ਹਾਥੀ ਨੂੰ ਦੇ ਦਿੱਤੀ ਗਈ ਫਾਂਸੀ, ਕਾਰਨ ਜਾਣ ਤੁਸੀਂ ਵੀ ਰਹਿ ਜਾਉਗੇ ਹੈਰਾਨ
ਤੁਸੀਂ ਕਿਸੇ ਘਿਨਾਉਣੇ ਜੁਰਮ ਲਈ ਮਨੁੱਖਾਂ ਨੂੰ ਫਾਂਸੀ ਦੇਣ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਹਾਥੀ ਨੂੰ ਫਾਂਸੀ ਦਿੱਤੀ ਜਾਵੇ।
ਰੌਬਟ
ਚੰਡੀਗੜ੍ਹ: ਤੁਸੀਂ ਕਿਸੇ ਘਿਨਾਉਣੇ ਜੁਰਮ ਲਈ ਮਨੁੱਖਾਂ ਨੂੰ ਫਾਂਸੀ ਦੇਣ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਹਾਥੀ ਨੂੰ ਫਾਂਸੀ ਦਿੱਤੀ ਜਾਵੇ। ਹਾਂ, ਇਹ ਅਜੀਬ ਲੱਗ ਰਿਹਾ ਹੈ, ਪਰ 104 ਸਾਲ ਪਹਿਲਾਂ ਅਜਿਹਾ ਹੀ ਅਮਰੀਕਾ ਵਿੱਚ ਹੋਇਆ ਸੀ। ਅੱਜ ਦੇ ਸਮੇਂ ਵਿੱਚ, ਭਾਵੇਂ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਾਨਵਰਾਂ ਪ੍ਰਤੀ ਬੇਰਹਿਮੀ ਕਹਿੰਦੇ ਹਾਂ, ਪਰ ਉਸ ਸਮੇਂ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਥੀ ਨੂੰ ਫਾਂਸੀ ਦੀ ਹਮਾਇਤ ਕੀਤੀ।
ਇਹ ਡਰਾਉਣੀ ਜਾਂ ਇਹ ਕਹੋ ਕਿ ਬੇਰਹਿਮੀ ਵਾਲੀ ਘਟਨਾ 13 ਸਤੰਬਰ, 1916 ਦੀ ਹੈ, ਜਦੋਂ ਮੈਰੀ ਨਾਂ ਦੇ ਇੱਕ ਹਾਥੀ ਨੂੰ ਅਮਰੀਕਾ ਦੇ ਟੈਨੇਸੀ ਰਾਜ ਵਿੱਚ ਦੋ ਹਜ਼ਾਰ ਤੋਂ ਵੱਧ ਲੋਕਾਂ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਪਿੱਛੇ ਦਾ ਕਾਰਨ ਬਹੁਤ ਅਜੀਬ ਸੀ, ਜਿਸ ਬਾਰੇ ਜਾਣਦਿਆਂ ਤੁਸੀਂ ਵੀ ਹੈਰਾਨ ਹੋਵੋਗੇ।
ਦਰਅਸਲ, ਚਾਰਲੀ ਸਪਾਰਕ ਨਾਂ ਦਾ ਇੱਕ ਵਿਅਕਤੀ ਟੈਨੇਸੀ ਵਿੱਚ 'ਸਪਾਰਕਸ ਵਰਲਡ ਫੇਮਸ ਸ਼ੋਅ' ਨਾਂ ਦਾ ਇੱਕ ਸਰਕਸ ਚਲਾਉਂਦਾ ਸੀ। ਉਸ ਸਰਕਸ ਵਿੱਚ ਬਹੁਤ ਸਾਰੇ ਜਾਨਵਰ ਸਨ, ਜਿਸ ਵਿੱਚ ਮੈਰੀ ਨਾਂ ਦਾ ਇੱਕ ਏਸ਼ੀਅਨ ਹਾਥੀ ਵੀ ਸੀ। ਉਸ ਦਾ ਭਾਰ ਤਕਰੀਬਨ ਪੰਜ ਟਨ ਸੀ। ਮੈਰੀ ਉਸ ਸਰਕਸ ਦੀ ਮੁੱਖ ਅਕਰਸ਼ਣ ਸੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਮੈਰੀ ਦੇ ਮਹਾਵਤ ਨੇ ਕਿਸੇ ਕਾਰਨ ਕਰਕੇ ਸਰਕਸ ਛੱਡ ਦਿੱਤਾ, ਜਿਸ ਤੋਂ ਬਾਅਦ ਉਸ ਦੀ ਜਗ੍ਹਾ ਇੱਕ ਹੋਰ ਮਹਾਵਤ ਰੱਖਿਆ ਗਿਆ।
