ਕਰਮਚਾਰੀ ਨੇ ਬ੍ਰੇਕਅੱਪ ਤੋਂ ਬਾਅਦ ਮੰਗੀ ਛੁੱਟੀ, ਬੌਸ ਦਾ ਜਵਾਬ ਹੈਰਾਨ ਕਰਨ ਵਾਲਾ! ਇਮਾਨਦਾਰੀ ਦੀ ਮਿਸਾਲ, ਈ-ਮੇਲ ਹੋਈ ਵਾਇਰਲ
ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਈ-ਮੇਲ ਦਾ ਸਕ੍ਰੀਨ ਸ਼ਾਟ ਸਾਂਝਾ ਕੀਤਾ ਗਿਆ ਹੈ। ਇਹ ਇੱਕ ਕਰਮਚਾਰੀ ਵੱਲੋਂ ਆਪਣੇ ਬੌਸ ਨੂੰ ਲਿਖੀ ਗਈ ਹੈ ਅਤੇ ਛੁੱਟੀ ਦੀ ਵਜ੍ਹਾ ਬ੍ਰੇਕਅਪ ਦੱਸੀ ਹੈ।

ਅਕਸਰ ਕਰਮਚਾਰੀਆਂ ਵੱਲੋਂ ਦਫ਼ਤਰ ਜਾਂ ਬੌਸ ਤੋਂ ਛੁੱਟੀਆਂ ਮੰਗਣ ਲਈ ਅਜੀਬੋ-ਗਰੀਬ ਕਾਰਣ ਸਾਹਮਣੇ ਆਉਂਦੇ ਹਨ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਜਾਂਦੀਆਂ ਹਨ। ਇੱਕ ਅਜਿਹਾ ਹੀ ਹੈਰਾਨੀਜਨਕ ਮਾਮਲਾ ਗੁਰੁਗ੍ਰਾਮ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਕਰਮਚਾਰੀ ਨੇ ਇਮਾਨਦਾਰੀ ਨਾਲ ਦਫ਼ਤਰ ਤੋਂ ਛੁੱਟੀ ਮੰਗੀ, ਜਿਸ ‘ਚ ਉਸ ‘ਬ੍ਰੇਕਅਪ’ ਹੋਣ ਦਾ ਹਵਾਲਾ ਦਿੱਤਾ। ਕਰਮਚਾਰੀ ਦੇ ਇਸ ਲੀਵ ਐਪਲੀਕੇਸ਼ਨ ਵਾਲੇ ਈਮੇਲ 'ਤੇ ਉਸਦੇ ਬੌਸ ਦਾ ਜਵਾਬ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਗੁਰੁਗ੍ਰਾਮ ਦੀ ਨੌਟ ਡੇਟਿੰਗ (Knot Dating) ਕੰਪਨੀ ਦੇ ਸੀ.ਈ.ਓ. ਅਤੇ ਕੋ-ਫਾਊਂਡਰ ਜਸਵੀਰ ਸਿੰਘ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਹੁਣ ਤੱਕ ਦੀ ‘ਸਭ ਤੋਂ ਇਮਾਨਦਾਰ ਛੁੱਟੀ ਦੀ ਅਰਜ਼ੀ’ ਸਾਂਝੀ ਕੀਤੀ। ਉਨ੍ਹਾਂ ਨੇ ਇਸ ਵਿੱਚ ਕਰਮਚਾਰੀ ਦੀ ਲੀਵ ਐਪਲੀਕੇਸ਼ਨ ਦਾ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ।
ਇਸ ਲੀਵ ਐਪਲੀਕੇਸ਼ਨ ਵਿੱਚ ਕਰਮਚਾਰੀ ਨੇ ਲਿਖਿਆ ਸੀ -
“ਹੈਲੋ ਸਰ, ਹਾਲ ਹੀ ਵਿੱਚ ਮੇਰਾ ਬ੍ਰੇਕਅਪ ਹੋਇਆ ਹੈ। ਇਸ ਕਰਕੇ ਮੈਂ ਕੰਮ ਉੱਤੇ ਫੋਕਸ ਨਹੀਂ ਕਰ ਪਾ ਰਿਹਾ। ਇਸ ਲਈ ਮੈਨੂੰ ਥੋੜੇ ਸਮੇਂ ਲਈ ਛੁੱਟੀ ਚਾਹੀਦੀ ਹੈ। ਮੈਂ ਵਰਕ ਫ੍ਰਮ ਹੋਮ ਕਰ ਰਿਹਾ ਹਾਂ ਅਤੇ 28 ਤੋਂ 8 ਤਰੀਖ਼ ਤੱਕ ਦੀ ਛੁੱਟੀ ਲੈਣਾ ਚਾਹੁੰਦਾ ਹਾਂ।”
ਕਰਮਚਾਰੀ ਦੀ ਇਸ ਲੀਵ ਐਪਲੀਕੇਸ਼ਨ ਨੂੰ ਕੰਪਨੀ ਦੇ ਸੀ.ਈ.ਓ. ਜਸਵੀਰ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਇਮਾਨਦਾਰ ਛੁੱਟੀ ਦੀ ਅਰਜ਼ੀ ਕਰਾਰ ਦਿੱਤਾ।
ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ —
“ਕੱਲ੍ਹ ਮੈਨੂੰ ਹੁਣ ਤੱਕ ਦੀ ਸਭ ਤੋਂ ਇਮਾਨਦਾਰ ਲੀਵ ਐਪਲੀਕੇਸ਼ਨ ਮਿਲੀ। ਜੈਨ ਜੈਡ (Gen Z) ਕਿਸੇ ਗੱਲ ਨੂੰ ਛੁਪਾਉਂਦਾ ਨਹੀਂ।”
ਉਨ੍ਹਾਂ ਦਾ ਮਤਲਬ ਸੀ ਕਿ ਨੌਜਵਾਨ ਕਰਮਚਾਰੀ ਹੁਣ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹੇ ਤੌਰ ‘ਤੇ ਬਿਆਨ ਕਰ ਰਹੇ ਹਨ।
ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਰਮਚਾਰੀ ਦਾ ਈਮੇਲ ਮਿਲਿਆ ਜਿਸ ਵਿੱਚ ਉਸਨੇ ਸਵੀਕਾਰਿਆ ਕਿ ਬ੍ਰੇਕਅਪ ਤੋਂ ਬਾਅਦ ਉਹ ਕੰਮ ‘ਤੇ ਧਿਆਨ ਨਹੀਂ ਦੇ ਪਾ ਰਿਹਾ ਅਤੇ ਠੀਕ ਹੋਣ ਲਈ ਕੁਝ ਦਿਨ ਦੀ ਛੁੱਟੀ ਚਾਹੀਦੀ ਹੈ। ਇਸ ਪੋਸਟ ‘ਤੇ ਸੋਸ਼ਲ ਮੀਡੀਆ ਯੂਜ਼ਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਮੈਂਟ ਆ ਰਹੇ ਹਨ। ਕਈ ਲੋਕਾਂ ਨੇ ਕਰਮਚਾਰੀ ਦੀ ਇਮਾਨਦਾਰੀ ਦੀ ਖੂਬ ਪ੍ਰਸ਼ੰਸਾ ਕੀਤੀ ਹੈ।
ਇੱਕ ਯੂਜ਼ਰ ਨੇ ਮਜ਼ਾਕ ‘ਚ ਕਮੈਂਟ ਕੀਤਾ —
“ਕੁਝ ਲੋਕ ਤਾਂ ਵਿਆਹ ਲਈ ਵੀ ਇੰਨੀਆਂ ਛੁੱਟੀਆਂ ਨਹੀਂ ਲੈਂਦੇ।”
ਇਸ ‘ਤੇ ਜਸਵੀਰ ਸਿੰਘ ਨੇ ਤਿੱਖਾ ਜਵਾਬ ਦਿੱਤਾ। ਉਨ੍ਹਾਂ ਨੇ ਰਿਐਕਸ਼ਨ ਵਿੱਚ ਲਿਖਿਆ —“ਮੈਨੂੰ ਲੱਗਦਾ ਹੈ ਕਿ ਬ੍ਰੇਕਅਪ ਲਈ ਵਿਆਹ ਨਾਲੋਂ ਕਈ ਗੁਣਾ ਵੱਧ ਛੁੱਟੀਆਂ ਦੀ ਲੋੜ ਹੁੰਦੀ ਹੈ।”
Got the most honest leave application yesterday. Gen Z doesn’t do filters! pic.twitter.com/H0J27L5EsE
— Jasveer Singh (@jasveer10) October 28, 2025






















