(Source: ECI/ABP News)
Different Horns: ਕੀ ਤੁਸੀਂ ਜਾਣਦੇ ਹੋ ਟ੍ਰੇਨ ਦੇ ਹਾਰਨਾਂ ਦਾ ਰਾਜ਼, ਜਾਣੋ ਰੇਲ ਕਿਉਂ ਵਜਾਉਂਦੀ 9 ਤਰ੍ਹਾਂ ਦੇ ਵੱਖ-ਵੱਖ ਹਾਰਨ?
Why the train blows different horns: ਰੇਲ 'ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਤੁਸੀਂ ਨੋਟ ਕੀਤਾ ਹੋਏਗਾ ਕਿ ਰੇਲ ਸਮੇਂ-ਸਮੇਂ 'ਤੇ ਵੱਖ-ਵੱਖ ਹਾਰਨ ਵਜਾਉਂਦੀ ਹੈ। ਇਸ ਪਿੱਛੇ ਦਾ ਕੀ ਰਾਜ ਹੈ, ਇਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ।
![Different Horns: ਕੀ ਤੁਸੀਂ ਜਾਣਦੇ ਹੋ ਟ੍ਰੇਨ ਦੇ ਹਾਰਨਾਂ ਦਾ ਰਾਜ਼, ਜਾਣੋ ਰੇਲ ਕਿਉਂ ਵਜਾਉਂਦੀ 9 ਤਰ੍ਹਾਂ ਦੇ ਵੱਖ-ਵੱਖ ਹਾਰਨ? Do you know the secret of train horns, know why trains play 9 different types of horns? Different Horns: ਕੀ ਤੁਸੀਂ ਜਾਣਦੇ ਹੋ ਟ੍ਰੇਨ ਦੇ ਹਾਰਨਾਂ ਦਾ ਰਾਜ਼, ਜਾਣੋ ਰੇਲ ਕਿਉਂ ਵਜਾਉਂਦੀ 9 ਤਰ੍ਹਾਂ ਦੇ ਵੱਖ-ਵੱਖ ਹਾਰਨ?](https://feeds.abplive.com/onecms/images/uploaded-images/2023/03/23/eac68c9d0e95f53a8c000b1f425a5c7e1679566068043330_1.jpg?impolicy=abp_cdn&imwidth=1200&height=675)
Why the train blows different horns: ਰੇਲ 'ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਤੁਸੀਂ ਨੋਟ ਕੀਤਾ ਹੋਏਗਾ ਕਿ ਰੇਲ ਸਮੇਂ-ਸਮੇਂ 'ਤੇ ਵੱਖ-ਵੱਖ ਹਾਰਨ ਵਜਾਉਂਦੀ ਹੈ। ਇਸ ਪਿੱਛੇ ਦਾ ਕੀ ਰਾਜ ਹੈ, ਇਸ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਅੱਜ ਅਸੀਂ ਤੁਹਾਨੂੰ ਟ੍ਰੇਨ ਦੇ ਹਾਰਨ ਮਾਰਨ ਦੇ ਤਰੀਕਿਆਂ ਬਾਰੇ ਦਿਲਚਸਪ ਜਾਣਕਾਰੀ ਦੇਣ ਜਾ ਰਹੇ ਹਾਂ। ਦਰਅਸਲ ਰੇਲ ਦੇ ਹਾਰਨ ਵਜਾਉਣ ਦੇ ਅਲੱਗ-ਅਲੱਗ ਸਟਾਇਲ ਹੁੰਦੇ ਹਨ। ਕਦੇ ਟ੍ਰੇਨ ਲੰਬਾ ਹਾਰਨ ਵਜਾਉਂਦੀ ਹੈ ਤੇ ਕਦੇ ਰੁਕ-ਰੁਕ ਕੇ। ਜਾਣੋ ਇਸ ਦਾ ਕਾਰਨ-
- ਵਨ ਸ਼ੌਰਟ ਹਾਰਨ
ਇਹ ਤੁਸੀਂ ਮੁਸ਼ਕਲ ਨਾਲ ਹੀ ਸੁਣਿਆ ਹੋਵੇਗਾ ਕਿਉਂਕਿ ਟ੍ਰੇਨ ਜਦ ਇਹ ਹਾਰਨ ਵਜਾਉਂਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਟ੍ਰੇਨ ਦਾ ਯਾਰਡ 'ਚ ਜਾਣ ਦਾ ਸਮਾਂ ਹੋ ਗਿਆ ਹੈ। ਅਗਲੇ ਸਫਰ ਤੋਂ ਪਹਿਲਾਂ ਟ੍ਰੇਨ ਦੀ ਸਫਾਈ ਕੀਤੀ ਜਾਣੀ ਹੈ।