ਹੁਣ ਜਦੋਂ ਕਿ ਨਵਾਂ ਮਹਾਵਤ ਮੈਰੀ ਬਾਰੇ ਜ਼ਿਆਦਾ ਨਹੀਂ ਜਾਣਦਾ ਸੀ ਤੇ ਨਾ ਹੀ ਮੈਰੀ ਉਸ ਮਹਾਵਤ ਨਾਲ ਜ਼ਿਆਦਾ ਸਮਾਂ ਬਿਤਾਉਂਦੀ ਸੀ, ਇਸ ਕਰਕੇ ਮਹਾਵਤ ਨੂੰ ਮੈਰੀ ਨੂੰ ਕੰਟਰਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਇਸੇ ਦੌਰਾਨ ਇੱਕ ਦਿਨ ਸ਼ਹਿਰ ਵਿੱਚ ਸਰਕਸ ਦੇ ਪ੍ਰਚਾਰ ਲਈ ਇੱਕ ਪਰੇਡ ਕੀਤੀ ਗਈ, ਜਿਸ ਵਿੱਚ ਮੈਰੀ ਤੇ ਸਰਕਸ ਦੇ ਸਾਰੇ ਕਲਾਕਾਰਾਂ ਸਮੇਤ ਸਾਰੇ ਜਾਨਵਰ ਸ਼ਾਮਲ ਸਨ। ਸ਼ਹਿਰ ਦੇ ਵਿਚਕਾਰ ਇੱਕ ਪਰੇਡ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ, ਰਸਤੇ ਵਿੱਚ, ਮੈਰੀ ਨੇ ਕੁਝ ਖਾਣ ਲਈ ਦੇਖਿਆ, ਜਿਸ ਲਈ ਉਹ ਤੇਜ਼ੀ ਨਾਲ ਚੱਲਣ ਲੱਗੀ।
ਹੁਣ ਨਵੇਂ ਮਹਾਵਤ ਨੇ ਮੈਰੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੀ। ਇਸ ਸਮੇਂ ਦੌਰਾਨ ਮਹਾਵਤ ਨੇ ਉਸ ਦੇ ਕੰਨ ਦੇ ਪਿੱਛੇ ਇੱਕ ਬਰਛੀ ਮਾਰੀ, ਜਿਸ ਨਾਲ ਹਾਥੀ ਗੁੱਸੇ 'ਚ ਆ ਗਿਆ ਤੇ ਮਹਾਵਤ ਨੂੰ ਹੇਠਾਂ ਸੁੱਟ ਦਿੱਤਾ ਤੇ ਆਪਣਾ ਭਾਰੀ ਪੈਰ ਉਸ ਉੱਤੇ ਪਾ ਦਿੱਤਾ, ਜਿਸ ਨਾਲ ਮਹਾਵਤ ਦੀ ਮੌਤ ਹੋ ਗਈ। ਇਸ ਘਟਨਾ ਨੂੰ ਵੇਖ ਕੇ ਲੋਕ ਇਧਰ-ਉਧਰ ਭੱਜਣ ਲੱਗੇ। ਉਸੇ ਸਮੇਂ, ਕੁਝ ਲੋਕਾਂ ਨੇ ਹਾਥੀ ਨੂੰ ਮਾਰਨ ਲਈ ਨਾਅਰੇਬਾਜ਼ੀ ਕਰਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਸ ਸਮੇਂ ਮਾਮਲਾ ਸ਼ਾਂਤ ਸੀ, ਪਰ ਅਗਲੇ ਦਿਨ ਦੇ ਅਖਬਾਰਾਂ ਵਿੱਚ ਇਹ ਘਟਨਾ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਹੋਈ ਸੀ, ਜਿਸ ਤੋਂ ਬਾਅਦ ਇਹ ਘਟਨਾ ਤੇਜ਼ੀ ਨਾਲ ਸਾਰੇ ਸ਼ਹਿਰ ਵਿੱਚ ਫੈਲ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin