ਹੋਸ਼ ਉਡਾ ਦੇਵੇਗਾ ਨਰਕ ਦਾ ਦਰਵਾਜ਼ਾ, 1971 ਤੋਂ ਦਹਿਕ ਲਗਾਤਰ ਦਹਿਕ ਰਹੀ ਅੱਗ
ਸਵਰਗ ਤੇ ਨਰਕ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ, ਪਰ ਇਸ ਬਾਰੇ ਕੋਈ ਬਹੁਤਾ ਨਹੀਂ ਜਾਣਦਾ। ਉਂਝ ਖਤਰਨਾਕ ਤੇ ਭਿਆਨਕ ਚੀਜ਼ ਜਾਂ ਥਾਂ ਨੂੰ ਨਰਕ ਕਹਿ ਦਿੱਤਾ ਜਾਂਦਾ ਹੈ ਤੇ ਚੰਗੀ ਚੀਜ਼ ਤੇ ਥਾਂ ਦੀ ਤੁਲਣਾ ਸਵਰਗ ਨਾਲ ਕਰ ਲਈ ਜਾਂਦੀ ਹੈ।
Gates of Hell: ਸਵਰਗ ਤੇ ਨਰਕ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ, ਪਰ ਇਸ ਬਾਰੇ ਕੋਈ ਬਹੁਤਾ ਨਹੀਂ ਜਾਣਦਾ। ਉਂਝ ਖਤਰਨਾਕ ਤੇ ਭਿਆਨਕ ਚੀਜ਼ ਜਾਂ ਥਾਂ ਨੂੰ ਨਰਕ ਕਹਿ ਦਿੱਤਾ ਜਾਂਦਾ ਹੈ ਤੇ ਚੰਗੀ ਚੀਜ਼ ਤੇ ਥਾਂ ਦੀ ਤੁਲਣਾ ਸਵਰਗ ਨਾਲ ਕਰ ਲਈ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇੱਕ ਅਜਿਹੀ ਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਪਰ ਅੱਜ ਤੱਕ ਕੋਈ ਵੀ ਇਸ ਦਾ ਰਾਜ਼ ਨਹੀਂ ਜਾਣ ਸਕਿਆ ਹੈ।
ਦਰਅਸਲ, ਤੁਰਕਮੇਨਿਸਤਾਨ 'ਚ ਇੱਕ ਵੱਡਾ ਟੋਆ ਹੈ ਤੇ ਇਸ ਵਿੱਚੋਂ ਪਿਛਲੇ ਚਾਰ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਭਿਆਨਕ ਅੱਗ ਨਿਕਲ ਰਹੀ ਹੈ। ਇਸੇ ਕਰਕੇ ਇਸ ਟੋਏ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਇਸ ਟੋਏ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇ।
ਜੇ ਕੋਈ ਗਲਤੀ ਨਾਲ ਇਸ ਟੋਏ 'ਚ ਡਿੱਗ ਜਾਵੇ ਤਾਂ ਕੁਝ ਸਕਿੰਟਾਂ 'ਚ ਉਸ ਦੀ ਜਾਨ ਜਾ ਸਕਦੀ ਹੈ। ਦੱਸ ਦੇਈਏ ਕਿ ਇਹ ਟੋਆ ਤੁਰਕਮੇਨਿਸਤਾਨ ਦੀ ਰਾਜਧਾਨੀ ਅਸ਼ਗਾਬਤ ਤੋਂ ਲਗਭਗ 260 ਕਿਲੋਮੀਟਰ ਦੂਰ ਕਾਰਾਕੁਮ ਰੇਗਿਸਤਾਨ ਦੇ ਦਰਵੇਜ਼ ਪਿੰਡ 'ਚ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਜ਼ਮੀਨ ਦੇ ਅੰਦਰ ਮੌਜੂਦ ਮੀਥੇਨ ਗੈਸ ਕਾਰਨ 1971 ਤੋਂ ਇੱਥੇ ਲਗਾਤਾਰ ਅੱਗ ਲੱਗ ਰਹੀ ਹੈ। ਹਾਲਾਂਕਿ ਇਸ ਟੋਏ ਨੂੰ ਕਿਵੇਂ ਬਣਾਇਆ ਗਿਆ ਸੀ, ਇਸ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ।
ਕਿਹਾ ਜਾਂਦਾ ਹੈ ਕਿ ਸਾਲ 1971 'ਚ ਸੋਵੀਅਤ ਸੰਘ ਦੇ ਵਿਗਿਆਨੀਆਂ ਨੇ ਇੱਥੇ ਮੀਥੇਨ ਗੈਸ ਜਮ੍ਹਾ ਕਰਨ ਲਈ ਡ੍ਰਿਲ ਕੀਤੀ ਸੀ। ਇਕ ਦਿਨ ਇੱਥੇ ਧਮਾਕਾ ਹੋਇਆ, ਜਿਸ ਤੋਂ ਬਾਅਦ 'ਨਰਕ ਦੇ ਦਰਵਾਜ਼ੇ' ਦੇ ਨਾਂ ਨਾਲ ਮਸ਼ਹੂਰ ਇਹ ਟੋਆ ਗੈਸ ਕ੍ਰੇਟਰ ਬਣ ਗਿਆ। ਹਾਦਸੇ ਤੋਂ ਬਾਅਦ ਵਿਗਿਆਨੀਆਂ ਨੇ ਮੀਥੇਨ ਗੈਸ ਨੂੰ ਵਾਯੂਮੰਡਲ 'ਚ ਫੈਲਣ ਤੋਂ ਰੋਕਣ ਲਈ ਇੱਥੇ ਅੱਗ ਲਗਾ ਦਿੱਤੀ। ਉਨ੍ਹਾਂ ਸੋਚਿਆ ਸੀ ਕਿ ਇਹ ਅੱਗ ਇੱਕ-ਦੋ ਹਫ਼ਤਿਆਂ ਬਾਅਦ ਬੁੱਝ ਜਾਵੇਗੀ, ਪਰ ਅੱਜ ਤੱਕ ਇਹ ਅੱਗ ਲਗਾਤਾਰ ਜੱਗ ਰਹੀ ਹੈ।
ਜਿਹੜੇ ਟੋਏ 'ਚ ਅੱਗ ਲੱਗੀ ਹੋਈ ਹੈ, ਉਹ 229 ਫੁੱਟ ਚੌੜਾ ਤੇ ਲਗਪਗ 65 ਫੁੱਟ ਡੂੰਘਾ ਹੈ। ਅੱਜ ਇਹ ਸਥਾਨ ਇੱਕ ਮਸ਼ਹੂਰ ਸੈਰ ਸਪਾਟਾ ਦੀ ਜਗ੍ਹਾ ਬਣ ਗਿਆ ਹੈ। ਦੱਸ ਦੇਈਏ ਕਿ ਇਸ ਟੋਏ ਨੂੰ ਦੇਖਣ ਲਈ ਹਰ ਸਾਲ ਲੱਖਾਂ ਲੋਕ ਇੱਥੇ ਆਉਂਦੇ ਹਨ। ਇਹ ਥਾਂ ਹੁਣ ਸੈਰ ਸਪਾਟੇ ਵਾਲੀ ਜਗ੍ਹਾ 'ਚ ਬਦਲ ਚੁੱਕੀ ਹੈ।