- ਟੂ ਸ਼ੌਰਟ ਹਾਰਨ
ਤੁਸੀਂ ਜਦੋਂ ਟ੍ਰੇਨ 'ਚ ਸਫਰ ਸ਼ੁਰੂ ਕਰਦੇ ਹੋ ਤਾਂ ਸੁਣਿਆ ਹੋਵੇਗਾ ਕਿ ਟ੍ਰੇਨ ਚੱਲਣ ਤੋਂ ਪਹਿਲਾਂ ਦੋ ਛੋਟੀਆਂ ਸੀਟੀਆਂ ਵਜਾਉਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਟ੍ਰੇਨ ਸਫਰ ਲਈ ਤਿਆਰ ਹੈ।
- ਥ੍ਰੀ ਸਮੌਲ ਹਾਰਨ
ਇਹ ਸੀਟੀ ਬਹੁਤ ਘੱਟ ਵਜਾਈ ਜਾਂਦੀ ਹੈ। ਇਸ ਨੂੰ ਮੋਟਰਮੈਨ ਦਬਾਉਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਮੋਟਰ ਤੋਂ ਕੰਟਰੋਲ ਖਤਮ ਹੋ ਗਿਆ ਹੈ। ਇਸ ਹਾਰਨ ਨਾਲ ਪਿੱਛੇ ਬੈਠੇ ਗਾਰਡ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਵੈਕਿਊਮ ਬ੍ਰੇਕ ਲਾਵੇ। ਇਹ ਐਮਰਜੈਂਸੀ ਵੇਲੇ ਹੀ ਇਸਤੇਮਾਲ ਕੀਤਾ ਜਾਂਦਾ ਹੈ।
- ਚਾਰ ਹੌਰਨ
ਟ੍ਰੇਨ ਜੇਕਰ ਚਾਰ ਵਾਰ ਸੀਟੀਆਂ ਮਾਰੇ ਤਾਂ ਸਮਝਣਾ ਚਾਹੀਦਾ ਹੈ ਕਿ ਇਸ 'ਚ ਟੈਕਨੀਕਲ ਖਰਾਬੀ ਆ ਗਈ ਹੈ ਤੇ ਟ੍ਰੇਨ ਅੱਗੇ ਨਹੀਂ ਜਾਵੇਗੀ।
- ਤਿੰਨ ਵੱਡੇ ਤੇ ਦੋ ਛੋਟੇ ਹੌਰਨ
ਇਸ ਹੌਰਨ ਦਾ ਮਤਲਬ ਹੈ ਕਿ ਗਾਰਡ ਐਕਟਿਵ ਹੋ ਜਾਵੇ, ਉਸ ਦੀ ਮਦਦ ਦੀ ਲੋੜ ਹੈ।
- ਲਗਾਤਾਰ ਹੌਰਨ
ਜਦ ਵੀ ਕੋਈ ਇੰਜਨ ਲਗਾਤਾਰ ਹੌਰਨ ਵਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਟ੍ਰੇਨ ਸਟੇਸ਼ਨ 'ਤੇ ਨਹੀਂ ਰੁਕੇਗੀ।
- ਦੋ ਵਾਰ ਰੁਕ-ਰੁਕ ਕੇ ਹੌਰਨ
ਇਹ ਹੌਰਨ ਰੇਲਵੇ ਕ੍ਰਾਸਿੰਗ ਕੋਲ ਵਜਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਟ੍ਰੇਨ ਆ ਰਹੀ ਹੈ ਤੇ ਰਸਤੇ ਤੋਂ ਦੂਰ ਹੋ ਜਾਣ।
- ਦੋ ਲੰਬੇ ਤੇ ਇੱਕ ਛੋਟਾ ਹੌਰਨ
ਇਸ ਹੌਰਨ ਦਾ ਇਸਤੇਮਾਲ ਉਸ ਵੇਲੇ ਹੁੰਦਾ ਹੈ ਜਦ ਟ੍ਰੇਨ ਟ੍ਰੈਕ ਚੇਂਜ ਕਰਦੀ ਹੈ।
ਇਹ ਵੀ ਪੜ੍ਹੋ: Corona Virus: ਕੋਰੋਨਾ ਨੇ ਵਧਾਇਆ ਤਣਾਅ! ਪਿਛਲੇ 7 ਦਿਨਾਂ 'ਚ 78 ਫੀਸਦੀ ਮਾਮਲੇ ਵਧੇ, ਵੱਧ ਰਹੀ ਹੈ ਮੌਤਾਂ ਦੀ ਗਿਣਤੀ
- ਛੇ ਵਾਰ ਛੋਟੇ ਹੌਰਨ
ਇਹ ਹੌਰਨ ਉਸ ਵੇਲੇ ਵਜਾਇਆ ਜਾਂਦਾ ਹੈ ਜਦ ਟ੍ਰੇਨ ਕਿਸੇ ਮੁਸੀਬਤ 'ਚ ਹੁੰਦੀ ਹੈ।
ਇਹ ਵੀ ਪੜ੍ਹੋ: AC in Summer: ਬਿਜਲੀ ਦੇ ਬਿੱਲ ਦੀ ਨੋ ਟੈਨਸ਼ਨ! ਗਰਮੀਆਂ 'ਚ ਜਿੰਨਾ ਮਰਜ਼ੀ ਚਲਾਓ ਏਸੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)