ਗਰਭਵਤੀ ਔਰਤ ਦਾ ਚੈੱਕਅਪ ਕਰਕੇ ਡਾਕਟਰਾਂ ਨੇ ਕੀਤੇ ਅਨੋਖੀ ਭਵਿੱਖਬਾਣੀ, ਸੁਣ ਕੇ ਪਰਿਵਾਰ ਰਹਿ ਗਿਆ ਹੈਰਾਨ
ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇੱਕ ਔਰਤ ਦੇ ਗਰਭ 'ਚ ਇੱਕ, ਦੋ ਜਾਂ ਤਿੰਨ ਨਹੀਂ ਸਗੋਂ 13 ਬੱਚੇ ਇਕੱਠੇ ਪਲ ਰਹੇ ਹਨ। ਡਾਕਟਰਾਂ ਦੀ ਗੱਲ ਸੁਣ ਕੇ ਇਹ ਪਰਿਵਾਰ ਇਕ ਤਰ੍ਹਾਂ ਨਾਲ ਸਦਮੇ 'ਚ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ।
ਨਵੀਂ ਦਿੱਲੀ : ਮੈਕਸੀਕੋ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਇੱਕ ਔਰਤ ਦੇ ਗਰਭ 'ਚ ਇੱਕ, ਦੋ ਜਾਂ ਤਿੰਨ ਨਹੀਂ ਸਗੋਂ 13 ਬੱਚੇ ਇਕੱਠੇ ਪਲ ਰਹੇ ਹਨ। ਡਾਕਟਰਾਂ ਦੀ ਗੱਲ ਸੁਣ ਕੇ ਇਹ ਪਰਿਵਾਰ ਇਕ ਤਰ੍ਹਾਂ ਨਾਲ ਸਦਮੇ 'ਚ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ।
ਉੱਥੇ ਹੀ ਮਹਿਲਾ ਦਾ ਪਤੀ ਹੁਣ ਲੋਕਾਂ ਨੂੰ ਖ਼ਾਸ ਅਪੀਲ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਹਿਲਾਂ ਹੀ 6 ਬੱਚੇ ਹਨ। ਇੱਕ ਵਾਰ ਜੁੜਵਾ ਬੱਚੇ ਪੈਦਾ ਹੋਏ ਅਤੇ ਦੂਜੀ ਵਾਰ ਤਿੰਨ ਬੱਚੇ ਇਕੱਠੇ ਪੈਦਾ ਹੋਏ। ਇਸ ਤੋਂ ਇਲਾਵਾ ਇਕ ਬੱਚਾ ਇਕੱਲਾ ਪੈਦਾ ਹੋਇਆ ਸੀ। ਹੁਣ ਜੇਕਰ ਇਹ 13 ਹੋਰ ਬੱਚੇ ਪੈਦਾ ਹੋ ਜਾਂਦੇ ਹਨ ਤਾਂ ਅਸੀਂ ਇਕੱਠੇ 19 ਬੱਚਿਆਂ ਦੀ ਪਰਵਰਿਸ਼ ਨਹੀਂ ਕਰ ਸਕਾਂਗੇ। ਅਜਿਹੇ 'ਚ ਸਾਡੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਔਰਤ ਦੇ ਪਤੀ ਦਾ ਨਾਂਅ ਐਂਟੋਨੀਓ ਸੋਰਿਆਨੋ ਹੈ। ਉਹ ਮੈਕਸੀਕੋ ਦੇ ਐਕਸਟੋਪਾਲੂਕਾ ਖੇਤਰ 'ਚ ਰਹਿੰਦੇ ਹਨ। ਐਂਟੋਨੀਓ ਇੱਕ ਫਾਇਰਮੈਨ ਹੈ। ਉਸ ਦੀ ਪਤਨੀ ਦਾ ਨਾਂਅ ਮਾਰਿਟਜ਼ਾ ਹਰਨਾਂਡੇਜ਼ ਮੇਂਡੇਜ਼ ਹੈ। ਜੋੜੇ ਦੇ ਪਹਿਲਾਂ ਹੀ 6 ਬੱਚੇ ਹਨ। ਇਨ੍ਹਾਂ 'ਚ ਇਕ ਬੱਚਾ ਇਕੱਲਾ ਸੀ, 2 ਬੱਚੇ ਇਕੱਠੇ ਮਤਲਬ Twins ਅਤੇ 3 ਬੱਚੇ ਇਕੱਠੇ ਮਤਲਬ Troplets। 