(Source: ECI/ABP News)
'Pushpa' ਦਾ ਅਸਰ! ਚਿੜੀਆਘਰ 'ਚ ਗੋਰਿਲਾ ਨੇ ਕੀਤਾ ਸ਼੍ਰੀਵੱਲੀ ਗੀਤ ਦਾ ਹੁੱਕ ਸਟੈਪ
ਕਾਫੀ ਸਮੇਂ ਤੋਂ ਇੰਟਰਨੈੱਟ 'ਤੇ ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਫਿਲਮ ਪੁਸ਼ਪਾ (Pushpa) ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
Viral Video: ਕਾਫੀ ਸਮੇਂ ਤੋਂ ਇੰਟਰਨੈੱਟ 'ਤੇ ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਦੀ ਫਿਲਮ ਪੁਸ਼ਪਾ (Pushpa) ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਦੇ ਗੀਤ ਅਤੇ ਡਾਇਲਾਗ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਟ੍ਰੈਂਡ 'ਚ ਹਨ। ਪੁਸ਼ਪਾ ਫਿਲਮ ਦੇ ਗੀਤ ਦਾ ਹੁੱਕ ਸਟੈਪ ਇਨ੍ਹੀਂ ਦਿਨੀਂ ਕਾਫੀ ਟ੍ਰੈਂਡ 'ਚ ਹੈ। ਪਿਛਲੇ ਦਿਨੀਂ ਵੱਡੇ-ਵੱਡੇ ਕ੍ਰਿਕਟਰਾਂ ਦੇ ਨਾਲ-ਨਾਲ ਫਿਲਮੀ ਹਸਤੀਆਂ ਨੇ ਵੀ ਇਸ ਟ੍ਰੈਂਡ 'ਤੇ ਰੀਲਸ ਬਣਾਈਆਂ।
ਹਾਲ ਹੀ 'ਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਇਕ ਗੋਰਿਲਾ ਸੁਪਰਸਟਾਰ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦੇ ਸ਼੍ਰੀਵੱਲੀ ਗੀਤ 'ਤੇ ਹੁੱਕ ਸਟੈਪ ਕਰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਯੂਜ਼ਰਸ ਕਾਫੀ ਹੈਰਾਨ ਹਨ। ਇਸ ਦੇ ਨਾਲ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
View this post on Instagram
ਵੀਡੀਓ 'ਚ ਚਿੜੀਆਘਰ 'ਚ ਨਜ਼ਰ ਆ ਰਿਹਾ ਇਕ ਗੋਰਿਲਾ ਦਰਸ਼ਕਾਂ ਨੂੰ ਦੇਖ ਕੇ ਆਪਣੀ ਚਾਰਦੀਵਾਰੀ 'ਚ ਅੱਗੇ ਆਉਂਦਾ ਹੈ ਅਤੇ ਦੀਵਾਰ ਦੀ ਸੀਮਾ 'ਤੇ ਪਹੁੰਚ ਕੇ ਪੌੜੀ 'ਤੇ ਖੜ੍ਹਾ ਹੋ ਕੇ ਤਿਰਛੀ ਤਰ੍ਹਾਂ ਤੁਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਨੂੰ ਉੱਥੇ ਮੌਜੂਦ ਦਰਸ਼ਕਾਂ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਇਸ ਦੇ ਨਾਲ ਹੀ, ਇੱਕ ਕੌਨਟੈਂਟ ਨਿਰਮਾਤਾ ਨੇ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦੇ ਸ਼੍ਰੀਵੱਲੀ ਗੀਤ 'ਤੇ ਇਸ ਵੀਡੀਓ ਨੂੰ ਐਡਿਟ ਕੀਤਾ ਹੈ।
ਫਿਲਹਾਲ ਵੀਡੀਓ 'ਚ ਨਜ਼ਰ ਆ ਰਹੇ ਗੋਰਿਲਾ ਦਾ ਹੁੱਕ ਸਟੈਪ ਬਿਲਕੁੱਲ ਸ਼ਾਨਦਾਰ ਹੈ, ਜੋ ਕਿ ਗੀਤ ਦੇ ਹੁੱਕ ਸਟੈਪ ਵਰਗਾ ਲੱਗਦਾ ਹੈ।ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਵਿਊਜ਼ ਦੇ ਨਾਲ-ਨਾਲ 11 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇਖ ਕੇ ਹੈਰਾਨ ਰਹਿ ਗਏ ਯੂਜ਼ਰਸ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਜਿਸ 'ਚੋਂ ਇਕ ਦਾ ਕਹਿਣਾ ਹੈ ਕਿ 'ਪਸ਼ੂਆਂ 'ਤੇ ਪੁਸ਼ਪਾ ਫਿਲਮ ਦਾ ਸਾਈਡ ਇਫੈਕਟ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)