91 ਸਾਲ ਦੀ ਬਜ਼ੁਰਗ ਔਰਤ ਨਾਲ ਸ਼ਖਸ ਨੇ ਕਰਵਾਇਆ ਵਿਆਹ, ਮਰਨ ਤੋਂ ਬਾਅਦ ਬਣਿਆ ਕਰੋੜਾਂ ਦਾ ਮਾਲਕ
ਬ੍ਰਿਟੇਨ 'ਚ ਇੱਕ 67 ਸਾਲਾ ਵਿਅਕਤੀ ਨੇ 91 ਸਾਲ ਦੀ ਬਜ਼ੁਰਗ ਔਰਤ ਨਾਲ ਵਿਆਹ ਕਰਵਾ ਲਿਆ ਤੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਮਰਨ ਤੋਂ ਬਾਅਦ ਮਹਿਲਾ ਦੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ
Trending: ਬ੍ਰਿਟੇਨ 'ਚ ਇੱਕ 67 ਸਾਲਾ ਵਿਅਕਤੀ ਨੇ 91 ਸਾਲ ਦੀ ਬਜ਼ੁਰਗ ਔਰਤ ਨਾਲ ਵਿਆਹ ਕਰਵਾ ਲਿਆ ਤੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਮਰਨ ਤੋਂ ਬਾਅਦ ਮਹਿਲਾ ਦੀ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਪਰ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ 'ਤੇ ਦੋਸ਼ ਲਗਾਇਆ ਹੈ ਕਿ ਜਦੋਂ ਵਿਅਕਤੀ ਨੇ ਬਜ਼ੁਰਗ ਔਰਤ ਨਾਲ ਵਿਆਹ ਕਰਵਾਇਆ ਸੀ ਤਾਂ ਔਰਤ ਡਿਮੇਨਸ਼ੀਆ ਦੀ ਬੀਮਾਰੀ ਨਾਲ ਪੀੜਤ ਸੀ, ਇਸ ਬੀਮਾਰੀ 'ਚ ਸੋਚਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।
'ਦ ਸਨ' ਦੀ ਰਿਪੋਰਟ ਮੁਤਾਬਕ ਔਰਤ ਜੋਆਨ ਬਲਾਸ ਦੀ ਮੌਤ ਮਾਰਚ 2016 'ਚ ਹੋਈ ਸੀ। ਮੌਤ ਤੋਂ ਕੁਝ ਸਾਲ ਪਹਿਲਾਂ ਉਸਨੇ 67 ਸਾਲਾ ਕੋਲਮੈਨ ਫੋਲਨ ਨਾਲ ਵਿਆਹ ਕਰਵਾਇਆ ਸੀ। ਜੋਨ ਦੀ ਮੌਤ ਤੋਂ ਬਾਅਦ ਉਸ ਦੀ 2 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੋਲਮੈਨ ਕੋਲ ਚਲੀ ਗਈ ਸੀ ਪਰ ਔਰਤ ਦੇ ਬੇਟੇ ਨੇ ਕੋਲਮੈਨ ਨੂੰ ਜਾਇਦਾਦ ਤੋਂ ਵਾਂਝੇ ਰਹਿਣ ਤੋਂ ਬਾਅਦ ਕੋਲਮੈਨ ਖਿਲਾਫ ਆਵਾਜ਼ ਉਠਾਈ ਹੈ। ਇਹ ਮਾਮਲਾ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਮ੍ਰਿਤਕ ਦੇ ਬੇਟੇ ਮਾਈਕਲ ਤੇ ਉਸ ਦੀ ਬੇਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀ ਮਾਂ ਦੇ ਵਿਆਹ ਬਾਰੇ ਕੁਝ ਨਹੀਂ ਪਤਾ ਸੀ।
ਉਨ੍ਹਾਂ ਨੇ ਦੋਸ਼ ਲਾਇਆ ਕਿ ਕੋਲਮੈਨ ਨੇ ਚੋਰੀ ਉਨ੍ਹਾਂ ਦੀ ਮਾਂ ਜੋਆਨ ਨਾਲ ਵਿਆਹ ਕਰਵਾਇਆ ਸੀ। ਫਰੈਂਕ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਡਿਮੈਂਸ਼ੀਆ ਹੋ ਗਿਆ ਸੀ, ਜਿਸ ਕਾਰਨ ਉਹ ਸਭ ਕੁਝ ਭੁੱਲਣ ਲੱਗ ਪਈ ਸੀ। ਉਸ ਨੂੰ ਇਹ ਵੀ ਯਾਦ ਨਹੀਂ ਸੀ ਕਿ ਕੋਲਮੈਨ ਫੋਲਨ ਨਾਂ ਦਾ ਵਿਅਕਤੀ ਕੌਣ ਸੀ? ਫਰੈਂਕ ਨੇ ਕਿਹਾ ਹੈ ਕਿ ਉਸ ਦੀ ਮਾਂ ਪੁੱਛਦੀ ਸੀ ਕਿ ਉਹ (ਕੋਲਮੈਨ) ਉਨ੍ਹਾਂ ਦੇ ਘਰ ਕਿਵੇਂ ਰਹਿ ਰਿਹਾ ਹੈ।
ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਮੰਨੀਏ ਤਾਂ ਕੋਲਮੈਨ ਨੇ ਹੀ ਉਨ੍ਹਾਂ ਦੀ ਮਾਂ ਦਾ ਅੰਤਿਮ ਸਸਕਾਰ ਕੀਤਾ ਸੀ ਤੇ ਉਸ ਨੂੰ ਇੱਕ ਬੇਨਾਮ ਕਬਰ ਵਿੱਚ ਦਫ਼ਨਾਇਆ ਸੀ। ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਉਸ ਦਾ ਇਕ ਕਰੋੜ ਰੁਪਏ ਤੋਂ ਵੱਧ ਦਾ ਘਰ ਕੋਲਮੈਨ ਦੇ ਨਾਂ ਹੋ ਗਿਆ। ਇਸ ਤੋਂ ਇਲਾਵਾ 35 ਲੱਖ ਤੋਂ ਵੱਧ ਦੀ ਬਚਤ ਵੀ ਕੋਲਮੈਨ ਦੀ ਹੋ ਗਈ ਹੈ। ਬੇਟੇ ਨੇ ਹੋਰ ਥਾਵਾਂ 'ਤੇ ਵੀ ਇਸ ਬਾਰੇ ਸ਼ਿਕਾਇਤਾਂ ਕੀਤੀਆਂ ਹਨ।