ਪੜਚੋਲ ਕਰੋ
Advertisement
21 ਮਈ ਤੋਂ ਸ਼ੁਰੂ ਹੋਏਗੀ ਦਿੱਲੀ ਤੋਂ ਲੰਡਨ ਲਈ ਬੱਸ, ਜਾਣੋ ਰੌਮਾਂਚਕ ਰੋਡਟ੍ਰਿਪ ਬਾਰੇ ਸਭ ਕੁਝ
ਤੁਸੀਂ ਹੁਣ ਬੱਸ ਰਾਹੀਂ ਦਿੱਲੀ ਤੋਂ ਲੰਡਨ, ਦੁਨੀਆ ਦੀ ਸਭ ਤੋਂ ਲੰਬੀ ਰੋਡਟ੍ਰਿਪ ਦਾ ਅਨੰਦ ਲੈ ਸਕਦੇ ਹੋ। ਇਹ ਬੱਸ ਯਾਤਰਾ ਇਸ ਸਾਲ 21 ਮਈ ਤੋਂ ਸ਼ੁਰੂ ਹੋਣ ਵਾਲੀ ਹੈ ਤੇ ਇਸ ਰੋਡਟ੍ਰਿਪ ਨੂੰ 'ਐਡਵੈਂਚਰ ਓਵਰਲੈਂਡ ਟ੍ਰੈਵਲਰ' ਕਰਵਾ ਰਹੀ ਹੈ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਰੋਡਟ੍ਰਿਪ ਦਾ ਆਪਣਾ ਹੀ ਅਨੰਦ ਹੈ, ਖ਼ਾਸਕਰ ਲੰਬੇ ਰੋਡਟ੍ਰਿਪਸ ਦਾ ਸਫਰ। ਜੇ ਦਿੱਲੀ ਤੋਂ ਲੰਡਨ ਲਈ ਰੋਡਟ੍ਰਿਪ ਹੋਵੇ ਤਾਂ ਕਿਵੇਂ ਰਹੇਗਾ? ਪੜ੍ਹ ਕੇ ਹੈਰਾਨ ਨਾ ਹੋਵੋ ਇਹ ਸੰਭਵ ਹੈ। ਤੁਸੀਂ ਹੁਣ ਬੱਸ ਰਾਹੀਂ ਦਿੱਲੀ ਤੋਂ ਲੰਡਨ, ਦੁਨੀਆ ਦੀ ਸਭ ਤੋਂ ਲੰਬੀ ਰੋਡਟ੍ਰਿਪ ਦਾ ਅਨੰਦ ਲੈ ਸਕਦੇ ਹੋ। ਇਹ ਬੱਸ ਯਾਤਰਾ ਇਸ ਸਾਲ 21 ਮਈ ਤੋਂ ਸ਼ੁਰੂ ਹੋਣ ਵਾਲੀ ਹੈ ਤੇ ਇਸ ਰੋਡਟ੍ਰਿਪ ਨੂੰ 'ਐਡਵੈਂਚਰ ਓਵਰਲੈਂਡ ਟ੍ਰੈਵਲਰ' ਕਰਵਾ ਰਹੀ ਹੈ।
ਦਿੱਲੀ ਤੋਂ ਲੰਡਨ ਲਈ ਬੱਸ ਯਾਤਰਾ 20,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਯਾਤਰਾ 70 ਦਿਨਾਂ ਵਿੱਚ ਪੂਰੀ ਹੋਵੇਗੀ। ਯਾਤਰੀ ਪੂਰੀ ਯਾਤਰਾ ਲਈ ਬੁੱਕਿੰਗ ਕਰ ਸਕਦੇ ਹਨ ਜਾਂ ਇਸ ਦੇ 4 ਪੜਾਵਾਂ ਵਿੱਚੋਂ ਚੁਣ ਸਕਦੇ ਹਨ, ਜਿਵੇਂ ਸਾਊਥ ਈਸਟ ਏਸ਼ੀਆ (11 ਰਾਤ, 12 ਦਿਨ), ਚੀਨ (15 ਰਾਤ, 16 ਦਿਨ), ਮੱਧ ਏਸ਼ੀਆ (21 ਰਾਤ, 22 ਦਿਨ) ਤੇ ਯੂਰਪ (15 ਰਾਤ, 16 ਦਿਨ)।
18 ਦੇਸ਼ਾਂ ਤੋਂ ਲੰਘ ਕੇ ਜਾਵੇਗੀ ਬੱਸ
