ਪੜਚੋਲ ਕਰੋ
ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

ਜੈਪੁਰ: ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੀ ਟ੍ਰਾਂਸਜੈਂਡਰ ਨੇ ਆਪਣੇ ਕਾਂਸਟੇਬਲ ਬਣਨ ਪਿੱਛੇ ਇੱਕ ਲੰਬੀ ਲੜਾਈ ਲੜੀ ਤੇ ਆਖਰਕਾਰ ਹੁਣ ਉਸ ਨੂੰ ਕਾਮਯਾਬੀ ਮਿਲ ਗਈ ਹੈ। 13 ਨਵੰਬਰ ਨੂੰ ਰਾਜਸਥਾਨ ਹਾਈਕੋਰਟ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਗੰਗਾ ਕੁਮਾਰੀ ਨੂੰ ਬਤੌਰ ਕਾਂਸਟੇਬਲ ਨਿਯੁਕਤ ਕੀਤਾ ਜਾਏ। ਇਸ ਤਰ੍ਹਾਂ ਗੰਗਾ ਕੁਮਾਰੀ ਦਾ ਸੂਬੇ ਦੀ ਪਹਿਲੀ ਟ੍ਰਾਂਸਜੈਂਡਰ ਪੁਲਿਸ ਕਾਂਸਟੇਬਲ ਦੀ ਨਿਯੁਕਤੀ ਲਈ ਰਸਤਾ ਸਾਫ ਹੋ ਗਿਆ। Jodhpur: Constable Gangakumari, first transgender appointed in Rajasthan Police. She was appointed after High Court's directions pic.twitter.com/ C2rgb9c3Dj — ANI (@ANI) November 14, 2017 24 ਸਾਲ ਦੀ ਗੰਗਾ ਕੁਮਾਰੀ ਨੇ ਇਸ ਨਿਯੁਕਤੀ ਲਈ ਦੋ ਸਾਲ ਪਹਿਲਾਂ ਰਾਜਸਥਾਨ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਹਿਲਾਂ ਪੁਲਿਸ ਡਿਪਾਰਟਮੈਂਟ ਨੇ ਗੰਗਾ ਦੇ ਜੈਂਡਰ ਨੂੰ ਲੈ ਕੇ ਸਵਾਲ ਉਠਾਇਆ ਸੀ। ਉਸ ਨੂੰ ਨੌਕਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਇੱਕ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਆਖਰਕਾਰ ਸੋਮਵਾਰ ਨੂੰ ਹਾਈਕੋਰਟ ਨੇ ਤਾਜ਼ਾ ਆਦੇਸ਼ ਨਾਲ ਉਸ ਦੇ ਕਾਂਸਟੇਬਲ ਬਣਨ ਦਾ ਸੁਫਨਾ ਸੱਚ ਕਰ ਦਿੱਤਾ। ਹਾਈਕੋਰਟ ਨੇ ਇਸ ਨੂੰ "ਲਿੰਗਕ ਭੇਦਭਾਵ" ਦੱਸਦਿਆਂ ਪੁਲਿਸ ਵਿਭਾਗ ਨੂੰ 6 ਹਫਤਿਆਂ ਅੰਦਰ ਗੰਗਾ ਕੁਮਾਰੀ ਦੀ ਨਿਯੁਕਤੀ ਕਰਨ ਦੇ ਆਦੇਸ਼ ਦਿੱਤੇ। ਇਸ ਤਰ੍ਹਾਂ ਗੰਗਾ ਕੁਮਾਰੀ ਰਾਜਸਥਾਨ ਪੁਲਿਸ ਵਿੱਚ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ ਵਜੋਂ ਨਿਯੁਕਤ ਕੀਤੀ ਜਾਵੇਗੀ। ਗੰਗਾ ਸਾਲ 2013 ਵਿੱਚ ਪੁਲੀਸ ਵਿੱਚ ਭਰਤੀ ਹੋਣ ਲਈ ਪ੍ਰੀਖਿਆ ਵਿੱਚ ਸਫਲ ਹੋਈ ਸੀ। ਮੈਡੀਕਲ ਜਾਂਚ ਗੰਗਾ ਕੁਮਾਰੀ ਦੇ ਪੱਖ ਵਿੱਚ ਨਹੀਂ ਗਈ। ਇਸ ਜਾਂਚ ਵਿੱਚ ਟ੍ਰਾਂਸਜੈਂਡਰ ਕਰਾਰ ਦਿੰਦਿਆਂ ਗੰਗਾ ਕੁਮਾਰੀ ਨੂੰ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਗੰਗਾ ਕੁਮਾਰੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਸਥਾਨ ਹਾਈਕੋਰਟ ਤੋਂ ਵੱਡੀ ਖੁਸ਼ਖਬਰੀ ਹਾਸਲ ਹੋਈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















