ਪੜਚੋਲ ਕਰੋ
ਸ਼ਾਰਕ ਨੇ ਜਿਸ ਦਾ ਪੈਰ ਖਾਧਾ ਸੀ, ਉਹ ਸ਼ਾਰਕਾਂ ਨੂੰ ਬਚਾਉਣ ਤੁਰਿਆ

ਕੈਪਟਾਊਨ- ਦਸ ਸਾਲ ਪਹਿਲਾਂ ਸ਼ਾਰਕ ਦੇ ਹਮਲੇ ਵਿੱਚ ਆਪਣਾ ਸੱਜਾ ਪੈਰ ਗਵਾ ਲੈਣ ਵਾਲਾ ਸੱਜਣ ਹੁਣ ਇਨ੍ਹਾਂ ਸ਼ਾਰਕਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।ਦੱਖਣੀ ਅਫਰੀਕਾ ਦੇ ਅਚਮਤ ਹਸੀਮ ਪੂਰੀ ਦੁਨੀਆ ਵਿੱਚ ਘੁੰਮ ਘੁੰਮ ਕੇ ਲੋਕਾਂ ਨੂੰ ਸਮੁੰਦਰੀ ਜੀਵਾਂ ਦੇ ਬਾਰੇ ਜਾਗਰੂਕ ਕਰਦੇ ਹਨ। ਇਸ ਦੇ ਲਈ ਉਹ ਤੇ ਉਨ੍ਹਾਂ ਦੀ ਟੀਮ ਸੈਮੀਨਾਰ ਆਯੋਜਤ ਕਰਦੀ ਹੈ। ਪੈਰਾ ਸਵੀਮਰ ਅਚਮਤ ਸਾਲ 2012 ਦੇ ਲੰਡਨ ਓਲੰਪਿਕ ਵਿੱਚ 100 ਮੀਟਰ ਬਟਰਫਲਾਈ ਵਿੱਚ ਕਾਂਸੇ ਦਾ ਮੈਡਲ ਜਿੱਤਣ ਦੇ ਨਾਲ ਨੈਸ਼ਨਲ ਰਿਕਾਰਡ ਬਣਾ ਚੁੱਕੇ ਹਨ। ਹੁਣ ਉਹ ਰੀਓ ਪੈਰਾਲਿੰਪਿਕ ਵਿੱਚ ਹਿੱਸਾ ਲੈ ਰਹੇ ਹਨ।
ਅਚਮਤ ਦੱਸਦੇ ਹਨ ਕਿ 10 ਸਾਲ ਪਹਿਲਾਂ ਮੈਂ ਤੇ ਮੇਰਾ ਭਰਾ ਲਾਈਫ ਗਾਰਡ ਦਾ ਕੰਮ ਕਰਦੇ ਸੀ। ਇੱਕ ਵਾਰ ਅਸੀਂ ਪ੍ਰੈਕਟਿਸ ਕਰ ਰਹੇ ਸੀ। ਇੱਕ ਵ੍ਹਾਈਟ ਸ਼ਾਰਕ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਮੈਂ ਉਸ ਦਾ ਧਿਆਨ ਦੂਸਰੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ, ਤਦ ਤੱਕ ਮੇਰਾ ਭਰਾ ਬੋਟ ਉੱਤੇ ਚੜ੍ਹ ਗਿਆ। ਇਸ ਸਮੇਂ ਤੱਕ ਸ਼ਾਰਕ ਨੇ ਮੈਨੂੰ ਪਾਣੀ ਵਿੱਚ ਖਿੱਚ ਲਿਆ। ਮੈਂ ਡੁੱਬਣ ਲੱਗਾ। ਭਰਾ ਨੇ ਮੇਰਾ ਹਾਥ ਫੜ ਕੇ ਖਿੱਚਿਆ। ਤਦ ਤੱਕ ਮੇਰਾ ਪੈਰ ਸ਼ਾਰਕ ਦੇ ਮੂੰਹ ਵਿੱਚ ਸੀ। ਮੈਂ ਆਪਣਾ ਇੱਕ ਪੈਰ ਗਵਾ ਚੁੱਕਾ ਸੀ। ਇਸ ਦੇ ਬਾਅਦ ਮੇਰੇ ਕਈ ਆਪਰੇਸ਼ਨ ਹੋਏ। ਪ੍ਰਾਸਥੈਟਿਕ ਪੈਰ ਲਾਇਆ ਗਿਆ। ਮੈਂ ਇਸ ਨਾਲ ਤੁਰਨ ਅਤੇ ਸਵੀਮਿੰਗ ਪ੍ਰੈਕਟਿਸ ਸ਼ੁਰੂ ਕੀਤੀ। ਬੀਜਿੰਗ ਪੈਰਾਲਿੰਪਿਕ (2008) ਵਿੱਚ ਹਿੱਸਾ ਲਿਆ। ਮੈਡਲ ਨਹੀਂ ਜਿੱਤ ਸਕਿਆ। ਲੰਡਨ ਪੈਰਾਲਿੰਪਿਕ (2012) ਵਿੱਚ ਨੈਸ਼ਨਲ ਰਿਕਾਰਡ ਬਣਾ ਕੇ ਬ੍ਰਾਂਜ ਮੈਡਲ ਜਿੱਤਿਆ ਅਤੇ 200 ਮੀਟਰ ਬਟਰਫਲਾਈ ਵਿੱਚ ਵਰਲਡ ਰਿਕਾਰਡ ਬਣਾਇਆ। ਉਸ ਸਮੇਂ ਸਭ ਮੈਨੂੰ ਸ਼ਾਰਕ ਬੁਆਏ ਆਖ ਕੇ ਬੁਲਾਉਂਦੇ ਹੁੰਦੇ ਸਨ। ਅਚਮਤ ਨੇ ਕਿਹਾ, ਮੈਂ ਸ਼ਾਰਕ ਅਟੈਕ ਸਰਵਾਈਵਰ ਸੀ। ਫਿਰ ਵੀ ਮੈਂ ਉਨ੍ਹਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਅਟੈਕ ਦਾ ਅਨੁਭਵ ਅਤੇ ਸਮੁੰਦਰ ਨਾਲ ਪਿਆਰ ਨੇ ਮੈਨੂੰ ਇਸ ਗੱਲ ਦੇ ਲਈ ਪ੍ਰੇਰਿਤ ਕੀਤਾ। ਇਸ ਤੋਂ ਮੈਂ ਮੋਟੀਵੇਟ ਹੋਇਆ ਅਤੇ ਸੁਰੱਖਿਆ ਲਈ ਕੰਮ ਕਰਨ ਦਾ ਫੈਸਲਾ ਕਰ ਸਕਿਆ। ਸ਼ਾਰਕ ਸਮੁੰਦਰ ਵਿੱਚ ਸੰਤੁਲਨ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਸ ਦੇ ਇਲਾਵਾ ਕਈ ਲੋਕ ਸਮੁੰਦਰ ਵਿੱਚ ਪਾਏ ਜਾਂਦੇ ਜੀਵ-ਜੰਤੂਆਂ ਨੂੰ ਫੜਦੇ ਹਨ। ਆਪਣੇ ਸ਼ੌਕ ਲਈ ਉਨ੍ਹਾਂ ਨੂੰ ਮਾਰਦੇ ਹਨ। ਮੈਂ ਸ਼ਾਰਕ ਨੂੰ ਬਚਾਉਣ ਵਾਲੇ ਐੱਨ ਜੀ ਓ ਨਾਲ ਜੁੜਿਆ। ਪੂਰੀ ਦੁਨੀਆ ਵਿੱਚ ਘੁੰਮ ਕੇ ਲੋਕਾਂ ਨੂੰ ਸ਼ਾਰਕ ਨੂੰ ਬਚਾਉਣ ਲਈ ਜਾਗਰੂਕ ਕੀਤਾ। ਸਾਡੇ ਟੀਮ ਮੈਂਬਰਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਈ ਸੈਮੀਨਾਰ ਕੀਤੇ।
ਅਚਮਤ ਦੱਸਦੇ ਹਨ ਕਿ 10 ਸਾਲ ਪਹਿਲਾਂ ਮੈਂ ਤੇ ਮੇਰਾ ਭਰਾ ਲਾਈਫ ਗਾਰਡ ਦਾ ਕੰਮ ਕਰਦੇ ਸੀ। ਇੱਕ ਵਾਰ ਅਸੀਂ ਪ੍ਰੈਕਟਿਸ ਕਰ ਰਹੇ ਸੀ। ਇੱਕ ਵ੍ਹਾਈਟ ਸ਼ਾਰਕ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਮੈਂ ਉਸ ਦਾ ਧਿਆਨ ਦੂਸਰੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ, ਤਦ ਤੱਕ ਮੇਰਾ ਭਰਾ ਬੋਟ ਉੱਤੇ ਚੜ੍ਹ ਗਿਆ। ਇਸ ਸਮੇਂ ਤੱਕ ਸ਼ਾਰਕ ਨੇ ਮੈਨੂੰ ਪਾਣੀ ਵਿੱਚ ਖਿੱਚ ਲਿਆ। ਮੈਂ ਡੁੱਬਣ ਲੱਗਾ। ਭਰਾ ਨੇ ਮੇਰਾ ਹਾਥ ਫੜ ਕੇ ਖਿੱਚਿਆ। ਤਦ ਤੱਕ ਮੇਰਾ ਪੈਰ ਸ਼ਾਰਕ ਦੇ ਮੂੰਹ ਵਿੱਚ ਸੀ। ਮੈਂ ਆਪਣਾ ਇੱਕ ਪੈਰ ਗਵਾ ਚੁੱਕਾ ਸੀ। ਇਸ ਦੇ ਬਾਅਦ ਮੇਰੇ ਕਈ ਆਪਰੇਸ਼ਨ ਹੋਏ। ਪ੍ਰਾਸਥੈਟਿਕ ਪੈਰ ਲਾਇਆ ਗਿਆ। ਮੈਂ ਇਸ ਨਾਲ ਤੁਰਨ ਅਤੇ ਸਵੀਮਿੰਗ ਪ੍ਰੈਕਟਿਸ ਸ਼ੁਰੂ ਕੀਤੀ। ਬੀਜਿੰਗ ਪੈਰਾਲਿੰਪਿਕ (2008) ਵਿੱਚ ਹਿੱਸਾ ਲਿਆ। ਮੈਡਲ ਨਹੀਂ ਜਿੱਤ ਸਕਿਆ। ਲੰਡਨ ਪੈਰਾਲਿੰਪਿਕ (2012) ਵਿੱਚ ਨੈਸ਼ਨਲ ਰਿਕਾਰਡ ਬਣਾ ਕੇ ਬ੍ਰਾਂਜ ਮੈਡਲ ਜਿੱਤਿਆ ਅਤੇ 200 ਮੀਟਰ ਬਟਰਫਲਾਈ ਵਿੱਚ ਵਰਲਡ ਰਿਕਾਰਡ ਬਣਾਇਆ। ਉਸ ਸਮੇਂ ਸਭ ਮੈਨੂੰ ਸ਼ਾਰਕ ਬੁਆਏ ਆਖ ਕੇ ਬੁਲਾਉਂਦੇ ਹੁੰਦੇ ਸਨ। ਅਚਮਤ ਨੇ ਕਿਹਾ, ਮੈਂ ਸ਼ਾਰਕ ਅਟੈਕ ਸਰਵਾਈਵਰ ਸੀ। ਫਿਰ ਵੀ ਮੈਂ ਉਨ੍ਹਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਅਟੈਕ ਦਾ ਅਨੁਭਵ ਅਤੇ ਸਮੁੰਦਰ ਨਾਲ ਪਿਆਰ ਨੇ ਮੈਨੂੰ ਇਸ ਗੱਲ ਦੇ ਲਈ ਪ੍ਰੇਰਿਤ ਕੀਤਾ। ਇਸ ਤੋਂ ਮੈਂ ਮੋਟੀਵੇਟ ਹੋਇਆ ਅਤੇ ਸੁਰੱਖਿਆ ਲਈ ਕੰਮ ਕਰਨ ਦਾ ਫੈਸਲਾ ਕਰ ਸਕਿਆ। ਸ਼ਾਰਕ ਸਮੁੰਦਰ ਵਿੱਚ ਸੰਤੁਲਨ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਸ ਦੇ ਇਲਾਵਾ ਕਈ ਲੋਕ ਸਮੁੰਦਰ ਵਿੱਚ ਪਾਏ ਜਾਂਦੇ ਜੀਵ-ਜੰਤੂਆਂ ਨੂੰ ਫੜਦੇ ਹਨ। ਆਪਣੇ ਸ਼ੌਕ ਲਈ ਉਨ੍ਹਾਂ ਨੂੰ ਮਾਰਦੇ ਹਨ। ਮੈਂ ਸ਼ਾਰਕ ਨੂੰ ਬਚਾਉਣ ਵਾਲੇ ਐੱਨ ਜੀ ਓ ਨਾਲ ਜੁੜਿਆ। ਪੂਰੀ ਦੁਨੀਆ ਵਿੱਚ ਘੁੰਮ ਕੇ ਲੋਕਾਂ ਨੂੰ ਸ਼ਾਰਕ ਨੂੰ ਬਚਾਉਣ ਲਈ ਜਾਗਰੂਕ ਕੀਤਾ। ਸਾਡੇ ਟੀਮ ਮੈਂਬਰਾਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਈ ਸੈਮੀਨਾਰ ਕੀਤੇ। Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















