ਪੜਚੋਲ ਕਰੋ

USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ

USA Deportation: ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰ ਉਪਰ ਹਨ ਪਰ ਟਰੰਪ ਸਰਕਾਰ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਪ੍ਰਤੀ ਕੋਈ ਨਰਮੀ ਦਾ ਰੁਖ ਅਖਤਿਆਰ ਨਹੀਂ ਕਰ ਰਹੀ। ਅਮਰੀਕੀ ਅਧਿਕਾਰੀ ਜਲਦ ਹੀ ਹੋਰ

USA Deportation: ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਦੌਰ ਉਪਰ ਹਨ ਪਰ ਟਰੰਪ ਸਰਕਾਰ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਪ੍ਰਤੀ ਕੋਈ ਨਰਮੀ ਦਾ ਰੁਖ ਅਖਤਿਆਰ ਨਹੀਂ ਕਰ ਰਹੀ। ਅਮਰੀਕੀ ਅਧਿਕਾਰੀ ਜਲਦ ਹੀ ਹੋਰ ਗੈਰਕਾਨੂੰਨੀ ਪਰਵਾਸੀਆਂ ਨੂੰ ਭਾਰਤ ਡਿਪੋਰਟ ਕਰ ਰਹੇ ਹਨ। ਉਂਝ, ਇਸ ਵਾਰ ਸ਼ਾਇਦ ਗੈਰਕਾਨੂੰਨੀ ਪਰਵਾਸੀਆਂ ਨੂੰ ਬੇੜੀਆਂ ਨਾਲ ਨਾ ਨੂੜਿਆ ਜਾਏ ਕਿਉਂਕਿ ਭਾਰਤ ਸਰਕਾਰ ਨੇ ਇਸ ਬਾਰੇ ਅਮਰੀਕੀ ਅਧਿਕਾਰੀਆਂ ਨਾਲ ਗੱਲ ਕੀਤੀ ਹੈ।

ਸੂਤਰਾਂ ਦੀ ਮੰਨੀਏ ਤਾਂ ਅਮਰੀਕਾ ਦੀ ਡੋਨਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ 104 ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਿਆ ਸੀ।

ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਡਿਪੋਰਟ ਕਰਨ ਸਬੰਧੀ ਰਿਪੋਰਟਾਂ ਦੀ ਭਾਵੇਂ ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਅਮਰੀਕੀ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਰਵਾਸੀਆਂ ਦੀ ਵਤਨ ਵਾਪਸੀ ਇਸ ਹਫ਼ਤੇ ਹੋ ਸਕਦੀ ਹੈ। ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦਾ ਪਹਿਲਾ ਬੈਚ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ ਸੀ। ਹਾਲਾਂਕਿ, ਦੂਜਾ ਬੈਚ ਕਿੱਥੇ ਉਤਰੇਗਾ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ।

ਹਾਸਲ ਜਾਣਕਾਰੀ ਮੁਤਾਬਕ ਵਾਪਸ ਭੇਜੇ ਪਰਵਾਸੀ ਲੱਖਾਂ ਰੁਪਏ ਖਰਚਣ ਮਗਰੋਂ ਡੰਕੀ ਰੂਟ ਜਾਂ ਫਿਰ ਕਿਸੇ ਹੋਰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਸਨ ਤੇ ਪਿਛਲੇ ਦੋ ਤਿੰਨ ਸਾਲਾਂ ਤੋਂ ਉਥੇ ਰਹਿ ਰਹੇ ਸਨ। ਅਮਰੀਕਾ ਵੱਲੋਂ ਇਹ ਕਾਰਵਾਈ ਅਜਿਹੇ ਮੌਕੇ ਕੀਤੀ ਗਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਦੇ ਸਰਕਾਰੀ ਦੌਰੇ ’ਤੇ ਹਨ ਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗ਼ੈਰਕਾਨੂੰਨੀ ਪਰਵਾਸ ਸਣੇ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ।

ਇਸ ਮਹੀਨੇ ਦੇ ਸ਼ੁਰੂ ਵਿੱਚ 104 ਭਾਰਤੀ ਪਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 30 ਪੰਜਾਬ ਤੋਂ, 33-33 ਹਰਿਆਣਾ ਤੇ ਗੁਜਰਾਤ ਤੋਂ, ਤਿੰਨ-ਤਿੰਨ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਅਤੇ ਦੋ ਚੰਡੀਗੜ੍ਹ ਤੋਂ ਸਨ। ਗੈਰਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਲਈ ਅਮਰੀਕੀ ਫੌਜੀ ਜਹਾਜ਼ ਸੀ-17 ਦੀ ਵਰਤੋਂ ਕੀਤੀ ਗਈ ਸੀ। ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਤਸਦੀਕ ਅਤੇ ਪਿਛੋਕੜ ਦੀ ਜਾਂਚ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ।

