Chandrayaan-3 Launch: 1972 ਤੋਂ ਬਾਅਦ ਚੰਦਰਮਾ 'ਤੇ ਕਿਉਂ ਨਹੀਂ ਗਿਆ ਕੋਈ ਮਨੁੱਖ, ਕੀ ਪੈਸੇ ਕਾਰਨ...
Chandrayaan-3 Launch: ਸਾਲ 2004 'ਚ ਅਮਰੀਕਾ ਨੇ ਇਕ ਵਾਰ ਫਿਰ ਪਲਾਨ ਕੀਤਾ ਸੀ ਕਿ ਉਹ ਚੰਦਰਮਾ 'ਤੇ ਮਨੁੱਖੀ ਮਿਸ਼ਨ ਦੀ ਯੋਜਨਾ ਬਣਾਏਗਾ। ਪਰ 104,000 ਮਿਲੀਅਨ ਅਮਰੀਕੀ ਡਾਲਰ ਦੇ ਅੰਦਾਜ਼ਨ ਬਜਟ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
Chandrayaan-3 Launch: ਭਾਰਤ ਨੇ ਚੰਦਰਯਾਨ ਮਿਸ਼ਨ-3 ਲਾਂਚ ਕਰ ਦਿੱਤਾ ਹੈ। LVM3M4-ਚੰਦਰਯਾਨ-3 ਮਿਸ਼ਨ ਨੂੰ 14 ਜੁਲਾਈ ਨੂੰ ਦੁਪਹਿਰ 2:35 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਚੰਦਰਮਾ ਵੱਲ ਭਾਰਤ ਦਾ ਇਹ ਤੀਜਾ ਮਿਸ਼ਨ ਹੈ। ਜੇਕਰ ਭਾਰਤ ਇਸ ਕੋਸ਼ਿਸ਼ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਭਾਰਤ ਇਹ ਉਪਲੱਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਜਾਵੇਗਾ।
ਇਸ ਤੋਂ ਪਹਿਲਾਂ ਕਦੋਂ ਕੀਤੀ ਗਈ 2 ਵਾਰ ਕੋਸ਼ਿਸ਼
ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਇਸ ਤੋਂ ਪਹਿਲਾਂ 22 ਅਕਤੂਬਰ 2008 ਨੂੰ ਚੰਦਰਯਾਨ-1 ਲਾਂਚ ਕੀਤਾ ਸੀ। ਹਾਲਾਂਕਿ, 14 ਨਵੰਬਰ 2008 ਨੂੰ ਜਦੋਂ ਚੰਦਰਯਾਨ-1 ਚੰਦਰਮਾ ਦੇ ਦੱਖਣੀ ਧਰੁਵ ਦੀ ਸੀਮਾ ਦੇ ਨੇੜੇ ਪਹੁੰਚਿਆ ਤਾਂ ਇਹ ਉੱਥੇ ਹੀ ਕ੍ਰੈਸ਼ ਹੋ ਗਿਆ। ਇਸ ਤੋਂ ਬਾਅਦ 22 ਜੁਲਾਈ 2019 ਨੂੰ ਦੂਜੀ ਕੋਸ਼ਿਸ਼ ਕੀਤੀ ਗਈ। ਪਰ 2 ਸਤੰਬਰ 2019 ਨੂੰ ਚੰਦਰਯਾਨ-2 ਚੰਦਰਮਾ ਦੇ ਧਰੁਵੀ ਪੰਧ ਵਿੱਚ ਚੰਦਰਮਾ ਦੇ ਚੱਕਰ ਲਾਉਂਦਾ ਹੋਇਆ ਲੈਂਡਰ ਵਿਕਰਮ ਤੋਂ ਵੱਖ ਹੋ ਗਿਆ। ਪਰ ਜਦੋਂ ਉਹ ਚੰਦਰਮਾ ਦੀ ਸਤ੍ਹਾ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਸੀ, ਤਾਂ ਉਸ ਦਾ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ।
ਇਹ ਵੀ ਪੜ੍ਹੋ: Chandrayaan-3 Launch: 'ਅੱਜ ਦਾ ਦਿਨ ਸੁਨਹਿਰੀ ਅੱਖਰਾਂ 'ਚ ਦਰਜ', ਫਰਾਂਸ ਤੋਂ ਚੰਦਰਯਾਨ-3 ਲਈ PM ਮੋਦੀ ਦੀਆਂ ਸ਼ੁੱਭਕਾਮਨਾਵਾਂ
1972 ਤੋਂ ਬਾਅਦ ਕੋਈ ਚੰਦ 'ਤੇ ਕਿਉਂ ਨਹੀਂ ਗਿਆ?
