ਪੜਚੋਲ ਕਰੋ
ਬ੍ਰਹਿਮੰਡ ਦਾ ਨਵਾਂ ਰਹੱਸ!

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦਾ 'ਜੂਨੋ' ਪੁਲਾੜ ਵਾਹਨ ਅਹਿਮ ਵਿਗਿਆਨਕ ਜਾਣਕਾਰੀਆਂ ਇਕੱਠੀਆਂ ਕਰਨ ਲਈ ਅੱਠਵੀਂ ਵਾਰ ਬ੍ਰਹਿਸਪਤੀ ਗ੍ਰਹਿ ਦੇ ਨੇੜਿਉਂ ਲੰਘਿਆ ਹੈ। ਜੂਨੋ 24 ਅਕਤੂਬਰ ਨੂੰ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਦੇ ਰਹੱਸਮਈ ਬੱਦਲਾਂ ਦੇ ਠੀਕ ਉਪਰ ਸੀ। ਇਸ ਦੌਰਾਨ ਉਹ ਬ੍ਰਹਿਸਪਤੀ ਤੋਂ ਲਗਪਗ 3400 ਕਿਲੋਮੀਟਰ ਦੀ ਦੂਰੀ 'ਤੇ ਸੀ। ਜੂਨੋ ਤੋਂ ਮਿਲੇ ਸੰਦੇਸ਼ ਦੇ ਬਾਅਦ ਨਾਸਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੌਰ ਮੰਡਲ ਦੀ ਦੂਰੀ ਦੇ ਕਾਰਨ ਨਾਸਾ ਨੂੰ ਇਹ ਸੰਦੇਸ਼ ਕਈ ਦਿਨਾਂ ਦੀ ਦੇਰੀ ਨਾਲ 31 ਅਕਤੂਬਰ ਨੂੰ ਪ੍ਰਾਪਤ ਹੋਇਆ। ਸੌਰ ਸੰਯੋਜਨ ਦੇ ਵਕਤ ਪ੍ਰਿਥਵੀ ਅਤੇ ਬ੍ਰਹਿਸਪਤੀ ਦੇ ਸੰਚਾਰ ਦਾ ਮਾਰਗ ਸੂਰਜ ਦੇ ਨੇੜੇ ਆ ਜਾਂਦਾ ਹੈ। ਇਸ ਦੌਰਾਨ ਸੂਰਜ ਤੋਂ ਨਿਕਲਣ ਵਾਲੇ ਆਵੇਸ਼ਿਤ ਕਣਾਂ ਨਾਲ ਸੰਚਾਰ ਵਿਚ ਰੁਕਾਵਟ ਆ ਜਾਂਦੀ ਹੈ। ਜੂਨੋ ਦੇ ਪ੍ਰਾਜੈਕਟ ਮੈਨੇਜਰ ਏਡ ਹਰਸਟ ਨੇ ਕਿਹਾ ਕਿ ਬ੍ਰਹਿਸਪਤੀ ਦੇ ਨੇੜਿਉਂ ਲੰਘਣ ਦੌਰਾਨ ਇਕੱਠੀਆਂ ਕੀਤੀਆਂ ਜਾਣਕਾਰੀਆਂ ਨੂੰ ਪੁਲਾੜ ਵਾਹਨ ਨੇ ਪ੍ਰਿਥਵੀ 'ਤੇ ਭੇਜਿਆ ਹੈ। ਪੁਲਾੜ ਵਾਹਨ ਵਿਚ ਮੌਜੂਦ ਉਪਕਰਣਾਂ ਅਤੇ ਕੈਮਰਿਆਂ ਰਾਹੀਂ ਇਕੱਠੀਆਂ ਕੀਤੀਆਂ ਗਈਆਂ ਇਹ ਜਾਣਕਾਰੀਆਂ ਸਾਡੀ ਵਿਗਿਆਨਕ ਟੀਮ ਨੂੰ ਮਿਲ ਗਈਆਂ ਹਨ। ਜੂਨੋ ਅਗਲੀ ਵਾਰ 16 ਦਸੰਬਰ ਨੂੰ ਬ੍ਰਹਿਸਪਤੀ ਦੇ ਨੇੜਿਉਂ ਲੰਘੇਗਾ। ਜੂਨੋ ੫ ਅਗਸਤ, 2011 ਨੂੰ ਅਮਰੀਕਾ ਦੇ ਫਲੋਰੀਡਾ ਤੋਂ ਲਾਂਚ ਕੀਤਾ ਗਿਆ ਸੀ। ਲਗਪਗ ਪੰਜ ਸਾਲ ਬਾਅਦ 4 ਜੁਲਾਈ, 2016 ਨੂੰ ਇਹ ਵਾਹਨ ਬ੍ਰਹਿਸਪਤੀ ਦੀ ਪੰਧ 'ਤੇ ਪੁੱਜਾ। ਗ੍ਰਹਿ ਦੇ ਬੱਦਲਾਂ ਦੇ ਨੇੜੇ ਜਾ ਕੇ ਇਹ ਬ੍ਰਹਿਸਪਤੀ ਦੀ ਉਤਪਤੀ, ਸੰਰਚਨਾ ਅਤੇ ਵਾਤਾਵਰਣ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕਰ ਰਿਹਾ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















