Viral Video: ਹਵਾ 'ਚ ਉੱਡ ਰਹੇ ਜਹਾਜ਼ ਦੀ ਕਮਾਨ 11 ਸਾਲ ਦੇ ਬੇਟੇ ਨੂੰ ਸੌਂਪੀ, ਖੁਦ ਬੀਅਰ ਪੀ ਕੇ ਵੀਡੀਓ ਬਣਾਉਣ ਲੱਗਾ ਪਿਤਾ
Viral Video: ਬ੍ਰਾਜ਼ੀਲ 'ਚ ਇੱਕ ਵਿਅਕਤੀ ਆਪਣੇ 11 ਸਾਲ ਦੇ ਬੇਟੇ ਨਾਲ ਨਿੱਜੀ ਜਹਾਜ਼ 'ਚ ਸਫਰ ਕਰ ਰਿਹਾ ਸੀ। ਇਸ ਦੌਰਾਨ ਲਾਪਰਵਾਹੀ ਦਿਖਾਉਂਦੇ ਹੋਏ ਪਿਤਾ ਨੇ ਖੁਦ ਹੀ ਬੀਅਰ ਪੀਣੀ ਸ਼ੁਰੂ ਕਰ ਦਿੱਤੀ ਅਤੇ ਜਹਾਜ਼ ਦਾ ਕੰਟਰੋਲ ਬੇਟੇ ਨੂੰ ਦੇ ਦਿੱਤਾ।
Viral Video: ਕਿਹਾ ਜਾਂਦਾ ਹੈ ਕਿ ਸ਼ਰਾਬ ਦਾ ਨਸ਼ਾ ਵਿਅਕਤੀ ਦੇ ਨਾਲ-ਨਾਲ ਉਸਦੇ ਪਰਿਵਾਰ ਨੂੰ ਵੀ ਤਬਾਹ ਕਰ ਦਿੰਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਵਿਅਕਤੀ ਨੇ ਆਪਣੀ ਜ਼ਮੀਨ-ਜਾਇਦਾਦ ਵੇਚ ਦਿੱਤੀ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸ਼ਰਾਬੀ ਪਿਤਾ ਦੀ ਲਾਪਰਵਾਹੀ ਕਾਰਨ ਉਸਦੀ ਅਤੇ ਉਸਦੇ ਬੱਚੇ ਦੀ ਮੌਤ ਹੋ ਗਈ। ਦਰਅਸਲ, ਇਹ ਘਟਨਾ ਬ੍ਰਾਜ਼ੀਲ ਦੀ ਹੈ, ਜਿੱਥੇ ਇੱਕ ਪਿਤਾ ਨੇ ਉੱਡਦੇ ਜਹਾਜ਼ ਦਾ ਪੂਰਾ ਕੰਟਰੋਲ ਆਪਣੇ 11 ਸਾਲ ਦੇ ਬੇਟੇ ਨੂੰ ਸੌਂਪ ਦਿੱਤਾ, ਜਿਸ ਕਾਰਨ ਵੱਡਾ ਹਾਦਸਾ ਹੋ ਗਿਆ।
ਦਰਅਸਲ, ਬ੍ਰਾਜ਼ੀਲ ਵਿੱਚ ਇੱਕ ਵਿਅਕਤੀ ਆਪਣੇ 11 ਸਾਲ ਦੇ ਬੇਟੇ ਨਾਲ ਇੱਕ ਨਿੱਜੀ ਜਹਾਜ਼ ਵਿੱਚ ਸਫਰ ਕਰ ਰਿਹਾ ਸੀ। ਇਸ ਦੌਰਾਨ ਲਾਪਰਵਾਹੀ ਦਿਖਾਉਂਦੇ ਹੋਏ ਵਿਅਕਤੀ ਨੇ ਜਹਾਜ਼ ਦਾ ਪੂਰਾ ਕੰਟਰੋਲ ਆਪਣੇ ਬੇਟੇ ਨੂੰ ਸੌਂਪ ਦਿੱਤਾ ਅਤੇ ਖੁਦ ਬੀਅਰ ਪੀਣ ਲੱਗ ਪਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ 45 ਸੈਕਿੰਡ ਦੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਇੱਕ ਹੱਥ 'ਚ ਫੋਨ ਲੈ ਕੇ ਵੀਡੀਓ ਬਣਾ ਰਿਹਾ ਹੈ ਜਦਕਿ ਦੂਜੇ ਹੱਥ 'ਚ ਬੀਅਰ ਦੀ ਬੋਤਲ ਫੜ ਕੇ ਪੀ ਰਿਹਾ ਹੈ।
ਉਹ ਵਿਅਕਤੀ ਹਵਾ ਵਿੱਚ ਉੱਡਦੇ ਹੋਏ ਇਹ ਸਭ ਲਾਪਰਵਾਹੀ ਕਰ ਰਿਹਾ ਹੈ। ਇੰਨਾ ਹੀ ਨਹੀਂ ਵੀਡੀਓ 'ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦਾ ਬੇਟਾ ਜਹਾਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਛੋਟਾ ਬੱਚਾ ਜਹਾਜ਼ 'ਤੇ ਕੰਟਰੋਲ ਨਹੀਂ ਕਰ ਪਾਉਂਦਾ ਅਤੇ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ ਹੈ।
ਇਹ ਵੀ ਪੜ੍ਹੋ: Amritsar News: ਚਿਕਨਗੁਨੀਆ, ਡੇਂਗੂ ਤੇ ਆਈ ਫਲੂ ਦਾ ਕਹਿਰ, ਅਚਾਨਕ ਕੇਸਾਂ ਦੀ ਗਿਣਤੀ ਵਧੀ
ਅਧਿਕਾਰੀਆਂ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਦੋ-ਇੰਜਣ ਵਾਲੇ ਬੀਚਕ੍ਰਾਫਟ ਬੈਰਨ 58 'ਤੇ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਰੋਂਡੋਨੀਆ ਸਥਿਤ ਇੱਕ ਖੇਤ ਤੋਂ ਉਡਾਣ ਭਰੀ। ਇਸ ਪਿਉ-ਪੁੱਤ ਦੀ ਮੌਤ ਤੋਂ ਬਾਅਦ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਮ੍ਰਿਤਕ ਦੀ ਪਤਨੀ ਨੇ ਆਪਣੇ ਪਤੀ ਅਤੇ ਬੇਟੇ ਦੀਆਂ ਅੰਤਿਮ ਰਸਮਾਂ ਤੋਂ ਕੁਝ ਘੰਟੇ ਬਾਅਦ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: Weird News: ਅੱਧਾ ਕੱਟਿਆ ਸੈਂਡਵਿਚ, ਰੈਸਟੋਰੈਂਟ ਨੇ ਵਸੂਲਿਆ ਵਾਧੂ ਚਾਰਜ! ਬਿੱਲ ਦੇਖ ਕੇ ਹੈਰਾਨ ਰਹਿ ਗਿਆ ਗਾਹਕ