ਭਾਰਤ ਦੇ ਵਿਦੇਸ਼ ਮੰਤਰੀ ਨੇ ਬੀਤੇ ਦਿਨੀਂ ਸੰਸਦ ਵਿੱਚ ਭਰੋਸਾ ਦਿੱਤਾ ਸੀ ਕਿ ਉਹ ਯਤਨ ਕਰਨਗੇ ਕਿ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨਾਲ ਅਪਰਾਧੀਆਂ ਵਾਂਗ ਵਰਤਾਰਾ ਨਾ ਹੋਵੇ। ਮਿਲੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਵੱਲੋਂ ਆਪਣਾ ਇਹ ਸੁਨੇਹਾ ਅਮਰੀਕਾ ਸਰਕਾਰ ਤੱਕ ਪੁੱਜਦਾ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਜਿਨ੍ਹਾਂ 104 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਉਨ੍ਹਾਂ ਨੂੰ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਾ ਕੇ ਅਪਰਾਧੀਆਂ ਵਾਂਗ ਅਮਰੀਕੀ ਫੌਜ ਦੇ ਮਾਲਵਾਹਕ ਜਹਾਜ ਵਿੱਚ ਤੁੰਨ ਕੇ ਭੇਜਿਆ ਗਿਆ ਸੀ। ਇਨ੍ਹਾਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਅੰਮ੍ਰਿਤਸਰ 'ਚ CM ਭਗਵੰਤ ਮਾਨ ਖਿਲਾਫ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ CM ਭਗਵੰਤ ਮਾਨ ਖਿਲਾਫ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਅੰਮ੍ਰਿਤਸਰ 'ਚ CM ਭਗਵੰਤ ਮਾਨ ਖਿਲਾਫ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Farmers Protest: ਅੰਮ੍ਰਿਤਸਰ 'ਚ CM ਭਗਵੰਤ ਮਾਨ ਖਿਲਾਫ ਕਿਸਾਨਾਂ ਦਾ ਹੱਲਾਬੋਲ, ਫੂਕਿਆ ਮੁੱਖ ਮੰਤਰੀ ਮਾਨ ਦਾ ਪੁਤਲਾ, ਪੁਲਿਸ ਹਾਈ ਅਲਰਟ
Punjab News: ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
ASI ਨੇ ਸਰਪੰਚ ਨੂੰ ਜੜਿਆ ਥੱਪੜ! 7 ਪਿੰਡਾਂ ਦੇ ਲੋਕਾਂ ਨੇ ਥਾਣੇ ਨੂੰ ਘੇਰਿਆ, ਮੱਚ ਗਿਆ ਹੰਗਾਮਾ; ਫਿਰ...
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Farmers Protest: ਕਿਸਾਨਾਂ ਦਾ ਚੰਡੀਗੜ੍ਹ ਵੱਲ ਧਾਵਾ! ਚੰਡੀਗੜ੍ਹ ਦੀਆਂ ਹੱਦਾਂ ਸੀਲ, ਪੰਜਾਬ ਪੁਲਿਸ ਦਾ ਐਕਸ਼ਨ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
Donald Trump: ਭਾਰਤ ਨੂੰ ਟਰੰਪ ਵੱਲੋਂ ਵੱਡਾ ਝਟਕਾ! 2 ਅਪ੍ਰੈਲ ਤੋਂ ਲਾਗੂ ਹੋਵੇਗਾ ਰਿਸੀਪਰੋਕਲ ਟੈਰੀਫ
IND vs AUS: ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
IND vs AUS: ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
Punjab News: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਸਪੈਂਡ ਹੋਣ ਦੀ ਲੱਗੀ ਝੜੀ
Punjab News: ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸਸਪੈਂਡ ਹੋਣ ਦੀ ਲੱਗੀ ਝੜੀ
Punjab Weather: ਪੰਜਾਬ-ਚੰਡੀਗੜ੍ਹ 'ਚ ਸਵੇਰੇ ਅਤੇ ਸ਼ਾਮ ਠੰਡ ਦਾ ਅਸਰ, ਪਹਾੜਾਂ 'ਚ ਬਰਫ਼ਬਾਰੀ ਕਾਰਨ ਛਿੜੇਗੀ ਕੰਬਣੀ; ਜਾਣੋ ਕਿੱਥੇ ਰਹੇਗੀ ਬੱਦਲਵਾਈ ?
ਪੰਜਾਬ-ਚੰਡੀਗੜ੍ਹ 'ਚ ਸਵੇਰੇ ਅਤੇ ਸ਼ਾਮ ਠੰਡ ਦਾ ਅਸਰ, ਪਹਾੜਾਂ 'ਚ ਬਰਫ਼ਬਾਰੀ ਕਾਰਨ ਛਿੜੇਗੀ ਕੰਬਣੀ; ਜਾਣੋ ਕਿੱਥੇ ਰਹੇਗੀ ਬੱਦਲਵਾਈ ?
Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਚੇਤਾਵਨੀ ਦਾ ਵੱਡਾ ਅਸਰ, ਕੰਮ 'ਤੇ ਪਰਤੇ ਇਸ ਜ਼ਿਲ੍ਹੇ ਦੇ ਤਹਿਸੀਲਦਾਰ; ਪੜ੍ਹੋ ਖਬਰ...
ਮੁੱਖ ਮੰਤਰੀ ਭਗਵੰਤ ਮਾਨ ਦੀ ਚੇਤਾਵਨੀ ਦਾ ਵੱਡਾ ਅਸਰ, ਕੰਮ 'ਤੇ ਪਰਤੇ ਇਸ ਜ਼ਿਲ੍ਹੇ ਦੇ ਤਹਿਸੀਲਦਾਰ; ਪੜ੍ਹੋ ਖਬਰ...
Embed widget