ਪੜਚੋਲ ਕਰੋ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ ਤਾਪਮਾਨ ਦੱਸਣ ਤੋਂ ਮਨ੍ਹਾਂ ਕਰ ਦਿੱਤਾ ਹੈ। ਦਰਅਸਲ ਬੀਤੇ ਮੰਗਲਵਾਰ ਨੂੰ ਇੱਥੋਂ ਦਾ ਤਾਪਮਾਨ ਮਨਫੀ 67 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮਾਸਕੋ ਤੋਂ 5300 ਕਿਲੋਮੀਟਰ ਦੂਰ ਇਸ ਥਾਂ 'ਤੇ ਤਕਰੀਬਨ 10 ਲੱਖ ਲੋਕ ਰਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮਨਫੀ 40 ਡਿਗਰੀ ਤਾਪਮਾਨ ਵਿੱਚ ਵੀ ਇੱਥੇ ਬੱਚੇ ਸਕੂਲ ਜਾਂਦੇ ਹਨ, ਪਰ ਜਦ ਤਾਪਮਾਨ ਥਰਮਾਮੀਟਰ ਦੀ ਪਹੁੰਚ ਤੋਂ ਬਾਹਰ ਹੋ ਗਿਆ ਤਾਂ ਪ੍ਰਸ਼ਾਸ਼ਨ ਨੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ। ਇਸ ਪ੍ਰਾਂਤ ਬਾਰੇ ਇੱਕ ਆਫਬੀਟ ਜਾਣਕਾਰੀ ਇਹ ਹੈ ਕਿ ਇੱਥੇ ਹੀ Oymyakon ਨਾਮ ਦਾ ਪਿੰਡ ਹੈ ਜੋ ਦੁਨੀਆ ਦੀ ਸਭ ਤੋਂ ਠੰਢੀ ਥਾਂ ਹੈ। ਰੂਸ ਦੇ ਟੀਵੀ ਚੈਨਲਾਂ ਨੇ ਉਨ੍ਹਾਂ ਥਰਮਾਮੀਟਰ ਦਾ ਹਾਲ ਵੀਡੀਓ ਜ਼ਰੀਏ ਦਿਖਾਇਆ ਜਿਨ੍ਹਾਂ ਨੂੰ ਮਨਫੀ 50 ਡਿਗਰੀ ਤੱਕ ਦਾ ਤਾਪਮਾਨ ਮਾਪਣ ਲਈ ਬਣਾਇਆ ਗਿਆ ਸੀ। ਤੁਹਾਨੂੰ ਜਾਣ ਕੇ ਹੈਰਤ ਹੋ ਸਕਦੀ ਹੈ ਕਿ ਇਸ ਥਾਂ ਲਈ 67 ਡਿਗਰੀ ਸੈਲਸੀਅਸ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਨਹੀਂ ਬਲਕਿ 2013 ਵਿੱਚ ਇੱਥੋਂ ਦਾ ਤਾਪਮਾਨ ਮਨਫੀ 71 (minus 98 Fahrenheit) ਸੈਲਸੀਅਸ ਤੱਕ ਪਹੁੰਚ ਗਿਆ ਸੀ। ਇੱਥੇ ਠੰਢ ਦਾ ਆਲਮ ਅਜਿਹਾ ਰਹਿੰਦਾ ਹੈ ਕਿ ਤਾਪਮਾਨ ਦਾ ਇਸ ਹੱਦ ਤੱਕ ਡਿੱਗਣਾ ਵੀ ਉੱਥੇ ਸੁਰਖੀਆਂ ਨਹੀਂ ਬਟੋਰਦਾ। ਜਿਹੜੀ ਚੀਜ਼ ਨੇ ਸੁਰਖੀਆਂ ਬਟੋਰੀਆਂ ਹਨ, ਉਹ ਹੈ ਗੈਲਰੀ ਵਿੱਚ ਨਜ਼ਰ ਆ ਰਹੀਆਂ ਇਹ ਸੈਲਫੀਆਂ ਤੇ ਇਸ ਲੜਕੀ ਦੀਆਂ ਅੱਖਾਂ ਤੇ ਜੰਮੀ ਬਰਫ ਵਾਲੀ ਇਹ ਤਸਵੀਰ ਜੋ ਹੁਣ ਤੋਂ ਸਾਲ 2018 ਦੀਆਂ ਵਾਇਰਲ ਤਸਵੀਰਾਂ ਵਿੱਚ ਸ਼ੁਮਾਰ ਹੋ ਗਈ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















