Viral Video: ਫਰੂਟ ਕੇਕ ਖਾਣ ਦੇ ਸ਼ੌਕੀਨ ਵੀਡੀਓ ਤੋਂ ਦੂਰ ਰਹਿਣ, ਬਣਾਉਣ ਦਾ ਤਰੀਕਾ ਵੇਖ ਕੰਬ ਜਾਏਗੀ ਰੂਹ
Viral Video: ਕੇਕ ਬਣਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕੇਕ ਦੇ ਬੈਟਰ ਨੂੰ ਆਪਣੇ ਹੱਥਾਂ ਨਾਲ ਮਿਕਸ ਕਰ ਰਿਹਾ ਹੈ।
Viral Video: ਅੱਜਕਲ੍ਹ ਲੋਕ ਕੁਝ ਵੀ ਖਾਣ ਤੋਂ ਪਹਿਲਾਂ ਸਫਾਈ ਦਾ ਬਹੁਤ ਧਿਆਨ ਰੱਖਦੇ ਹਨ। ਅਜਿਹੀ ਸਾਵਧਾਨੀ ਖਾਸ ਤੌਰ 'ਤੇ ਸਟ੍ਰੀਟ ਫੂਡ ਨੂੰ ਲੈ ਕੇ ਰੱਖੀ ਜਾਂਦੀ ਹੈ। ਹਾਲਾਂਕਿ ਕਈ ਵਾਰ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ 'ਚ ਪੈਕਡ ਫੂਡ ਦੀ ਸਫਾਈ ਦਾ ਰਾਜ਼ ਵੀ ਸਾਹਮਣੇ ਆ ਜਾਂਦਾ ਹੈ। ਹਾਲ ਹੀ 'ਚ ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੇਖਿਆ ਗਿਆ ਕਿ ਕਿਸ ਤਰ੍ਹਾਂ ਲੋਕ ਹੱਥਾਂ-ਪੈਰਾਂ ਨਾਲ ਚੀਜ਼ਾਂ ਮਿਲਾਉਂਦੇ ਹਨ ਤੇ ਬਾਅਦ 'ਚ ਉਸੇ ਨੂੰ ਲੋਕ ਮਜੇ ਨਾਲ ਖਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਫਰੂਟ ਕੇਕ ਦੀ ਰੈਸਿਪੀ ਤਿਆਰ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੇਕ ਖਾਣ ਦੇ ਸ਼ੌਕੀਨ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕੇਕ ਲਈ ਬੈਟਰ ਤਿਆਰ ਕਰ ਰਿਹਾ ਹੈ। ਇਸ ਆਟੇ ਨੂੰ ਚੰਗੀ ਤਰ੍ਹਾਂ ਮਿਲਾਉਣ ਲਈ ਉਹ ਕੋਈ ਮਸ਼ੀਨ ਨਹੀਂ ਸਗੋਂ ਆਪਣੇ ਹੱਥਾਂ ਦੀ ਵਰਤੋਂ ਕਰ ਰਿਹਾ ਹੈ। ਉਹ ਆਪਣੇ ਹੱਥਾਂ ਨਾਲ ਇੱਕ ਬਾਲਟੀ ਵਿੱਚ ਆਟੇ ਨੂੰ ਫੇਂਟਦਾ ਹੈ ਤੇ ਫਿਰ ਆਪਣੇ ਹੱਥਾਂ ਵਿੱਚ ਫਸੇ ਹੋਏ ਆਟੇ ਨੂੰ ਕੱਢ ਕੇ ਉਸੇ ਬਾਲਟੀ ਵਿੱਚ ਪਾ ਦਿੰਦਾ ਹੈ। ਇਸੇ ਤਰ੍ਹਾਂ ਉਹ ਆਪਣੇ ਹੱਥਾਂ ਨਾਲ ਆਂਡੇ ਵੀ ਤੋੜਦਾ ਹੈ ਤੇ ਉਨ੍ਹਾਂ ਨੂੰ ਆਟੇ ਵਿੱਚ ਪਾਉਂਦਾ ਹੈ। ਇਸ ਤੋਂ ਬਾਅਦ ਕੇਕ ਦਾ ਬੇਸ ਤਿਆਰ ਹੈ।
ਇੰਸਟਾਗ੍ਰਾਮ 'ਤੇ ਅਣਪਛਾਤੇ ਤਰੀਕੇ ਨਾਲ ਕੇਕ ਬਣਾਉਣ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਾਫੀ ਦਿਲਚਸਪ ਟਿੱਪਣੀਆਂ ਕਰ ਰਹੇ ਹਨ ਤੇ ਕੇਕ ਖਾਣ ਦੇ ਸ਼ੌਕੀਨ ਆਪਣੇ ਦੋਸਤਾਂ ਨੂੰ ਵੀ ਟੈਗ ਕਰ ਰਹੇ ਹਨ। ਫਿਲਹਾਲ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਲੋਕ ਕਹਿ ਰਹੇ ਹਨ ਕਿ ਇਹ ਸ਼ਖਸ ਇਸ ਬੈਟਰ 'ਚ ਪੂਰੀ ਤਰ੍ਹਾਂ ਕਿਉਂ ਨਹੀਂ ਡੁੱਬ ਜਾਂਦਾ...ਇੱਕ ਯੂਜ਼ਰ ਨੇ ਲਿਖਿਆ ਕਿ ਅੱਜ ਤੋਂ ਕੇਕ ਖਾਣਾ ਬੰਦ ਕਰ ਦਿਓ...ਜਦਕਿ ਕੁਝ ਲੋਕਾਂ ਨੇ ਇਸ ਦਾ ਮਜ਼ਾ ਲੈਂਦੇ ਹੋਏ ਇਹ ਵੀ ਕਿਹਾ ਕਿ ਇਸ ਵਿਅਕਤੀ ਨੇ ਕੇਕ 'ਚ ਵਾਧੂ ਮਿੱਠਾ ਸ਼ਾਮਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Viral News: ਨੇਤਾ ਦੇ ਅੰਦਾਜ਼ 'ਚ ਪੋਸਟਰ ਜਾਰੀ ਕਰ ਦਿੱਤੀ ਨੌਕਰੀ ਦੀ ਜਾਣਕਾਰੀ, ਪ੍ਰੋਫੈਸਰ ਦਾ ਅਨੋਖਾ ਤਰੀਕਾ ਹੋਇਆ ਵਾਇਰਲ
ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਅਜਿਹਾ ਵੀਡੀਓ ਸਾਹਮਣੇ ਆਇਆ ਹੋਵੇ, ਇਸ ਤੋਂ ਪਹਿਲਾਂ ਵੀ ਗੋਲਗੱਪੇ ਬਣਾਉਣਾ, ਰੇਵੜੀ ਬਣਾਉਣਾ ਅਤੇ ਗੁੜ ਬਣਾਉਣ ਵਰਗੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ। ਜਿਸ 'ਚ ਦੇਖਿਆ ਗਿਆ ਕਿ ਲੋਕ ਹੱਥਾਂ ਜਾਂ ਪੈਰਾਂ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਬਣਾ ਰਹੇ ਹਨ।
ਇਹ ਵੀ ਪੜ੍ਹੋ: Traffic Rules: ਬਿਨਾਂ ਹੈਲਮੇਟ ਬੰਦਾ ਪੁਲਿਸ ਦੇ ਸਾਹਮਣੇ ਹੀ ਚਲਾ ਰਿਹਾ ਬਾਈਕ, ਫਿਰ ਵੀ ਨਹੀਂ ਹੋਇਆ ਚਲਾਨ!