Watch: ਮੱਛੀ ਫੜਨ ਲਈ ਬੱਚੇ ਨੇ ਲਾਇਆ ਕਮਾਲ ਦਾ ਜੁਗਾੜ, ਹੈਰਾਨ ਰਹਿ ਗਏ ਲੋਕ, ਵੀਡੀਓ ਵਾਇਰਲ
ਮਹਿੰਦਰਾ ਐਂਡ ਮਹਿੰਦਰਾ ਗਰੁੱਪ (Mahindra and Mahindra Group) ਦੇ ਚੇਅਰਮੈਨ ਆਨੰਦ ਮਹਿੰਦਰਾ (Anand Mahindra) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ 'ਤੇ ਕਈ ਜੁਗਾੜੂ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ।
Trending: ਮਹਿੰਦਰਾ ਐਂਡ ਮਹਿੰਦਰਾ ਗਰੁੱਪ (Mahindra and Mahindra Group) ਦੇ ਚੇਅਰਮੈਨ ਆਨੰਦ ਮਹਿੰਦਰਾ (Anand Mahindra) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ 'ਤੇ ਕਈ ਜੁਗਾੜੂ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਜਿਸ ਨੂੰ ਦੇਖ ਕੇ ਹਰ ਕੋਈ ਕਾਫੀ ਹੈਰਾਨ ਹੈ। ਹਾਲ ਹੀ 'ਚ ਉਨ੍ਹਾਂ ਨੇ ਅਜਿਹੇ ਹੀ ਇਕ ਦੇਸੀ ਜੁਗਾੜ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਇਕ ਛੋਟੇ ਬੱਚੇ ਦੀ ਜੁਗਾੜ ਤਕਨੀਕ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁਲ੍ਹੀਆਂ ਰਹਿ ਗਈਆਂ।
ਇਸ ਵੀਡੀਓ ਵਿੱਚ ਇੱਕ ਬੱਚੇ ਨੂੰ ਲੱਕੜ ਦੇ ਫਰੇਮ ਵਿੱਚ ਤਾਰ ਬੰਨ੍ਹਿਆ ਦੇਖਿਆ ਜਾ ਸਕਦਾ ਹੈ। ਜਿਸ ਦੀ ਮਦਦ ਨਾਲ ਬੱਚਾ ਮਿੰਟਾਂ ਵਿਚ ਦੋ ਵੱਡੀਆਂ ਮੱਛੀਆਂ ਫੜ ਲੈਂਦਾ ਹੈ। ਵੀਡੀਓ ਨੂੰ ਆਨੰਦ ਮਹਿੰਦਰਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ।
This showed up in my inbox without commentary. It is strangely calming to watch in an increasingly complex world. A ‘short story’ that proves: Determination + Ingenuity + Patience = Success pic.twitter.com/fuIcrMUOIN
— anand mahindra (@anandmahindra) April 1, 2022
ਵਾਇਰਲ ਹੋ ਰਹੀ ਕਲਿੱਪ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੱਚਾ ਪਹਿਲਾਂ ਛੱਪੜ ਦੇ ਕੰਢੇ ਇੱਕ ਲੱਕੜ ਦਾ ਫਰੇਮ ਖੜ੍ਹਾ ਕਰਦਾ ਹੈ। ਇਸ ਤੋਂ ਬਾਅਦ, ਉਹ ਮੱਛੀਆਂ ਫੜਨ ਲਈ ਦਾਣਾ ਤਿਆਰ ਕਰਦਾ ਹੈ, ਜਿਸ ਨੂੰ ਉਹ ਕਾਂਟੇ 'ਤੇ ਰੱਖਦਾ ਹੈ ਅਤੇ ਪਾਣੀ ਵਿੱਚ ਛੱਡ ਦਿੰਦਾ ਹੈ। ਵੀਡੀਓ ਦੇ ਅੰਤ 'ਚ ਬੱਚਾ ਮੱਛੀਆਂ ਫੜਦਾ ਨਜ਼ਰ ਆ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ 'ਤੇ 12 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਸਨ। ਇਸ ਦੇ ਨਾਲ ਹੀ ਇਸ ਨੂੰ 83 ਹਜ਼ਾਰ ਤੋਂ ਵੱਧ ਯੂਜ਼ਰਜ਼ ਨੇ ਪਸੰਦ ਕੀਤਾ ਹੈ। ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ ਅਤੇ ਬੱਚੇ ਦੇ ਜੁਗਾੜ ਦੀ ਸ਼ਲਾਘਾ ਕਰ ਰਿਹਾ ਹੈ।