ਕਿਸਾਨ ਨੇ ਸ਼ੁਰੂ ਕੀਤਾ ਅਨੋਖਾ ਬੈਂਕ, 'ਇੱਕ ਬੱਕਰੀ ਲੈ ਜਾਓ, ਵਾਪਸ ਕਰੋ 4 ਮੇਮਣੇ', ਹਰੇਕ ਨੂੰ 2.5 ਲੱਖ ਰੁਪਏ ਲਾਭ
ਪੰਜਾਬ ਰਾਓ ਕ੍ਰਿਸ਼ੀ ਵਿਦਿਆਪੀਠ ਦੇ ਗ੍ਰੈਜੂਏਟ 52 ਸਾਲਾ ਨਰੇਸ਼ ਦੇਸ਼ਮੁਖ ਨੇ ਜੁਲਾਈ 2018 ’ਚ ਗੋਟ ਬੈਂਕ ਲਾਂਚ ਕੀਤਾ ਸੀ। ਲੋਨ ਲੈਣ ਲਈ ਇੱਛੁਕ ਕਿਸਾਨ ਨੂੰ 1,200 ਰੁਪਏ ਦੀ ਰਜਿਸਟ੍ਰੇਸ਼ਨ ਭਰ ਕੇ ਐਗ੍ਰੀਮੈਟ ਕਰਨਾ ਹੁੰਦਾ ਹੈ।

ਮੁੰਬਈ: ਮਹਾਰਾਸ਼ਟਰ ਦੇ ਇੱਕ ਕਿਸਾਨ ਨੇ ਅਨੋਖੀ ਪਹਿਲ ਕੀਤੀ ਹੈ। ਉਨ੍ਹਾਂ ਸਾਂਝੀ ਖੇਤੀ ਨੂੰ ਹੱਲਾਸ਼ੇਰੀ ਦੇਣ ਲਈ ਇੱਕ ‘ਬੱਕਰੀ ਬੈਂਕ’ ਸ਼ੁਰੂ ਕੀਤਾ ਹੈ। ਅਕੋਲਾ ਜ਼ਿਲ੍ਹੇ ਵਿੱਚ ਸਾਂਗਵੀ ਮੋਹਾੜੀ ਪਿੰਡ ਦੇ ‘ਗੋਟ ਬੈਂਕ ਆਫ਼ ਕਰਖੇੜਾ’ ਦੀ ਪਹਿਲ ਦੀ ਸਮੁੱਚੇ ਰਾਜ ਵਿੱਚ ਸ਼ਲਾਘਾ ਹੋ ਰਹੀ ਹੈ।
ਪੰਜਾਬ ਰਾਓ ਕ੍ਰਿਸ਼ੀ ਵਿਦਿਆਪੀਠ ਦੇ ਗ੍ਰੈਜੂਏਟ 52 ਸਾਲਾ ਨਰੇਸ਼ ਦੇਸ਼ਮੁਖ ਨੇ ਜੁਲਾਈ 2018 ’ਚ ਗੋਟ ਬੈਂਕ ਲਾਂਚ ਕੀਤਾ ਸੀ। ਲੋਨ ਲੈਣ ਲਈ ਇੱਛੁਕ ਕਿਸਾਨ ਨੂੰ 1,200 ਰੁਪਏ ਦੀ ਰਜਿਸਟ੍ਰੇਸ਼ਨ ਭਰ ਕੇ ਐਗ੍ਰੀਮੈਟ ਕਰਨਾ ਹੁੰਦਾ ਹੈ। ਇਸ ਐਗ੍ਰੀਮੈਂਟ ਮੁਤਾਬਕ ਇੱਕ ਕਿਸਾਨ ਇੱਕ ਬੱਕਰੀ ਲੈ ਸਕਦਾ ਹੈ। ਬੱਕਰੀ ਲੈਣ ਵਾਲੇ ਵਿਅਕਤੀ ਨੂੰ 40 ਮਹੀਨਿਆਂ ਦੇ ਸਮੇਂ ਅੰਦਰ ਬੱਕਰੀ ਦੇ ਚਾਰ ਮੇਮਣੇ ਵਾਪਸ ਕਰਨੇ ਹੁੰਦੇ ਹਨ।
ਦੇਸ਼ਮੁਖ ਨੂੰ ਇਹ ਵਿਚਾਰ ਤਦ ਆਇਆ, ਜਦੋਂ ਉਨ੍ਹਾਂ ਪਿੰਡ ਵਿੱਚ ਵੇਖਿਆ ਕਿ ਆਰਥਿਕ ਤੌਰ ਉੱਤੇ ਕਮਜ਼ੋਰ ਲੋਕ ਤੇ ਬੱਕਰੀ ਪਾਲਣ ਵਿੱਚ ਲੱਗੀਆਂ ਔਰਤਾਂ ਇਸ ਨਾਲ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੀਆਂ ਹਨ ਤੇ ਧੂਮਧਾਮ ਨਾਲ ਵਿਆਹ ਸਮਾਰੋਹ ਵੀ ਕਰ ਸਕਦੇ ਹਨ। ਬੱਕਰੀ ਪਾਲਣ ਵਿੱਚ ਸ਼ਾਮਲ ਪਰਿਵਾਰਾਂ ਉੱਤੇ ਅਧਿਐਨ ਕਰਨ ਤੋਂ ਬਾਅਦ ਦੇਸ਼ਮੁਖ ਨੇ ਇੱਕ ਬੱਕਰੀ ਬੈਂਕ ਸਥਾਪਤ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਤੈਅ ਕੀਤਾ ਕਿ ਇਸ ਖੇਤਰ ਨੂੰ ਸੰਗਠਤ ਕਰ ਕੇ ਲੋਨ ਦੀ ਯੋਜਨਾ ਸ਼ੁਰੂ ਕੀਤੀ ਜਾਵੇ।
ਦੇਸ਼ਮੁਖ ਨੇ ਆਪਣੀ ਬੱਚਤ ’ਚੋਂ 40 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ ਤੇ 340 ਬਾਲਗ਼ ਬੱਕਰੀਆਂ ਖ਼ਰੀਦੀਆਂ। ਉਸ ਤੋਂ ਬਾਅਦ 340 ਬੱਕਰੀ ਪਾਲਣ ਵਾਲੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਇਹ ਬੱਕਰੀਆਂ ਵੰਡੀਆਂ ਗਈਆਂ। ਇਸ ਯੋਜਨਾ ਅਧੀਨ ਬੱਕਰੀ ਪਾਲਣ ਵਾਲੀ ਹਰੇਕ ਔਰਤ ਨੂੰ ਲਗਪਗ 2.5 ਲੱਖ ਰੁਪਏ ਦਾ ਲਾਭ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















