(Source: ECI/ABP News)
Viral Video: ਚੱਲਦੀ ਬੱਸ ਦੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਫਿਰ ਸੜਕ 'ਤੇ ਮਚ ਗਈ ਹਫੜਾ-ਦਫੜੀ
Watch: ਦਿਲ ਦੇ ਦੌਰੇ ਦੀਆਂ ਲਗਾਤਾਰ ਘਟਨਾਵਾਂ ਦੀ ਲੜੀ ਵਿੱਚ ਇਹ ਇੱਕ ਹੋਰ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਦਿਲ ਦੇ ਦੌਰੇ ਤੋਂ ਬਾਅਦ ਬੱਸ ਕਿਸ ਤਰ੍ਹਾਂ ਸੜਕ 'ਤੇ ਤਬਾਹੀ...
![Viral Video: ਚੱਲਦੀ ਬੱਸ ਦੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਫਿਰ ਸੜਕ 'ਤੇ ਮਚ ਗਈ ਹਫੜਾ-ਦਫੜੀ bus driver heart attack on road crushed people and vehicle in Jabalpur Madhya Pradesh Viral Video: ਚੱਲਦੀ ਬੱਸ ਦੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਫਿਰ ਸੜਕ 'ਤੇ ਮਚ ਗਈ ਹਫੜਾ-ਦਫੜੀ](https://feeds.abplive.com/onecms/images/uploaded-images/2022/12/04/f8bb56348a70b4efa14d94354ac06b0f1670137056935496_original.jpeg?impolicy=abp_cdn&imwidth=1200&height=675)
Shocking Video: ਰੁਕਣ ਦੀ ਬਜਾਏ ਹਾਰਟ ਅਟੈਕ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਦੇ ਕੋਈ ਨੱਚਦੇ ਹੋਏ ਮਰ ਰਿਹਾ ਹੁੰਦਾ ਹੈ ਤੇ ਕਦੇ ਖੇਡਦੇ ਹੋਏ। ਇਸੇ ਕੜੀ ਵਿੱਚ ਇੱਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ। ਇਸ ਵਿੱਚ ਡਰਾਈਵਰ ਦੀ ਮੌਤ ਹੋ ਗਈ ਅਤੇ ਬੱਸ ਲੋਕਾਂ ਨੂੰ ਮਿੱਧਦੀ ਹੋਈ ਚਲੀ ਗਈ।
ਦਰਅਸਲ, ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਸੜਕ 'ਤੇ ਕਿਵੇਂ ਤਬਾਹੀ ਹੋਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਹਾਦਸਾ ਜਬਲਪੁਰ ਦੇ ਇੱਕ ਚੌਰਾਹੇ 'ਤੇ ਵਾਪਰਿਆ, ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਵਾਪਰਿਆ। ਇਹ ਸਭ ਉਸ ਸਮੇਂ ਹੋਇਆ ਜਦੋਂ ਇੱਕ ਸਿਟੀ ਬੱਸ ਕੋਤਵਾਲੀ ਥਾਣਾ ਖੇਤਰ ਦੇ ਆਧਾਰਤਲ ਤੋਂ ਰਣਨੀਤਾਲ ਲਈ ਰਵਾਨਾ ਹੋਈ। ਬੱਸ ਡਰਾਈਵਰ ਨੂੰ ਜਿਵੇਂ ਹੀ ਉਹ ਟਰੈਫਿਕ ਸਿਗਨਲ ਨੇੜੇ ਪਹੁੰਚਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
ਸਿਗਨਲ 'ਤੇ ਪਹੁੰਚਦੇ ਹੀ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਬੱਸ ਸਿਗਨਲ 'ਤੇ ਨਹੀਂ ਰੁਕੀ। ਜਦੋਂ ਤੱਕ ਲੋਕ ਕੁਝ ਸਮਝੇ, ਬੱਸ ਸਾਹਮਣੇ ਮੌਜੂਦ ਆਟੋ, ਬਾਈਕ ਅਤੇ ਸਕੂਟੀ ਸਵਾਰਾਂ ਨੂੰ ਕੁਚਲਦੀ ਹੋਈ ਅੱਗੇ ਵਧ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਹਰਦੇਵ ਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸੜਕ 'ਤੇ ਹਾਦਸੇ 'ਚ ਜ਼ਖਮੀ ਹੋਏ ਇੱਕ ਬਜ਼ੁਰਗ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਬੱਚਿਆਂ ਸਮੇਤ ਪੰਜ ਹੋਰ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: Amritsar News: ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਵਿੱਢੀ ਆਰ-ਪਾਰ ਦੀ ਲੜਾਈ, 'ਮੰਗਾਂ ਪੂਰੀਆਂ ਨਹੀਂ ਤਾਂ ਘਰ ਵਾਪਸੀ ਨਹੀਂ' ਦਾ ਐਲਾਨ
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਖਬਰਾਂ ਮੁਤਾਬਕ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਇਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਹਨ ਅਤੇ ਇਹ ਬਿਨਾਂ ਰੁਕੇ ਲੋਕਾਂ ਦੇ ਉੱਪਰੋਂ ਦੌੜ ਰਹੀ ਸੀ। ਫਿਲਹਾਲ ਘਟਨਾ ਤੋਂ ਬਾਅਦ ਡਰਾਈਵਰ ਹਰਦੇਵ ਪਾਲ ਆਪਣੀ ਸੀਟ 'ਤੇ ਬੇਹੋਸ਼ ਪਿਆ ਸੀ, ਉਸ ਦੀ ਹਸਪਤਾਲ 'ਚ ਮੌਤ ਹੋ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)