ਏਅਰਹੋਸਟੈੱਸ ਨਾਲ ਬੰਗਾਲੀ ਅਦਾਕਾਰਾ ਨੇ ਕੀਤਾ ਡਾਂਸ, ਵੀਡੀਓ ਦੇਖ ਤੁਸੀਂ ਵੀ ਨੱਚਣ ਲਈ ਹੋ ਜਾਓਗੇ ਮਜਬੂਰ
Bengali Actress dance: ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਵਾਇਰਲ ਹੋ ਰਿਹਾ ਹੈ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਬਹੁਤ ਖਾਸ ਹੁੰਦੇ ਹਨ ਤੇ ਕੁਝ ਵੀਡੀਓਜ਼ ਦਿਲ ਨੂੰ ਛੂਹ ਜਾਂਦੀਆਂ ਹਨ।
Bengali Actress dance: ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਵਾਇਰਲ ਹੋ ਰਿਹਾ ਹੈ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਬਹੁਤ ਖਾਸ ਹੁੰਦੇ ਹਨ ਤੇ ਕੁਝ ਵੀਡੀਓਜ਼ ਦਿਲ ਨੂੰ ਛੂਹ ਜਾਂਦੀਆਂ ਹਨ। ਹੁਣ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਸਕਦਾ ਹੈ।
ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੰਗਾਲੀ ਅਦਾਕਾਰਾ ਮੋਨਾਮੀ ਘੋਸ਼ ਡਾਂਸ ਕਰ ਰਹੀ ਹੈ। ਹਾਲਾਂਕਿ ਉਸ ਦਾ ਇਹ ਡਾਂਸ ਬਹੁਤ ਖਾਸ ਹੈ ਕਿਉਂਕਿ ਉਹ ਇਕੱਲੀ ਡਾਂਸ ਨਹੀਂ ਕਰ ਰਹੀ ਹੈ, ਸਗੋਂ ਉਸ ਦੇ ਨਾਲ ਕਈ ਏਅਰਹੋਸਟੈੱਸ ਹਨ ਜੋ ਮੋਨਾਮੀ ਦੇ ਨਾਲ ਡਾਂਸ 'ਚ ਉਸ ਦਾ ਸਾਥ ਦੇ ਰਹੀਆਂ ਹਨ।
View this post on Instagram
ਇਹ ਵੀਡੀਓ ਕੋਲਕਾਤਾ ਏਅਰਪੋਰਟ ਦਾ ਹੈ। ਕਲਿੱਪ ਦੀ ਸ਼ੁਰੂਆਤ ਮੋਨਾਮੀ ਘੋਸ਼ ਦੇ ਨਾਲ ਏਅਰਹੋਸਟੈਸ ਦੇ ਨਾਲ ਫਿਲਮ ਬੇਲਾਸ਼ੁਰੂ ਦੇ ਪ੍ਰਸਿੱਧ ਬੰਗਾਲੀ ਗੀਤ ਤਪ ਤਿਨੀ 'ਤੇ ਡਾਂਸ ਕਰਨ ਨਾਲ ਹੁੰਦੀ ਹੈ। ਬੇਹਤਰੀਨ ਸਟੈਪਸ ਤੇ ਰਿਦਮ ਨਾਲ, ਵੀਡੀਓ ਤੁਹਾਨੂੰ ਵੀ ਨੱਚਣ ਲਈ ਮਜ਼ਬੂਰ ਕਰ ਦੇਵੇਗੀ।
ਇਸ ਵੀਡੀਓ ਨੂੰ ਘੋਸ਼ ਦੇ ਅਧਿਕਾਰਤ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਸ਼ੇਅਰ ਕੀਤਾ ਗਿਆ ਹੈ। ਉਦੋਂ ਤੋਂ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਤੇ ਇਸ ਨੂੰ ਨੇਟੀਜ਼ਨਸ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਵੀਡੀਓ ਨੂੰ 62 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਕਈ ਵਾਰ ਦੇਖਿਆ ਜਾ ਚੁੱਕਾ ਹੈ।