ਪੜਚੋਲ ਕਰੋ
Advertisement
21 ਸਾਲ ਤੱਕ ਪਤਨੀ ਦੀ ਲਾਸ਼ ਨਾਲ ਰਿਹਾ ਪਤੀ, ਕਦੇ ਗੱਲਾਂ ਕਰਦਾ ਤੇ ਕਦੇ ਨਾਲ ਸੌਂਦਾ...
72 ਸਾਲਾ ਵਿਅਕਤੀ 21 ਸਾਲਾਂ ਤੱਕ ਆਪਣੀ ਪਤਨੀ ਦੀ ਲਾਸ਼ ਨਾਲ ਰਿਹਾ ਹੈ। ਉਹ ਆਪਣੀ ਪਤਨੀ ਦੀ ਲਾਸ਼ ਨੂੰ ਤਾਬੂਤ ਵਿੱਚ ਰੱਖ ਕੇ ਆਪਣੇ ਇੱਕ ਕਮਰੇ ਵਾਲੇ ਘਰ ਵਿੱਚ ਰਹਿ ਰਿਹਾ ਸੀ। ਪਤਨੀ ਦੀ ਮੌਤ ਤੋਂ ਬਾਅਦ ਵੀ ਉਹ ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਸੀ।
ਇੱਕ 72 ਸਾਲਾ ਵਿਅਕਤੀ 21 ਸਾਲਾਂ ਤੱਕ ਆਪਣੀ ਪਤਨੀ ਦੀ ਲਾਸ਼ ਨਾਲ ਰਿਹਾ ਹੈ। ਉਹ ਆਪਣੀ ਪਤਨੀ ਦੀ ਲਾਸ਼ ਨੂੰ ਤਾਬੂਤ ਵਿੱਚ ਰੱਖ ਕੇ ਆਪਣੇ ਇੱਕ ਕਮਰੇ ਵਾਲੇ ਘਰ ਵਿੱਚ ਰਹਿ ਰਿਹਾ ਸੀ। ਪਤਨੀ ਦੀ ਮੌਤ ਤੋਂ ਬਾਅਦ ਵੀ ਉਹ ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਸੀ। ਅਜਿਹੇ 'ਚ ਉਸ ਨੇ ਆਪਣੀ ਪਤਨੀ ਦੀ ਲਾਸ਼ ਨੂੰ ਘਰ 'ਚ ਹੀ ਦਫਨਾ ਦਿੱਤਾ।
ਕਈ ਯੂਜਰਸ ਨੇ ਪਤਨੀ ਦੇ ਪ੍ਰਤੀ ਉਸ ਦੇ ਲਗਾਵ ਨੂੰ 'ਅਮਰ ਪ੍ਰੇਮ ਕਰਾਰ ਦਿੱਤਾ ਹੈ, ਜਦੋਂ ਕਿ ਕੁਝ ਨੇ ਉਸ ਨੂੰ 'ਬੇਅੰਤ ਪਿਆਰ ਕਰਨ ਵਾਲਾ ਆਦਮੀ' ਦੱਸਿਆ ਹੈ। ਹਾਲ ਹੀ ਵਿੱਚ ਵਿਅਕਤੀ ਨੇ ਆਪਣੀ ਪਤਨੀ ਦੀ ਲਾਸ਼ ਦਾ ਸਸਕਾਰ ਕੀਤਾ ਹੈ। ਰੋਂਦੇ ਹੋਏ ਪਤਨੀ ਨੂੰ 'ਆਖਰੀ ਵਿਦਾਈ' ਦਿੰਦੇ ਹੋਏ ਸ਼ਖਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
ਦਿ ਸਟ੍ਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ 72 ਸਾਲਾ ਵਿਅਕਤੀ ਦਾ ਨਾਂ ਚਰਨ ਜਨਵਾਚਕਕਲ (Charn Janwatchakal ) ਹੈ ਅਤੇ ਉਹ ਥਾਈਲੈਂਡ ਦੇ Bang Khen ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਥਾਈ ਫੌਜ ਵਿੱਚ ਡਾਕਟਰ ਰਹੇ ਚਰਨ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਅਜਿਹੇ 'ਚ ਜਦੋਂ ਪਤਨੀ ਦੀ ਮੌਤ ਹੋ ਗਈ ਤਾਂ ਉਨ੍ਹਾਂ ਨੇ ਉਸ ਨੂੰ ਕਬਰਸਤਾਨ 'ਚ ਦਫਨਾਉਣ ਦੀ ਬਜਾਏ ਘਰ 'ਚ ਹੀ ਦਫਨਾ ਦਿੱਤਾ। ਪਤਨੀ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ।
