Mercedes ਨਾਲ ਟਰੈਕਟਰ ਦੀ ਹੋਈ ਜ਼ਬਰਦਸਤ ਟੱਕਰ, ਟਰੈਕਟਰ ਦੇ ਹੋਏ 2 ਹਿੱਸੇ
ਮਰਸਡੀਜ਼ ਕਾਰ ਅਤੇ ਟਰੈਕਟਰ ਵਿਚਾਲੇ ਹੋਈ ਟੱਕਰ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਰਸਡੀਜ਼ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਦੇ ਦੋ ਟੁਕੜੇ ਹੋ ਗਏ।
viral video: ਮਰਸਡੀਜ਼ ਕਾਰ ਅਤੇ ਟਰੈਕਟਰ ਵਿਚਾਲੇ ਹੋਈ ਟੱਕਰ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਰਸਡੀਜ਼ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਦੇ ਦੋ ਟੁਕੜੇ ਹੋ ਗਏ। ਖਬਰਾਂ ਮੁਤਾਬਕ ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਨੇੜੇ ਚੰਦਰਗਿਰੀ ਬਾਈਪਾਸ ਰੋਡ ਦੀ ਹੈ। ਇਹ ਵੀ ਦੱਸਿਆ ਗਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਹਮਣੇ (ਰਿੰਗ ਰੋੜ) ਤੋਂ ਆ ਰਹੇ ਇੱਕ ਟਰੈਕਟਰ ਨੇ ਮਰਸਡੀਜ਼-ਬੈਂਜ਼ ਨੂੰ ਬੁਰੀ ਤਰ੍ਹਾਂ ਟੱਕਰ ਮਾਰੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਕਾਰ ਸਵਾਰ ਬਿਲਕੁਲ ਸੁਰੱਖਿਅਤ ਹਨ।
ਇਸ ਭਿਆਨਕ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਕਲਿੱਪ ਨੂੰ ਆਈਆਈਐਸ ਅਧਿਕਾਰੀ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ- ਮਰਸਡੀਜ਼ ਨਾਲ ਟੱਕਰ ਤੋਂ ਬਾਅਦ ਟਰੈਕਟਰ ਦੋ ਹਿੱਸਿਆਂ 'ਚ ਟੁੱਟ ਗਿਆ। ਘਟਨਾ ਤੋਂ ਬਾਅਦ ਲੋਕਾਂ ਨੂੰ 'ਸਾਈਰਸ ਮਿੱਤਰੀ' ਯਾਦ ਆ ਗਿਆ। ਵੀਡੀਓ ਨੂੰ ਹੁਣ ਤੱਕ ਸੈਂਕੜੇ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੋਕ ਵੀਡੀਓ ਦੇਖ ਕੇ ਹੈਰਾਨ ਹੋ ਰਹੇ ਹਨ।
मर्सिडीज से टक्कर के बाद दो हिस्सों में टूट गया ट्रैक्टर...
— Gurmeet Singh, IIS 🇮🇳 (@Gurmeet_Singhhh) September 27, 2022
घटना के बाद लोगों को ‘साइरस मित्री’ की याद आ गई...
Location: Near #Tirupati, #Andhraprdesh, #India pic.twitter.com/2jQaNJMbm5
38 ਸੈਕਿੰਡ ਦੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮਰਸਡੀਜ਼ ਬੈਂਜ਼ ਕਾਰ ਦੇ ਅਗਲੇ ਹਿੱਸੇ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਟਰੈਕਟਰ ਦੇ ਦੋ ਟੁਕੜੇ ਹੋ ਗਏ। ਇਸ ਦ੍ਰਿਸ਼ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਖਤਰਨਾਕ ਰਿਹਾ ਹੋਵੇਗਾ। ਤੁਸੀਂ ਦੇਖਦੇ ਹੋ ਕਿ ਕਿਵੇਂ ਟਰੈਕਟਰ ਦਾ ਇੰਜਣ ਵਾਲਾ ਹਿੱਸਾ ਇੱਕ ਪਾਸੇ ਪਿਆ ਹੈ ਜਦੋਂ ਕਿ ਡਰਾਈਵਰ ਸੀਟ ਦਾ ਹਿੱਸਾ ਦੂਜੇ ਪਾਸੇ ਪਿਆ ਹੈ।