(Source: ECI/ABP News)
Zoom ਕਾਲ 'ਤੇ 900 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੇ CEO ਨੇ ਕਹੀ ਇਹ ਗੱਲ
Mass Layoffs Over Zoom Call: ਵਿਸ਼ਾਲ ਗਰਗ ਨੇ ਪਿਛਲੇ ਹਫ਼ਤੇ ਜ਼ੂਮ ਵੀਡੀਓ ਕਾਲ ਦੌਰਾਨ ਕੰਪਨੀ ਦੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ।
![Zoom ਕਾਲ 'ਤੇ 900 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੇ CEO ਨੇ ਕਹੀ ਇਹ ਗੱਲ CEO Vishal Garg Better com apologises after laying off 900 employees via Zoom call Zoom ਕਾਲ 'ਤੇ 900 ਲੋਕਾਂ ਨੂੰ ਨੌਕਰੀ ਤੋਂ ਕੱਢਣ ਵਾਲੇ CEO ਨੇ ਕਹੀ ਇਹ ਗੱਲ](https://feeds.abplive.com/onecms/images/uploaded-images/2021/12/09/76d247a300cb9fcdf06513ff53d4357d_original.jpeg?impolicy=abp_cdn&imwidth=1200&height=675)
Better.com CEO Apologised: Better.com ਦੇ CEO ਨੇ ਪਿਛਲੇ ਹਫ਼ਤੇ ਜ਼ੂਮ ਕਾਲ ਰਾਹੀਂ 900 ਲੋਕਾਂ ਨੂੰ ਨੌਕਰੀ ਤੋਂ ਕੱਢਣ ਲਈ ਮੁਆਫੀ ਮੰਗੀ ਹੈ। ਦੱਸ ਦੇਈਏ ਕਿ Better.com ਇੱਕ ਅਮਰੀਕੀ ਕੰਪਨੀ ਹੈ, ਜੋ ਗਾਹਕਾਂ ਨੂੰ ਆਨਲਾਈਨ ਲੋਨ ਦਿੰਦੀ ਹੈ। ਇਸ ਦਾ ਸੀਈਓ ਵਿਸ਼ਾਲ ਗਰਗ ਭਾਰਤੀ ਮੂਲ ਦਾ ਵਿਅਕਤੀ ਹੈ। ਵਿਸ਼ਾਲ ਗਰਗ ਨੇ ਪਿਛਲੇ ਹਫ਼ਤੇ ਜ਼ੂਮ ਵੀਡੀਓ ਕਾਲ ਦੌਰਾਨ ਕੰਪਨੀ ਦੇ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਜਿਸ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਸੀ। ਇਸ ਦੌਰਾਨ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ।
ਵਿਸ਼ਾਲ ਗਰਗ ਨੇ ਮੁਆਫੀ ਮੰਗੀ
ਵਿਸ਼ਾਲ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਛਾਂਟੀ ਨੂੰ ਲੈ ਕੇ ਵੱਡੀ ਗਲਤੀ ਕੀਤੀ ਹੈ। ਉਸ ਨੇ 900 ਲੋਕਾਂ ਦੇ ਆਪਣੇ ਕੱਢੇ ਜਾਣ ਨੂੰ "ਬਿਲੱਡਰਡ ਦ ਐਗਜੀਕਿਉਸ਼ਨ" ਕਿਹਾ। ਗਰਗ ਨੇ ਮੰਗਲਵਾਰ ਨੂੰ ਇੱਕ ਪੱਤਰ ਵਿੱਚ ਕਿਹਾ, "ਮੈਨੂੰ ਅਹਿਸਾਸ ਹੈ ਕਿ ਜਿਸ ਤਰੀਕੇ ਨਾਲ ਮੈਂ ਇਸ ਜਾਣਕਾਰੀ ਨੂੰ ਪੇਸ਼ ਕੀਤਾ, ਉਸ ਨਾਲ ਮੁਸ਼ਕਲ ਸਥਿਤੀ ਹੋਰ ਵਿਗੜ ਗਈ।"
ਨੌਕਰੀ ਤੋਂ ਕੱਢੇ ਜਾਣ ਦਾ ਦੱਸਿਆ ਇਹ ਕਾਰਨ
ਸੀਈਓ ਨੇ ਸੰਯੁਕਤ ਰਾਜ ਅਤੇ ਭਾਰਤ ਵਿੱਚ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਫੈਸਲੇ ਦੇ ਪਿੱਛੇ ਮਾਰਕੀਟ, ਪ੍ਰਦਰਸ਼ਨ ਤੇ ਉਤਪਾਦਕਤਾ ਦਾ ਹਵਾਲਾ ਦਿੱਤਾ। ਵਿਸ਼ਾਲ ਗਰਗ ਨੇ ਜ਼ੂਮ ਕਾਲ 'ਤੇ ਕਿਹਾ ਸੀ, 'ਇਸ ਕਾਲ 'ਚ ਸ਼ਾਮਲ ਸਾਰੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਕਿਉਂਕਿ ਕੰਪਨੀ ਕੋਲ ਲੋੜ ਤੋਂ ਜ਼ਿਆਦਾ ਸਟਾਫ ਹੈ ਤੇ ਇਹ ਫੈਸਲਾ ਬਾਜ਼ਾਰ 'ਚ ਬਣੇ ਰਹਿਣ ਲਈ ਜ਼ਰੂਰੀ ਹੈ।'
ਇੱਕ ਝਟਕੇ ਵਿੱਚ, ਕੰਪਨੀ ਦੇ 9% ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ
ਦੱਸ ਦਈਏ ਕਿ ਵਿਸ਼ਾਲ ਗਰਗ ਨੇ ਕੰਪਨੀ ਦੇ ਨੌਂ ਫੀਸਦੀ ਮੁਲਾਜ਼ਮਾਂ ਨੂੰ ਇੱਕ ਹੀ ਝਟਕੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਸੀ। ਉਦੋਂ ਤੋਂ ਲੈ ਕੇ ਅਮਰੀਕਾ ਤੋਂ ਲੈ ਕੇ ਕਈ ਦੇਸ਼ਾਂ ਵਿਚ ਇਸ ਦੀ ਚਰਚਾ ਹੋ ਚੁੱਕੀ ਹੈ। ਲੋਕਾਂ ਨੇ ਵਿਸ਼ਾਲ ਗਰਗ ਦੀ ਇਸ ਕਦਮ ਨੂੰ ਲੈ ਕੇ ਕਾਫੀ ਆਲੋਚਨਾ ਕੀਤੀ। ਹਾਲਾਂਕਿ ਹੁਣ ਉਨ੍ਹਾਂ ਨੇ ਇਸ ਲਈ ਮੁਆਫੀ ਮੰਗ ਲਈ ਹੈ।
ਇਹ ਵੀ ਪੜ੍ਹੋ: Video Subscribers: ਇੰਟਰਨੈੱਟ 'ਤੇ ਵੀਡੀਓ ਦੇਖਣ ਵਾਲੇ ਲੋਕਾਂ ਦੀ ਗਿਣਤੀ ਵਧੀ, ਇਸ ਕੰਪਨੀ ਨੇ ਕਮਾਇਆ ਸਭ ਤੋਂ ਵੱਧ ਮੁਨਾਫਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)