ਪਤਨੀ ਦੇ ਸਰੀਰ ਨਾਲ ਪਤੀ
ਇਸ ਘਟਨਾ ਤੋਂ ਬਾਅਦ ਚਰਨ ਦੇ ਦੋਵੇਂ ਪੁੱਤਰ ਘਰ ਛੱਡ ਕੇ ਚਲੇ ਗਏ ਪਰ ਚਰਨ ਜਨਵਾਚਕ ਨੇ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਲਾਸ਼ ਨੂੰ ਘਰ ਵਿਚ ਹੀ ਦਫ਼ਨ ਕਰ ਦਿੱਤਾ। ਕਦੇ ਉਹ ਲਾਸ਼ ਕੋਲ ਜਾ ਕੇ ਗੱਲਾਂ ਕਰਦਾ ਤੇ ਕਦੇ ਉਹਦੇ ਕੋਲ ਸੌਂਦਾ ਪਰ 21 ਸਾਲ ਬਾਅਦ ਪਿਛਲੇ ਮਹੀਨੇ (29 ਅਪ੍ਰੈਲ) ਚਰਨ ਨੇ ਪਤਨੀ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ। ਇਸਦੇ ਲਈ ਉਸਨੇ ਇੱਕ ਸੰਸਥਾ ਨਾਲ ਸੰਪਰਕ ਕੀਤਾ। ਸੰਸਥਾ ਦੇ ਸਹਿਯੋਗ ਨਾਲ ਉਨ੍ਹਾਂ ਦੀ ਪਤਨੀ ਦੀ ਲਾਸ਼ ਨੂੰ ਕਫਨ 'ਚੋਂ ਬਾਹਰ ਕੱਢ ਕੇ ਕਾਨੂੰਨ ਅਨੁਸਾਰ ਅੰਤਿਮ ਵਿਦਾਇਗੀ ਦਿੱਤੀ ਗਈ।
ਸੋਮਵਾਰ ਨੂੰ ਇੱਕ ਸਥਾਨਕ ਵਕੀਲ ਨਿਤੀਥੋਰਨ ਕਾਵਟੋ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਦੀ ਇੰਟਰਵਿਊ ਲਈ। ਵਕੀਲ ਨੇ ਦੱਸਿਆ ਕਿ ਬਜ਼ੁਰਗ ਬਹੁਤ ਪੜ੍ਹਿਆ-ਲਿਖਿਆ ਹੈ ਅਤੇ ਉਸ ਕੋਲ ਕਈ ਡਿਗਰੀਆਂ ਹਨ ਪਰ ਪਤਨੀ ਦੀ ਮੌਤ ਤੋਂ ਬਾਅਦ ਉਹ ਬਹੁਤ ਸਾਦਾ ਜੀਵਨ ਬਤੀਤ ਕਰ ਰਿਹਾ ਹੈ। ਉਨ੍ਹਾਂ ਦੇ ਘਰ ਵਿੱਚ ਨਾ ਤਾਂ ਰੋਸ਼ਨੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਬਿਸਤਰਾ। ਹਾਲਾਂਕਿ ਪਤਨੀ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਵਕੀਲ ਨੇ ਕਿਹਾ ਕਿ ਬਜ਼ੁਰਗ ਨੇ ਇਸ ਡਰ ਤੋਂ ਪਤਨੀ ਦੀ ਲਾਸ਼ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਹੈ ਕਿ ਉਸ ਦੀ ਮੌਤ ਤੋਂ ਬਾਅਦ ਕੋਈ ਉਸ ਨੂੰ ਬਣਦਾ ਸਨਮਾਨ ਨਹੀਂ ਦੇਵੇਗਾ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement