'ਚ ਬਜਾਜ ਦੇ ਵੈਸਪਾ ਸਕੂਟਰ ਦੇ 150CC ਦੀ ਕੀਮਤ 2 ਹਜ਼ਾਰ 129 ਤੈਅ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਫਿਲਹਾਲ ਇਹ ਵਿਗਿਆਪਨ ਪੂਰੀ ਤਰ੍ਹਾਂ ਸੱਚਾ ਹੈ ਪਰ ਕਾਫੀ ਸਮਾਂ ਪੁਰਾਣਾ ਹੈ ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵਿਗਿਆਪਨ ਸਾਲ 1961 ਦਾ ਹੈ ਜੀ ਹਾਂ 60 ਸਾਲ ਪਹਿਲਾਂ ਵਿਕਣ ਵਾਲਾ ਬਜਾਜ ਦਾ ਵੈਸਪਾ ਸਕੂਟਰ ਦੀ ਕੀਮਤ 2500 ਤੋਂ ਵੀ ਘੱਟ ਸੀ ਪਰ ਇਹ ਉਸ ਸਮੇਂ ਵੀ ਇੱਕ ਬਹੁਤ ਵੱਡੀ ਕੀਮਤ ਹੋਇਆ ਕਰਦੀ ਸੀ। ਵਿਗਿਆਪਨ ਦੇ ਪੋਸਟਰ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਪੇਅਰ ਵ੍ਹੀਲ, ਟਾਇਰ , ਟਿਊਬ ਅਤੇ ਐਕਸਟਰਾ ਸੀਟ ਦੇ ਨਾਲ ਇਸ ਸਕੂਟਰ ਦੀ ਕੀਮਤ ਉਸ ਸਮੇਂ ਮਹਿਜ਼ 2 ਹਜ਼ਾਰ 243 ਰੁਪਏ ਸੀ।
ਇਹ ਵੀ ਪੜ੍ਹੋ: Ukraine Amazing Facts: ਸਭ ਤੋਂ ਖੂਬਸੂਰਤ ਕੁੜੀਆਂ ਦਾ ਦੇਸ਼ ਯੂਕ੍ਰੇਨ, ਜਾਣੋ ਜੰਗ 'ਚ ਘਿਰੇ ਮੁਲਕ ਬਾਰੇ ਦਿਲਚਸਪ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904