ਪਾਥੀਆਂ ਕਿਓਂ ਹੋ ਰਹੀਆਂ ਸੋਸ਼ਲ ਮੀਡੀਆ 'ਤੇ ਇੰਨੀਆਂ ਵਾਇਰਲ ??
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਔਰਤ ਗੋਹੇ ਦੀਆਂ ਪਾਥੀਆਂ ਪੱਥ ਕੇ ਉਨ੍ਹਾਂ ਨੂੰ ਕੰਧ 'ਤੇ ਲਾ ਰਹੀ ਹੈ। ਉਸ ਦਾ ਅੰਦਾਜ਼ ਇੰਨਾ ਵੱਖਰਾ ਹੈ ਕਿ ਲੋਕ ਉਸ ਦੇ ਹੁਨਰ ਦੀ ਤਾਰੀਫ ਕਰ ਰਹੇ ਹਨ।
ਸੋਸ਼ਲ ਮੀਡੀਆ ਦੀ ਦੁਨੀਆ ਦਾ ਵੱਖਰਾ ਹੀ ਦਸਤੂਰ ਹੈ। ਇੱਥੇ ਆਮ ਜਿਹੀ ਦਿੱਸਣ ਵਾਲੀ ਚੀਜ਼ ਵੀ ਕਈ ਵਾਰ ਇੰਨੀ ਵਿਲੱਖਣ ਤੇ ਹੈਰਾਨੀਜਨਕ ਲੱਗਦੀ ਹੈ ਕਿ ਉਸ ਨੂੰ ਵਾਇਰਲ ਹੋਣ ਨੂੰ ਕੁਝ ਹੀ ਸਮਾਂ ਲੱਗਦਾ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਖ਼ੂਬ ਹੈਰਾਨ ਹੋ ਰਹੇ ਹਨ ਅਤੇ ਵੀਡੀਓ ਵਿੱਚ ਮੌਜੂਦ ਮਹਿਲਾ ਦਾ ਹੁਨਰ ਦੇਖ ਕੇ ਹੈਰਾਨ ਹੋ ਰਹੇ ਹਨ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਔਰਤ ਗੋਹੇ ਦੀਆਂ ਪਾਥੀਆਂ ਪੱਥ ਕੇ ਉਨ੍ਹਾਂ ਨੂੰ ਕੰਧ 'ਤੇ ਲਾ ਰਹੀ ਹੈ। ਉਸ ਦਾ ਅੰਦਾਜ਼ ਇੰਨਾ ਵੱਖਰਾ ਹੈ ਕਿ ਲੋਕ ਉਸ ਦੇ ਹੁਨਰ ਦੀ ਤਾਰੀਫ ਕਰ ਰਹੇ ਹਨ। ਦਰਅਸਲ, ਇਹ ਮਹਿਲਾ ਪਾਥੀਆਂ ਨੂੰ ਹਵਾ ਵਿੱਚ ਏਦਾਂ ਉਡਾਉਂਦੀ ਹੈ, ਜਿਵੇਂ ਕੋਈ ਅਥਲੀਟ ਡਿਸਕਸ ਥਰੋਅ ਖੇਡ ਰਿਹਾ ਹੋਵੇ ਅਤੇ ਉਸ ਦੀ ਪਾਥੀ ਉੱਡ ਕੇ ਕੰਧ ਉੱਪਰ ਇਵੇਂ ਚਿਪਕਦੀ ਹੈ ਜਿਵੇਂ ਲੋਹੇ ਨਾਲ ਚੁੰਬਕ।
ਆਈਪੀਐਸ ਅਫਸਰ ਦੀਪਾਂਸ਼ੂ ਕਾਬਰਾ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਕਿੱਥੋਂ ਦੀ ਇਹ ਸਾਫ ਨਹੀਂ ਹੈ, ਪਰ ਇਸ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
Done it like a pro...😅😅 pic.twitter.com/l2aNWvmqwR
— Dipanshu Kabra (@ipskabra) March 3, 2021