70 ਦਿਨ ਦੇ ਦਿੱਲੀ ਤੋਂ ਲੰਡਨ ਦੇ ਸਫ਼ਰ 'ਚ ਤਹਾਨੂੰ 18 ਦੇਸ਼ਾਂ 'ਚੋਂ ਲੰਘਣਾ ਪਵੇਗਾ ਜਿਸ 'ਚ ਭਾਰਤ, ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜਬੇਕਿਸਤਾਨ, ਕਜਾਖਸਤਾਨ, ਰੂਸ, ਲਾਤਵੀਆ, ਲਿਥੁਆਨਿਆ, ਪੋਲੈਂਡ, ਚੈੱਕ ਰਿਪਬਲਿਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫਰਾਂਸ ਤੇ ਯੂਨਾਈਟਡ ਕਿੰਗਡਮ।
ਸਫ਼ਰ ਲਈ 10 ਦੇਸ਼ਾਂ ਦਾ ਵੀਜ਼ਾ ਹੋਵੇਗਾ ਲਾਜ਼ਮੀ:
ਇਸ ਸਫ਼ਰ ਲਈ ਇੱਕ ਵਿਅਕਤੀ ਨੂੰ 10 ਦੇਸ਼ਾਂ ਦਾ ਵੀਜ਼ਾ ਲਵਾਉਣਾ ਪਵੇਗਾ। ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਟ੍ਰੈਵਲਰ ਕੰਪਨੀ ਹੀ ਵੀਜ਼ਾ ਦਾ ਪੂਰਾ ਇੰਤਜ਼ਾਮ ਕਰੇਗੀ। ਦਿੱਲੀ ਤੋਂ ਲੰਡਨ ਤਕ ਦੇ ਸਫ਼ਰ ਲਈ ਤਹਾਨੂੰ 15 ਲੱਖ ਰੁਪਏ ਖਰਚਣੇ ਪੈਣਗੇ। ਇਸ ਟੂਰ ਲਈ ਈਐਮਆਈ ਦੀ ਆਪਸ਼ਨ ਵੀ ਦਿੱਤੀ ਜਾਵੇਗੀ। ਦੂਜੇ ਪਾਸੇ, ਜੇ ਤੁਸੀਂ ਇਸਦੇ 4 ਪੜਾਵਾਂ ਵਿੱਚੋਂ ਇੱਕ ਦੀ ਚੋਣ ਕਰਦੇ ਹੋ, ਤਾਂ ਪ੍ਰਤੀ ਵਿਅਕਤੀ ਲਾਗਤ ਦੀ ਸੀਮਾ 3.5 ਲੱਖ ਤੋਂ ਲੈ ਕੇ 4.95 ਲੱਖ ਰੁਪਏ ਤੱਕ ਹੋਵੇਗੀ।
ਬੱਸ 'ਚ ਮਿਲਣਗੀਆਂ ਇਹ ਸੁਵਿਧਾਵਾਂ:
ਇਸ ਸਫ਼ਰ 'ਚ ਤਹਾਨੂੰ ਹਰ ਸੁਵਿਧਾ ਦਿੱਤਾ ਜਾਵੇਗੀ। ਸਫ਼ਰ ਲਈ ਖਾਸ ਤਰੀਕੇ ਦੀ ਬੱਸ ਤਿਆਰ ਕੀਤੀ ਜਾ ਰਹੀ ਹੈ। 70 ਦਿਨਾਂ ਦੇ ਇਸ ਸਫ਼ਰ ਲਈ ਹਰ ਸੁਵਿਧਾ ਯਾਤਰੀਆਂ ਨੂੰ ਦਿੱਤੀ ਜਾਵੇਗੀ। ਚਾਰ ਜਾਂ ਪੰਜ ਸਿਤਾਰਾ ਹੋਟਲ 'ਚ ਰੁਕਣ ਦੀ ਵਿਵਸਥਾ ਹੋਵੇਗੀ। ਯਾਤਰੀ ਜੇਕਰ ਹੋਰ ਦੇਸ਼ਾਂ 'ਚ ਭਾਰਤੀ ਖਾਣੇ ਦਾ ਲੁਤਫ ਲੈਣਾ ਚਾਹੁਣਗੇ ਤਾਂ ਉਸ ਦੇ ਮੁਤਾਬਕ ਹੀ ਖਾਣਾ ਦਿੱਤਾ ਜਾਵੇਗਾ ਬੇਸ਼ੱਕ ਉਹ ਕੋਈ ਵੀ ਦੇਸ਼ ਹੋਵੇ।
