(Source: ECI/ABP News)
Watch: ਸਕੂਟੀ ਨਾਲ ਟਕਰਾਈ ਬਾਈਕ ਤਾਂ ਬੌਖਲਾ ਗਈ ਕੁੜੀ, ਸੜਕ 'ਤੇ ਫੂਡ ਡਿਲੀਵਰੀ ਮੁੰਡੇ ਨੂੰ ਜੁੱਤੀਆਂ ਨਾਲ ਕੁੱਟਿਆ
Viral Video : ਵੀਡੀਓ ਕਥਿਤ ਤੌਰ 'ਤੇ ਵੀਰਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਰਸੇਲ ਚੌਕ ਨੇੜੇ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ ਅਜੇ ਤਕ ਲੜਕੀ ਦੀ ਪਛਾਣ ਨਹੀਂ ਹੋ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਆਪਣੀ ਸਕੂਟੀ 'ਤੇ ਚੌਕ ਤੋਂ ਲੰਘ ਰਹੀ ਸੀ।
![Watch: ਸਕੂਟੀ ਨਾਲ ਟਕਰਾਈ ਬਾਈਕ ਤਾਂ ਬੌਖਲਾ ਗਈ ਕੁੜੀ, ਸੜਕ 'ਤੇ ਫੂਡ ਡਿਲੀਵਰੀ ਮੁੰਡੇ ਨੂੰ ਜੁੱਤੀਆਂ ਨਾਲ ਕੁੱਟਿਆ Bike collides with Scooty, then frightened girl, food delivery boy is beaten with shoes on the road Watch: ਸਕੂਟੀ ਨਾਲ ਟਕਰਾਈ ਬਾਈਕ ਤਾਂ ਬੌਖਲਾ ਗਈ ਕੁੜੀ, ਸੜਕ 'ਤੇ ਫੂਡ ਡਿਲੀਵਰੀ ਮੁੰਡੇ ਨੂੰ ਜੁੱਤੀਆਂ ਨਾਲ ਕੁੱਟਿਆ](https://feeds.abplive.com/onecms/images/uploaded-images/2022/04/18/0092e25fb567c342bc12f78ffd9e8c48_original.webp?impolicy=abp_cdn&imwidth=1200&height=675)
Trending News: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇੱਕ ਲੜਕੀ ਫੂਡ ਡਿਲੀਵਰੀ ਏਜੰਟ ਨੂੰ ਕੁੱਟਦੀ ਨਜ਼ਰ ਆ ਰਹੀ ਹੈ। ਲੜਕੀ ਸੜਕ ਦੇ ਵਿਚਕਾਰ ਡਿਲੀਵਰੀ ਬੁਆਏ ਨੂੰ ਜੁੱਤੀਆਂ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ।
ਇਹ ਵੀਡੀਓ ਕਥਿਤ ਤੌਰ 'ਤੇ ਵੀਰਵਾਰ ਸ਼ਾਮ ਨੂੰ ਜ਼ਿਲ੍ਹੇ ਦੇ ਰਸੇਲ ਚੌਕ ਨੇੜੇ ਰਿਕਾਰਡ ਕੀਤਾ ਗਿਆ ਸੀ। ਹਾਲਾਂਕਿ ਅਜੇ ਤਕ ਲੜਕੀ ਦੀ ਪਛਾਣ ਨਹੀਂ ਹੋ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਲੜਕੀ ਆਪਣੀ ਸਕੂਟੀ 'ਤੇ ਚੌਕ ਤੋਂ ਲੰਘ ਰਹੀ ਸੀ। ਇਸ ਦੌਰਾਨ ਡਿਲੀਵਰੀ ਬੁਆਏ ਗਲਤ ਸਾਈਡ ਤੋਂ ਉੱਥੇ ਪਹੁੰਚ ਗਿਆ ਤੇ ਉਸ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ।
ਲੜਕੀ ਨੇ ਸੜਕ ਦੇ ਵਿਚਕਾਰ ਫੂਡ ਡਿਲੀਵਰੀ ਏਜੰਟ ਨੂੰ ਜੁੱਤੀਆਂ ਨਾਲ ਕੁੱਟਿਆ
ਦੱਸਿਆ ਜਾ ਰਿਹਾ ਹੈ ਕਿ ਸਕੂਟੀ ਦੀ ਟੱਕਰ ਤੋਂ ਬਾਅਦ ਲੜਕੀ ਸੜਕ 'ਤੇ ਡਿੱਗ ਗਈ ਜਿਸ ਤੋਂ ਬਾਅਦ ਉਹ ਉੱਠੀ ਅਤੇ ਬਾਈਕ ਸਵਾਰ ਨੂੰ ਆਪਣੀ ਜੁੱਤੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਦੋਸ਼ ਲਾਇਆ ਸੀ ਕਿ ਡਿਲੀਵਰੀ ਏਜੰਟ ਦੀ ਬਾਈਕ ਉਸ ਦੀ ਸਕੂਟੀ ਨਾਲ ਟਕਰਾਉਣ ਕਾਰਨ ਉਸ ਨੂੰ ਸੱਟ ਲੱਗ ਗਈ।
ਵੀਡੀਓ 'ਚ ਲੜਕੀ ਲਗਾਤਾਰ ਡਿਲੀਵਰੀ ਏਜੰਟ ਨੂੰ ਜੁੱਤੀਆਂ ਨਾਲ ਕੁੱਟਦੀ ਨਜ਼ਰ ਆ ਰਹੀ ਹੈ। ਉਥੇ ਮੌਜੂਦ ਕੁਝ ਲੋਕਾਂ ਨੇ ਔਰਤ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਪਰ ਲੜਕੀ ਨੇ ਇੱਕ ਨਹੀਂ ਸੁਣੀ। ਲੜਕੀ ਨੂੰ ਜੁੱਤੀ ਨਾਲ ਕੁੱਟਣ ਦੇ ਨਾਲ-ਨਾਲ ਉਹ ਉਸ ਡਿਲੀਵਰੀ ਬੁਆਏ ਨੂੰ ਵੀ ਪੈਰਾਂ ਨਾਲ ਮਾਰਦੀ ਨਜ਼ਰ ਆ ਰਹੀ।
#MadhyaPradesh: A girl beat up a biker with shoes near Russel Chowk of #Jabalpur district on Thursday evening after the youth arrived from wrong side and collided with her scooty.@fpjindia Video pic.twitter.com/ix9W7Kr5cE
— Siraj Noorani (@sirajnoorani) April 15, 2022
ਫੂਡ ਡਿਲੀਵਰੀ ਬੁਆਏ ਦੀ ਕੁੱਟਮਾਰ ਦਾ ਵੀਡੀਓ ਵਾਇਰਲ
ਆਲੇ-ਦੁਆਲੇ ਦੇ ਲੋਕ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ। ਉਹ ਨੌਜਵਾਨ ਨੂੰ ਲਗਾਤਾਰ ਕੁੱਟਦੀ ਰਹੀ। ਹਾਲਾਂਕਿ ਕੁਝ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਘਟਨਾ ਦੇ ਸਮੇਂ ਲੜਕੀ ਫੋਨ 'ਤੇ ਗੱਲ ਕਰ ਰਹੀ ਸੀ ਤੇ ਇਸੇ ਕਾਰਨ ਇਹ ਟੱਕਰ ਹੋਈ।
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਓਮਤੀ ਥਾਣਾ ਇੰਚਾਰਜ ਐਸਪੀਐਸ ਬਘੇਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਬਘੇਲ ਨੇ ਕਿਹਾ ਕਿ ਜੇਕਰ ਘਟਨਾ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਬੰਧਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)