21 ਜੁਲਾਈ 1969 ਦਾ ਦਿਨ ਮਨੁੱਖੀ ਸਭਿਅਤਾ ਲਈ ਸਭ ਤੋਂ ਵੱਡਾ ਸੀ। ਇਸ ਦਿਨ ਪਹਿਲੀ ਵਾਰ ਕਿਸੇ ਮਨੁੱਖ ਨੇ ਚੰਦਰਮਾ 'ਤੇ ਪੈਰ ਰੱਖਿਆ ਸੀ। ਇਹ ਮਹਾਨ ਆਦਮੀ ਨੀਲ ਆਰਮਸਟ੍ਰੌਂਗ ਸਨ। ਇਸ ਤੋਂ ਬਾਅਦ 1972 'ਚ ਯੂਜੀਨ ਸੇਰਨਨ ਆਖਰੀ ਵਾਰ ਚੰਦ 'ਤੇ ਗਏ ਸਨ। ਯੂਜੀਨ ਚੰਦ 'ਤੇ ਜਾਣ ਵਾਲੇ ਆਖਰੀ ਵਿਅਕਤੀ ਸਨ। ਇਸ ਤੋਂ ਬਾਅਦ ਅੱਜ ਤੱਕ ਕੋਈ ਵੀ ਮਨੁੱਖ ਚੰਦਰਮਾ 'ਤੇ ਨਹੀਂ ਗਿਆ। ਹੁਣ ਸਵਾਲ ਉੱਠਦਾ ਹੁੰਦਾ ਹੈ ਕਿ ਅਜਿਹਾ ਕਿਉਂ ਹੋਇਆ? ਇਸ ਤੋਂ ਬਾਅਦ ਕਿਸੇ ਦੇਸ਼ ਨੇ ਚੰਦ 'ਤੇ ਮਨੁੱਖ ਕਿਉਂ ਨਹੀਂ ਭੇਜਿਆ? ਇਸ ਪਿੱਛੇ ਕੀ ਕਾਰਨ ਸੀ?
ਸਾਰੀ ਖੇਡ ਪੈਸੇ ਦੀ ਹੈ
1972 ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਚੰਦਰਮਾ 'ਤੇ ਨਾ ਭੇਜਣ ਦਾ ਸਭ ਤੋਂ ਵੱਡਾ ਕਾਰਨ ਪੈਸਾ ਹੈ। ਬੀਬੀਸੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਲਾਸ ਏਂਜਲਸ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦੇ ਪ੍ਰੋਫੈਸਰ ਮਾਈਕਲ ਰਿਚ ਦਾ ਕਹਿਣਾ ਹੈ, "ਚੰਦਰਮਾ 'ਤੇ ਮਨੁੱਖੀ ਮਿਸ਼ਨ ਨੂੰ ਭੇਜਣ ਵਿੱਚ ਬਹੁਤ ਖਰਚਾ ਆਇਆ ਸੀ, ਜਦੋਂ ਕਿ ਇਸਦਾ ਵਿਗਿਆਨਕ ਲਾਭ ਬਹੁਤ ਘੱਟ ਹੋਇਆ ਸੀ।"
ਦਰਅਸਲ ਸਾਲ 2004 'ਚ ਅਮਰੀਕਾ ਨੇ ਇਕ ਵਾਰ ਫਿਰ ਤੋਂ ਚੰਦਰਮਾ 'ਤੇ ਮਨੁੱਖੀ ਮਿਸ਼ਨ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਤਤਕਾਲੀ ਰਾਸ਼ਟਰਪਤੀ ਡਬਲਿਊ ਜਾਰਜ ਬੁਸ਼ ਨੇ ਵੀ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਦੇ ਲਈ 104,000 ਮਿਲੀਅਨ ਅਮਰੀਕੀ ਡਾਲਰ ਦਾ ਅਨੁਮਾਨਿਤ ਬਜਟ ਵੀ ਬਣਾਇਆ ਗਿਆ ਸੀ। ਹਾਲਾਂਕਿ ਵੱਡੇ ਬਜਟ ਕਾਰਨ ਇਸ ਪ੍ਰਾਜੈਕਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਇਤਿਹਾਸ ਰਚਣ ਵੱਲ ਭਾਰਤ ਦਾ ਪਹਿਲਾ ਕਦਮ, ਸ਼੍ਰੀਹਰੀਕੋਟਾ ਤੋਂ ਚੰਦਰਯਾਨ-3 ਕੀਤਾ ਲਾਂਚ