ਇਸ ਬੱਸ 'ਚ 20 ਸਵਾਰੀਆਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ। ਸਾਰੀਆਂ ਸੀਟਾਂ ਬਿਜ਼ਨਸ ਕਲਾਸ ਹੋਣਗੀਆਂ। 20 ਸੀਟਾਂ ਤੋਂ ਇਲਾਵਾ ਚਾਰ ਹੋਰ ਲੋਕ ਹੋਣਗੇ। ਜਿਸ 'ਚ ਇੱਕ ਡਰਾਇਵਰ, ਇੱਕ ਅਸਿਸਟੈਂਟ ਡਰਾਇਵਰ ਤੇ ਇਕ ਆਰਗੇਨਾਈਜ਼ਰ ਵੱਲੋਂ ਵਿਅਕਤੀ ਤੇ ਇੱਕ ਗਾਈਡ ਹੋਵੇਗਾ। 18 ਦੇਸ਼ਾਂ ਦੇ ਇਸ ਸਫ਼ਰ 'ਚ ਗਾਈਡ ਬਦਲਦੇ ਰਹਿਣਗੇ।
ਹੋਟਲ ਵਿੱਚ ਦੋ ਜਾਣੇ ਕਰਨਗੇ ਸ਼ੇਅਰਿੰਗ
ਇਸ ਯਾਤਰਾ ਵਿੱਚ, ਹੋਟਲ ਵਿੱਚ ਠਹਿਰਾਉਣਾ ਦਾ ਇੰਤਜ਼ਾਮ ਹੈ ਜਿਸ ਲਈ ਦੋ ਜਾਣੇ ਸ਼ੇਅਰਿੰਗ ਕਰਨਗੇ। ਹਰ ਕਿਸਮ ਦੀ ਸਥਿਤੀ ਜਿਵੇਂ ਕਰੰਸੀ ਐਕਸਚੇਂਜ, ਸਥਾਨਕ ਸਿਮ ਕਾਰਡ ਲੈਣਾ ਆਦਿ ਦੀ ਸਥਿਤੀ ਵਿੱਚ, ਇੱਕ ਢੁਕਵਾਂ ਅਮਲਾ ਯਾਤਰੀਆਂ ਦੀ ਮਦਦ ਲਈ ਬੱਸ ਨਾਲ ਯਾਤਰਾ ਕਰੇਗਾ। ਦੁਨੀਆ ਦੀ ਸਭ ਤੋਂ ਲੰਬੀ ਬੱਸ ਯਾਤਰਾ ਲਈ www.bustolondon.in ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।
ਇਹ ਲੋਕ ਪਹਿਲਾਂ ਸੜਕ ਜ਼ਰੀਏ ਜਾ ਚੁੱਕੇ ਲੰਡਨ:
ਦਿੱਲੀ ਦੇ ਰਹਿਣ ਵਾਲੇ ਦੋ ਸ਼ਖ਼ਸ ਤੁਸ਼ਾਰ ਤੇ ਸੰਜੇ ਮੈਦਾਨ ਪਹਿਲਾਂ ਵੀ ਸੜਕ ਜ਼ਰੀਏ ਲੰਡਨ ਜਾ ਚੁੱਕੇ ਹਨ। ਇੰਨਾ ਹੀ ਨਹੀਂ ਦੋਵਾਂ ਨੇ 2017, 2018 ਅਤੇ 2019 'ਚ ਕਾਰ 'ਚ ਇਹ ਸਫ਼ਰ ਤੈਅ ਕੀਤਾ ਸੀ। ਉਸੇ ਤਰਜ 'ਤੇ ਇਸ ਵਾਰ 20 ਲੋਕਾਂ ਨਾਲ ਇਹ ਸਫ਼ਰ ਬੱਸ ਰਾਹੀਂ ਪੂਰਾ ਕਰਨ ਦੀ ਯੋਜਨਾ ਬਣਾਈ ਗਈ ਹੈ
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement