ਕੋਲ ਇੰਡੀਆ ਨੂੰ ਇੱਕ ਬੱਕਰੀ ਲਈ ਦੇਣੇ ਪਏ 2.7 ਕਰੋੜ, ਜਾਣੋ ਪੂਰਾ ਮਾਮਲਾ
ਕੋਲ ਇੰਡੀਆ ਦੀ ਇਕਾਈ ਮਹਾਨਦੀ ਕੋਲਫੀਲਡ ਲਿਮਟਿਡ ਨੂੰ ਉੜੀਸਾ ਵਿੱਚ ਇੱਕ ਬੱਕਰੀ ਦੀ ਮੌਤ ਕਾਰਨ 2.7 ਕਰੋੜ ਦਾ ਨੁਕਸਾਨ ਹੋਇਆ ਹੈ।
ਉੜੀਸਾ: ਕੋਲ ਇੰਡੀਆ ਦੀ ਇਕਾਈ ਮਹਾਨਦੀ ਕੋਲਫੀਲਡ ਲਿਮਟਿਡ ਨੂੰ ਉੜੀਸਾ ਵਿੱਚ ਇੱਕ ਬੱਕਰੀ ਦੀ ਮੌਤ ਕਾਰਨ 2.7 ਕਰੋੜ ਦਾ ਨੁਕਸਾਨ ਹੋਇਆ ਹੈ। ਦਰਅਸਲ ਕੋਲਾ ਟਰਾਂਸਪੋਰਟ ਡਿੱਪਰ ਦੀ ਚਪੇਟ ਵਿੱਚ ਆਉਣ ਕਰਕੇ ਇੱਕ ਬੱਕਰੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਥਾਨਕ ਲੋਕ ਪ੍ਰਦਰਸ਼ਨ 'ਤੇ ਉੱਤਰ ਆਏ ਤੇ ਕੰਪਨੀ ਦਾ ਕੰਮ ਰੋਕ ਦਿੱਤਾ।
ਐਮਸੀਐਲ ਦੇ ਬੁਲਾਰੇ ਡਿਕਨ ਮਹਿਰਾ ਨੇ ਇੱਕ ਬਿਆਨ ਵਿੱਚ ਕਿਹਾ, 'ਇਹ ਹੈਰਾਨੀਜਨਕ ਹੈ, ਪਰ ਇਹ ਸੱਚ ਹੈ। ਇੱਕ ਬੱਕਰੀ ਵੀ ਤੁਹਾਡਾ ਇੰਨਾ ਖ਼ਰਚਾ ਕਰਾ ਸਕਦੀ ਹੈ।' ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੱਕਰੀ ਦੀ ਮੌਤ ਤੋਂ ਬਾਅਦ ਭੀੜ ਨੇ ਜਗਨਨਾਥ ਸਿੰਡਿੰਗਜ਼ 1 ਤੇ 2 ਦਾ ਕੰਮ ਤਿੰਨ ਘੰਟਿਆਂ ਲਈ ਬੰਦ ਕਰ ਦਿੱਤਾ। ਲੋਕ 60 ਹਜ਼ਾਰ ਮੁਆਵਜ਼ੇ ਦੀ ਮੰਗ ਕਰ ਰਹੇ ਸੀ।
ਤਾਲਚੇਰ ਕੋਲਫੀਲਡਸ ਵਿੱਚ ਕੋਲਾ ਟਰਾਂਸਪੋਰਟ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਇਥੋਂ ਦੇ ਨੇੜਲੇ ਪਿੰਡ ਦੇ ਸਥਾਨਕ ਲੋਕਾਂ ਨੇ ਇੱਕ ਪਾਬੰਦੀਸ਼ੁਦਾ ਮਾਈਨਿੰਗ ਖੇਤਰ ਵਿੱਚ ਇੱਕ ਹਾਦਸੇ ਵਿੱਚ ਇੱਕ ਬੱਕਰੀ ਦੀ ਮੌਤ ਤੋਂ ਬਾਅਦ ਰੋਸ ਪ੍ਰਦਰਸ਼ਨ ਕੀਤਾ ਤੇ ਸਵੇਰੇ 11 ਵਜੇ ਤੋਂ ਕੰਮ ਰੋਕ ਦਿੱਤਾ। ਇਹ ਕੰਮ ਸਾਢੇ ਤਿੰਨ ਘੰਟੇ ਤਕ ਰੋਕਿਆ ਗਿਆ ਤੇ ਪੁਲਿਸ ਦੇ ਦਖਲ ਤੋਂ ਬਾਅਦ ਹੀ ਦੁਬਾਰਾ ਸ਼ੁਰੂ ਹੋਇਆ।
ਇਸ ਵਿਰੋਧ ਕਾਰਨ ਉੜੀਸਾ ਸਰਕਾਰ ਨੂੰ ਵੀ 46 ਲੱਖ ਦਾ ਨੁਕਸਾਨ ਹੋਇਆ। ਕੰਪਨੀ ਨੇ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਅਜਿਹੀਆਂ ਰੁਕਾਵਟਾਂ ਨਾਲ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਾਉਣ ਵਿੱਚ ਝਟਕਾ ਲੱਗੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin