Traffic Rules: ਬਿਨਾਂ ਹੈਲਮੇਟ ਬੰਦਾ ਪੁਲਿਸ ਦੇ ਸਾਹਮਣੇ ਹੀ ਚਲਾ ਰਿਹਾ ਬਾਈਕ, ਫਿਰ ਵੀ ਨਹੀਂ ਹੋਇਆ ਚਲਾਨ!
Traffic Rules: ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ, ਜਿਸ 'ਚ ਕੁਝ ਲੋਕ ਜ਼ਾਕਿਰ ਲਈ ਚਿੰਤਾ ਵੀ ਜ਼ਾਹਰ ਕਰ ਰਹੇ ਹਨ।
Bike Riding Without Helmet: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਵਿਅਕਤੀ ਬਿਨਾਂ ਹੈਲਮੇਟ ਦੇ ਬਾਈਕ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਨੂੰ ਪੁਲਿਸ ਬਿਨਾਂ ਚਲਾਨ ਕੱਟੇ ਛੱਡ ਰਹੀ ਹੈ। ਇਹ ਵੀਡੀਓ ਗੁਜਰਾਤ ਦਾ ਦੱਸਿਆ ਜਾ ਰਿਹਾ ਹੈ। ਅਜਿਹਾ ਕਿਉਂ ਹੋਇਆ, ਅਸੀਂ ਇਸ ਬਾਰੇ ਅੱਗੇ ਦੱਸਣ ਜਾ ਰਹੇ ਹਾਂ।
ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਦਾ ਨਾਂ ਜ਼ਾਕਿਰ ਮੈਮਨ ਹੈ, ਜੋ ਕਈ ਸਾਲਾਂ ਤੋਂ ਬਿਨਾਂ ਹੈਲਮੇਟ ਦੇ ਬਾਈਕ ਚਲਾ ਰਿਹਾ ਹੈ। ਜਦਕਿ ਮੋਟਰ ਵਹੀਕਲ ਐਕਟ 1998 ਅਨੁਸਾਰ ਇਹ ਸਜ਼ਾਯੋਗ ਜੁਰਮ ਹੈ। ਹਾਲਾਂਕਿ ਇੱਥੇ ਕਾਰਨ ਅਜਿਹਾ ਹੈ ਕਿ ਇਸ 'ਤੇ ਕੋਈ ਕਾਰਵਾਈ ਨਹੀਂ ਹੋ ਸਕੀ ਕਿਉਂਕਿ ਜ਼ਾਕਿਰ ਦੇ ਸਿਰ ਦਾ ਆਕਾਰ ਕਿਸੇ ਵੀ ਹੈਲਮੇਟ ਤੋਂ ਵੱਡਾ ਹੈ ਜਿਸ 'ਤੇ ਕੋਈ ਹੈਲਮੇਟ ਫਿੱਟ ਨਹੀਂ ਹੁੰਦਾ।
ਟਾਈਮਜ਼ ਆਫ ਇੰਡੀਆ ਦੀ ਇੱਕ ਖਬਰ ਮੁਤਾਬਕ ਜ਼ਾਕਿਰ ਫਲ ਵੇਚਣ ਵਾਲਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਬਿਨਾਂ ਹੈਲਮੇਟ ਦੇ ਬਾਈਕ ਚਲਾ ਰਿਹਾ ਹੈ। ਜਦੋਂ ਤੋਂ ਉਸ ਨੇ ਆਪਣੀ ਪਹਿਲੀ ਬਾਈਕ ਖਰੀਦੀ ਹੈ, ਕਦੇ ਹੈਲਮੇਟ ਨਹੀਂ ਪਾਇਆ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਉਸ ਨੂੰ ਬਿਨਾਂ ਹੈਲਮੇਟ ਦੇ ਬਾਈਕ 'ਤੇ ਸਵਾਰ ਦੇਖ ਕੇ ਰੋਕਦੀ ਹੈ ਤੇ ਉਸ ਨੂੰ ਕਈ ਹੈਲਮੇਟ ਪਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦੇ ਵੱਡੇ ਸਿਰ 'ਤੇ ਕੋਈ ਹੈਲਮੇਟ ਫਿੱਟ ਨਹੀਂ ਹੋਇਆ, ਜਿਸ ਤੋਂ ਬਾਅਦ ਚਲਾਨ ਕੱਟੇ ਬਿਨਾਂ ਹੀ ਉਸ ਨੂੰ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ: Viral Video: ਦੇਖਦੇ ਹੀ ਦੇਖਦੇ ਦੋ ਹਫਤਿਆਂ 'ਚ ਸ਼ਹਿਰ 'ਚੋਂ ਗਾਇਬ ਹੋਏ 1 ਲੱਖ ਲੋਕ, ਜਾਣੋ ਕੀ ਹੈ ਕਾਰਨ?
ਜ਼ਾਕਿਰ ਦਾ ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ, ਜਿਸ 'ਚ ਕੁਝ ਲੋਕ ਜ਼ਾਕਿਰ ਲਈ ਚਿੰਤਾ ਵੀ ਜ਼ਾਹਰ ਕਰ ਰਹੇ ਹਨ। ਹਾਲਾਂਕਿ ਅਜਿਹੇ 'ਚ ਬਿਹਤਰ ਹੋਵੇਗਾ ਕਿ ਹੈਲਮੇਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੈਮਨ ਲਈ ਖਾਸ ਹੈਲਮੇਟ ਬਣਾਉਣ ਦੀ ਬੇਨਤੀ ਕੀਤੀ ਜਾਵੇ। ਤਾਂ ਜੋ ਮੈਨਨ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਸਵਾਰੀ ਕਰ ਸਕਣ।
ਇਹ ਵੀ ਪੜ੍ਹੋ: Viral Video: ਮਨੀ ਹੀਸਟ ਸਟਾਈਲ 'ਚ ਨੌਜਵਾਨ ਨੇ ਕੀਤੀ ਨੋਟਾਂ ਦੀ ਵਰਖਾ, ਜਨਤਾ ਨੇ ਸ਼ਰੇਆਮ ਲੁੱਟੇ ਨੋਟ - ਦੇਖੋ ਵੀਡੀਓ






















