Funny Dance Video: ਕੁੱਤੇ ਨੇ ਕੀਤਾ ਜਬਰਦਸਤ ਤੌਲੀਆ ਡਾਂਸ, ਜੇ ਇਹ ਨਹੀ ਦੇਖਿਆ ਤਾਂ ਕੁਝ ਨਹੀਂ ਦੇਖਿਆ
Viral Video: ਇਸ ਵਾਇਰਲ ਵੀਡੀਓ 'ਚ ਇੱਕ ਛੋਟਾ ਜਿਹਾ ਪਿਆਰਾ ਕੁੱਤਾ ਤੌਲੀਏ 'ਚ ਲਪੇਟ ਕੇ ਆਪਣੀਆਂ ਪਿਛਲੀਆਂ ਦੋ ਲੱਤਾਂ 'ਤੇ ਖੜ੍ਹਾ ਨੱਚਦਾ ਨਜ਼ਰ ਆ ਰਿਹਾ ਹੈ, ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ।
Trending Dog Dance: ਹਰ ਰੋਜ਼ ਇੰਟਰਨੈੱਟ (Internet) 'ਤੇ ਜਾਨਵਰਾਂ (Animals) ਦੀਆਂ ਹਜ਼ਾਰਾਂ ਵੀਡੀਓਜ਼ ਅਪਲੋਡ (Videos Upload) ਹੁੰਦੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਵੀਡੀਓ ਕੁੱਤਿਆਂ (Dog Videos) ਦੀਆਂ ਹਨ। ਲੋਕ ਅਕਸਰ ਆਪਣੇ ਪਾਲਤੂ ਕੁੱਤਿਆਂ ਦੀਆਂ ਦਿਲ ਛੂਹਣ ਵਾਲੀਆਂ ਹਰਕਤਾਂ ਨੂੰ ਸੋਸ਼ਲ ਮੀਡੀਆ (Social Media) 'ਤੇ ਇੰਟਰਨੈੱਟ ਉਪਭੋਗਤਾਵਾਂ (User) ਨਾਲ ਸਾਂਝਾ ਕਰਦੇ ਹਨ। ਪਾਲਤੂ ਕੁੱਤੇ ਦੇ ਡਾਂਸ ਦੀ ਅਜਿਹੀ ਹੀ ਇੱਕ ਵੀਡੀਓ (Dog Dance Video) ਇੰਟਰਨੈੱਟ (Internet) 'ਤੇ ਕਾਫੀ ਧੂਮ ਮਚਾ ਰਹੀ ਹੈ।
ਇੰਸਟਾਗ੍ਰਾਮ (Instagram) 'ਤੇ ਅਪਲੋਡ ਕੀਤੇ ਗਏ ਵੀਡੀਓ 'ਚ ਇੱਕ ਛੋਟਾ ਕੁੱਤਾ (Small Dog) ਗਲੇ 'ਚ ਗੁਲਾਬੀ ਤੌਲੀਆ (Pink Towel) ਲਟਕਾਈ ਕੰਧ ਦੇ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਸੰਗੀਤ (Music) ਵੱਜਦਾ ਹੈ, ਇਹ ਆਪਣੇ ਮਾਲਕ ਦੇ ਕਹਿਣ 'ਤੇ ਨੱਚਣਾ ਸ਼ੁਰੂ (Dance) ਕਰ ਦਿੰਦਾ ਹੈ। ਅਗਲੀਆਂ ਦੋਵੇਂ ਲੱਤਾਂ ਲਗਾਤਾਰ ਹਵਾ ਵਿੱਚ ਹੁੰਦੀਆਂ ਹਨ, ਜਦੋਂ ਕਿ ਪਿਛਲੀਆਂ ਦੋਵੇਂ ਲੱਤਾਂ 'ਤੇ ਖੜ੍ਹੇ ਹੋ ਕੇ ਇਹ ਕੁੱਤਾ ਵੀਡੀਓ (Video) ਵਿੱਚ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ (Dance Moves) ਦਿਖਾਉਂਦੇ ਹੋਏ ਨਜ਼ਰ ਆ ਰਿਹਾ ਹੈ ਜੋ ਦੇਖਣ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ ਅਤੇ ਨਾਲ ਹੀ ਮਜ਼ੇਦਾਰ ਵੀ ਹੈ।
ਕੁੱਤੇ ਦੀ ਇਸ ਰੀਲ (Dog Reel) ਨੂੰ ਇੰਸਟਾਗ੍ਰਾਮ (Instagram) 'ਤੇ animalgram13 ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਪੰਜਾਬੀ ਬੀਟ (Punjabi Beat) 'ਤੇ ਡਾਂਸ ਕਰਨ ਵਾਲੇ ਇਸ ਕੁੱਤੇ ਦੀ ਮਨਮੋਹਕ ਵੀਡੀਓ (Dog Dance Video) ਨੂੰ ਹੁਣ ਤੱਕ 7.1 ਮਿਲੀਅਨ ਵਿਊਜ਼ (Views) ਮਿਲ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। 406k ਲਾਈਕਸ (Likes) ਅਤੇ 3 ਹਜ਼ਾਰ ਤੋਂ ਵੱਧ ਟਿੱਪਣੀਆਂ (Comments) ਮਿਲਣ ਤੋਂ ਬਾਅਦ, ਇਹ ਵੀਡੀਓ ਵਾਇਰਲ (Video Viral) ਹੋਣਾ ਲਾਜ਼ਮੀ ਸੀ। ਦੱਸ ਦੇਈਏ ਕੀ ਇਸ ਤੋਂ ਪਹਿਲਾਂ ਇੱਕ ਅਜਿਹਾ ਹੀ ਵੀਡੀਓ ਗਿਲਹਰੀ ਦਾ ਸਾਹਮਣੇ ਆਈ ਸੀ। ਜਿਸ ਵਿੱਚ ਗਿਲਹਰੀ ਜ਼ੋਰਦਾਰ ਤਰੀਕੇ ਨਾਲ ਬਾਹਾਂ ਅਤੇ ਲੱਤਾਂ ਨੂੰ ਫੈਲਾਉਂਦੀ ਦਿਖਾਈ ਦਿੱਤੀ।