13 ਬੱਚਿਆਂ ਦੇ ਗਰਭ 'ਚ ਹੋਣ ਦੀ ਗੱਲ ਸੁਣ ਕੇ ਇਸ ਪਰਿਵਾਰ ਨੂੰ ਚਿੰਤਾ ਹੈ ਕਿ ਉਹ ਹੁਣ ਇਕੱਠੇ 19 ਬੱਚਿਆਂ ਦਾ ਪਾਲਣ-ਪੋਸ਼ਣ ਕਿਵੇਂ ਕਰਨਗੇ। ਐਂਟੋਨੀਓ ਨੇ ਸਥਾਨਕ ਰਾਜਨੇਤਾਵਾਂ ਅਤੇ ਅਧਿਕਾਰੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਕੌਂਸਲਰ ਜੇਰਾਰਡ ਗੁਆਰੇਰੋ ਨੇ ਵੀ ਲੋਕਾਂ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਲਈ ਜੋੜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਐਂਟੋਨੀਓ ਪਿਛਲੇ 14 ਸਾਲਾਂ ਤੋਂ ਫਾਇਰ ਫਾਈਟਰ ਸਰਵਿਸ 'ਚ ਹਨ। ਉਨ੍ਹਾਂ ਦੀ ਤਨਖਾਹ ਵੀ ਇੰਨੀ ਨਹੀਂ ਹੈ ਕਿ ਉਹ ਹੁਣ 19 ਬੱਚਿਆਂ ਦੀ ਦੇਖਭਾਲ ਕਰ ਸਕਣ। ਐਂਟੋਨੀਓ ਅਤੇ ਮਾਰਿਟਜ਼ਾ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ। ਮਾਰਿਟਜ਼ਾ ਨੇ 1 ਜੁਲਾਈ 2017 ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਇਨ੍ਹਾਂ ਜੁੜਵਾ ਬੱਚਿਆਂ ਦਾ ਜਨਮ 3 ਮਈ 2020 ਨੂੰ ਹੋਇਆ ਸੀ ਅਤੇ ਪਿਛਲੇ ਸਾਲ 18 ਅਗਸਤ 2021 ਨੂੰ 3 ਬੱਚੇ ਇਕੱਠੇ ਹੋਏ ਸਨ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਗਰਭ 'ਚ ਪਲ ਰਹੇ ਸਾਰੇ 13 ਬੱਚੇ ਸਿਹਤਮੰਦ ਨਜ਼ਰ ਆ ਰਹੇ ਹਨ। ਇਕੋ ਸਮੇਂ ਇੰਨੇ ਬੱਚਿਆਂ ਦੀ ਡਿਲੀਵਰੀ ਕਰਨਾ ਬਹੁਤ ਜ਼ੋਖ਼ਮ ਭਰਿਆ ਕੰਮ ਹੈ ਅਤੇ ਜਾਨੀ ਨੁਕਸਾਨ ਦਾ ਵੀ ਖ਼ਤਰਾ ਹੈ। ਇਹ ਹੁਣ ਤੱਕ ਦਾ ਇੱਕ ਦੁਰਲੱਭ ਮਾਮਲਾ ਹੈ ਅਤੇ ਅਸੀਂ ਹਰ ਕਿਸੇ ਨੂੰ ਸੁਰੱਖਿਅਤ ਰੱਖਦੇ ਹੋਏ ਇੱਕ ਸਫ਼ਲ ਡਿਲੀਵਰੀ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।