ਵਿਅਕਤੀ ਨੇ 42 ਲੱਖ ਦਾ ਕੋਰੋਨਾ ਕਰਜ਼ਾ ਲੈ ਕੇ ਪੂਰਾ ਕੀਤਾ ਆਪਣਾ ਸ਼ੌਕ, ਜਾਣੋ ਅਜਿਹਾ ਕੀ ਕੀਤਾ
ਡਬਲਿਨ ਦੇ ਇੱਕ ਵਿਅਕਤੀ ਨੇ ਆਪਣੇ ਕਾਰੋਬਾਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਤੇ ਕੰਪਨੀ ਦੇ ਕੁੱਲ ਮਾਲੀਏ ਬਾਰੇ ਝੂਠ ਬੋਲ ਕੇ ਕੋਰੋਨਾ ਆਰਥਿਕ ਰਾਹਤ ਲੋਨ ਲਈ ਝੂਠੀ ਅਰਜ਼ੀ ਦਿੱਤੀ ਤੇ ਇਸ ਦੀ ਵਰਤੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੀਤੀ।
ਨਵੀਂ ਦਿੱਲੀ: ਕੋਰੋਨਾ ਵਾਇਰਸ (Coronavirus) ਨੇ ਜਦੋਂ ਦੁਨੀਆ ਦੀ ਅਰਥਵਿਵਸਥਾ (Economy) ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਸਰਕਾਰਾਂ ਨੇ ਲੋਕਾਂ ਦੀ ਮਦਦ ਲਈ ਮਹਾਮਾਰੀ (Corona Economic Relief) ਦੇ ਨਾਂ 'ਤੇ ਕਰਜ਼ੇ ਵੰਡਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦਾ ਮਕਸਦ ਘਾਟਾ ਝੱਲ ਰਹੇ ਲੋਕਾਂ ਦੀ ਮਦਦ ਕਰਨਾ ਸੀ ਤਾਂ ਜੋ ਨਵਾਂ ਕਾਰੋਬਾਰ ਸਥਾਪਤ ਕੀਤਾ ਜਾ ਸਕੇ ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਨੂੰ ਮਜ਼ਾਕ ਵਜੋਂ ਲਿਆ।
ਇਸੇ ਤਰ੍ਹਾਂ ਦਾ ਇੱਕ ਮਾਮਲਾ ਜਾਰਜੀਆ ਤੋਂ ਸਾਹਮਣੇ ਆਇਆ, ਜਿੱਥੇ ਦੇ ਰਹਿਣ ਵਾਲੇ ਵਿਨਾਥ ਔਡੋਮਸਿਨ ਨੇ ਕੋਰੋਨਾ ਲੋਨ (Corona Loan) ਲਿਆ ਤੇ ਉਸ ਨਾਲ ਆਪਣਾ ਸ਼ੌਂਕ ਪੂਰਾ ਕੀਤਾ। ਇਨ੍ਹਾਂ ਮਹਾਂਪੁਰਖਾਂ ਨੇ ਪੋਕੇਮੋਨ ਕਾਰਡ (Pokemon Card) ਖਰੀਦਣ ਲਈ ਅਮਰੀਕਾ ਸਰਕਾਰ ਤੋਂ ਲਏ 42 ਲੱਖ ਰੁਪਏ ਦੇ ਕਰਜ਼ੇ ਨੂੰ ਬਰਬਾਦ ਕਰ ਦਿੱਤਾ।
ਜਾਰਜੀਆ ਦੇ ਡਬਲਿਨ ਵਿੱਚ ਰਹਿਣ ਵਾਲੇ ਇਸ ਵਿਅਕਤੀ ਨੇ ਕੋਰੋਨਾ ਆਰਥਿਕ ਰਾਹਤ ਲੋਨ ਲਈ ਝੂਠੀ ਅਰਜ਼ੀ ਦਿੱਤੀ। ਜਦੋਂ ਉਸ ਨੂੰ ਕਰਜ਼ਾ ਮਿਲਿਆ ਤਾਂ ਉਸ ਨੇ 57,000 ਡਾਲਰ ਯਾਨੀ 42,80,027 ਰੁਪਏ ਦੀ ਭਾਰਤੀ ਕਰੰਸੀ ਨੂੰ ਕਿਸੇ ਸਾਰਥਕ ਕੰਮ ਲਈ ਨਹੀਂ ਵਰਤਿਆ ਸਗੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਵਰਤਿਆ। ਮਜ਼ੇਦਾਰ ਗੱਲ ਇਹ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਪਛਤਾਵਾ ਵੀ ਨਹੀਂ ਹੈ।
ਇਸ ਵਿਅਕਤੀ ਨੇ ਆਪਣੀ ਕੰਪਨੀ ਦੇ ਮਾਲੀਏ ਅਤੇ ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਬਾਰੇ ਝੂਠ ਬੋਲ ਕੇ ਅਪਲਾਈ ਕੀਤਾ ਸੀ ਤੇ ਇਸ ਦੀ ਵਰਤੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਕੀਤੀ ਸੀ। ਜਦੋਂ ਇਹ ਮਾਮਲਾ ਖੁੱਲ੍ਹਿਆ ਤਾਂ ਵਿਨਾਥ ਓਦੋਮਸੀਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।
ਅਦਾਲਤ ਨੇ ਕਿਹਾ ਕਿ ਪਿਛਲੇ ਸਾਲ ਅਗਸਤ 'ਚ ਵਿਨਾਥ ਨੇ 85,000 ਡਾਲਰ ਜਾਂ ਕਰੀਬ 64 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ 'ਚੋਂ ਉਸ ਨੇ ਪੋਕੇਮੋਨ ਕਾਰਡ ਖਰੀਦਣ ਵਿੱਚ 42 ਲੱਖ ਰੁਪਏ ਖਰਚ ਕੀਤੇ। ਫਰਜ਼ੀ ਦਸਤਾਵੇਜ਼ਾਂ ਨਾਲ ਲਏ ਗਏ ਕਰਜ਼ਿਆਂ ਦੀ ਪੋਲ ਜਦੋਂ ਸਾਹਮਣੇ ਆਈ ਤਾਂ ਮਾਮਲਾ ਅਦਾਲਤ ਤੱਕ ਪਹੁੰਚ ਗਿਆ।
'ਦ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਵਿਨਾਥ ਦੇ ਵਕੀਲਾਂ ਵੱਲੋਂ ਜਾਰੀ ਬਿਆਨ ਤੋਂ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਨਾਥ 'ਤੇ ਪੋਕੇਮੌਨ ਕਾਰਡ ਖਰੀਦਣ ਦਾ ਦੋਸ਼ ਹੈ। ਉਸ ਕੋਲ ਮੌਜੂਦ ਦੁਰਲੱਭ ਕਾਰਡਾਂ ਨੂੰ ਕੁਲੈਕਟਰ ਦੇ ਵਪਾਰਕ ਕਾਰਡਾਂ, ਵੀਡੀਓ ਗੇਮਾਂ ਤੇ ਮੋਮੈਂਟਮ ਲਈ ਨਿਲਾਮ ਕੀਤਾ ਜਾ ਸਕਦਾ ਹੈ ਤੇ ਕਾਫ਼ੀ ਰਕਮ ਇਕੱਠੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Weather Update: ਮੌਸਮ ਵਿਭਾਗ ਦੀ ਅਲਰਟ! ਦੇਸ਼ ਦੇ ਕਈ ਸੂਬਿਆਂ 'ਚ ਅੱਜ ਪੈ ਸਕਦੀ ਬਾਰਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: