(Source: ECI/ABP News)
ਗਾਂ ਨੇ ਨਿਗਲ ਲਈ ਸੋਨੇ ਦੀ ਚੇਨ, 35 ਦਿਨ ਤੱਕ ਨਹੀਂ ਨਿਕਲੀ ਤਾਂ ਸ਼ਖਸ ਨੇ ਚੁੱਕਿਆ ਇਹ ਕਦੱਮ
ਕਰਨਾਟਕ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਇੱਕ ਗਾਂ ਨੇ 20 ਗ੍ਰਾਮ ਸੋਨੇ ਦੀ ਚੇਨ ਨਿਗਲ ਲਿਆ ਅਤੇ ਇੱਕ ਮਹੀਨੇ ਤੋਂ ਜ਼ਿਆਦਾ ਤੱਕ ਉਹ ਉਸਦੇ ਪੇਟ ਵਿੱਚ ਹੀ ਰਹੀ।
![ਗਾਂ ਨੇ ਨਿਗਲ ਲਈ ਸੋਨੇ ਦੀ ਚੇਨ, 35 ਦਿਨ ਤੱਕ ਨਹੀਂ ਨਿਕਲੀ ਤਾਂ ਸ਼ਖਸ ਨੇ ਚੁੱਕਿਆ ਇਹ ਕਦੱਮ gold chain swallowed by the cow, did not come out for 35 days then the person took this step ਗਾਂ ਨੇ ਨਿਗਲ ਲਈ ਸੋਨੇ ਦੀ ਚੇਨ, 35 ਦਿਨ ਤੱਕ ਨਹੀਂ ਨਿਕਲੀ ਤਾਂ ਸ਼ਖਸ ਨੇ ਚੁੱਕਿਆ ਇਹ ਕਦੱਮ](https://feeds.abplive.com/onecms/images/uploaded-images/2021/11/15/a498071b141cfd85dc450b768815a124_original.jpg?impolicy=abp_cdn&imwidth=1200&height=675)
ਕਰਨਾਟਕ: ਕਰਨਾਟਕ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇੱਥੇ ਇੱਕ ਗਾਂ ਨੇ 20 ਗ੍ਰਾਮ ਸੋਨੇ ਦੀ ਚੇਨ ਨਿਗਲ ਲਿਆ ਅਤੇ ਇੱਕ ਮਹੀਨੇ ਤੋਂ ਜ਼ਿਆਦਾ ਤੱਕ ਉਹ ਉਸਦੇ ਪੇਟ ਵਿੱਚ ਹੀ ਰਹੀ।
ਇਹ ਸਭ ਉਸ ਸਮੇਂ ਹੋਇਆ ਜਦੋਂ ਇੱਕ ਪਰਿਵਾਰ ਨੇ ਪੂਜਾ ਦੇ ਸਮੇਂ ਗਾਂ ਨੂੰ ਚੇਨ ਅਤੇ ਹੋਰ ਗਹਿਣੇ ਪਹਿਨਾਏ। ਇਸ ਦੌਰਾਨ ਗਾਂ ਨੇ ਸੋਨੇ ਦੀ ਚੇਨ ਨਿਗਲ ਲਈ। ਫਿਰ ਕੁਝ ਅਜਿਹਾ ਹੋਇਆ ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ। ਪੂਰਾ ਪਰਿਵਾਰ ਮਹੀਨਾ ਭਰ ਗੋਹੇ ਦੀ ਜਾਂਚ ਕਰਦਾ ਰਿਹਾ ਪਰ ਚੇਨ ਨਹੀਂ ਨਿਕਲੀ।
ਦਰਅਸਲ, ਇਹ ਘਟਨਾ ਕਰਨਾਟਕ ਦੇ ਸਿਰਸੀ ਇਲਾਕੇ ਦੀ ਹੈ। ਇਸ ਵਿਅਕਤੀ ਦਾ ਨਾਂ ਸ਼੍ਰੀਕਾਂਤ ਹੇਗੜੇ ਹੈ। ਦੀਵਾਲੀ ਤੋਂ ਬਾਅਦ, ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਗਊ ਪੂਜਾ ਵਿੱਚ ਗਾਂ ਅਤੇ ਇਸ ਦੇ ਵੱਛੇ ਨੂੰ ਇਸ਼ਨਾਨ ਕੀਤਾ ਅਤੇ ਉਨ੍ਹਾਂ ਨੂੰ ਫੁੱਲਾਂ ਅਤੇ ਗਹਿਣਿਆਂ ਨਾਲ ਸਜਾਇਆ। ਇਹ ਸਭ ਇਸ ਲਈ ਕੀਤਾ ਗਿਆ ਕਿਉਂਕਿ ਉਸ ਸਥਾਨ 'ਤੇ ਇਹ ਰਿਵਾਜ਼ ਹੈ ਅਤੇ ਉੱਥੇ ਦੇ ਲੋਕ ਗਾਂ ਨੂੰ ਲਕਸ਼ਮੀ ਦੇ ਰੂਪ 'ਚ ਪੂਜਦੇ ਹਨ।
ਠੀਕ ਇਸੇ ਪੂਜਾ ਦੌਰਾਨ ਗਾਂ ਨੇ ਸੋਨੇ ਦੀ ਚੇਨ ਨਿਗਲ ਲਈ। ਇਸ ਬਾਰੇ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਹੜਕੰਪ ਮੱਚ ਗਿਆ। ਪਰਿਵਾਰ ਕੋਲ ਕੋਈ ਵਿਕਲਪ ਨਹੀਂ ਸੀ, ਇਸ ਲਈ ਹਰ ਕੋਈ 35 ਦਿਨਾਂ ਤੱਕ ਗਾਂ ਦੇ ਗੋਹੇ 'ਤੇ ਨਜ਼ਰ ਰੱਖਦਾ ਰਿਹਾ। ਉਹ ਚੈਕ ਕਰਦੇ ਰਹੇ ਕਿ ਗਾਂ ਦੇ ਗੋਹੇ ਵਿੱਚੋਂ ਚੇਨ ਬਾਹਰ ਤਾਂ ਨਹੀਂ ਨਿਕਲੀ। ਉਸ ਨੇ ਕਿਤੇ ਵੀ ਆਪਣੀ ਗਾਂ ਨੂੰ ਬਾਹਰ ਨਹੀਂ ਆਉਣ ਦਿੱਤਾ, ਪਰ ਅਜਿਹਾ ਨਹੀਂ ਹੋਇਆ ਅਤੇ ਚੇਨ ਬਾਹਰ ਨਹੀਂ ਆਇਆ।
ਇਸ ਤੋਂ ਬਾਅਦ ਸ਼੍ਰੀਕਾਂਤ ਨੇ ਡਾਕਟਰ ਨੂੰ ਬੁਲਾ ਕੇ ਸਲਾਹ ਲਈ। ਗਾਂ ਨੂੰ ਹਸਪਤਾਲ ਲਿਜਾ ਕੇ ਜਾਂਚ ਕੀਤੀ ਗਈ ਕਿ ਕੀ ਸੱਚਮੁੱਚ ਗਾਂ ਨੇ ਚੇਨ ਨਿਗਲ ਲਈ ਹੈ ਤਾਂ ਪਤਾ ਲੱਗਾ ਕਿ ਚੇਨ ਗਾਂ ਦੇ ਪੇਟ ਵਿੱਚ ਪਈ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਗਾਂ ਦੇ ਪੇਟ ਦਾ ਆਪਰੇਸ਼ਨ ਕਰਕੇ ਚੇਨ ਨੂੰ ਬਾਹਰ ਕੱਢਿਆ। ਹਾਲਾਂਕਿ ਚੇਨ ਹਟਾਉਣ ਤੋਂ ਬਾਅਦ ਇਸ ਦਾ ਵਜ਼ਨ ਵੀਹ ਦੀ ਬਜਾਏ 18 ਗ੍ਰਾਮ ਰਹਿ ਗਿਆ ਪਰ ਚੇਨ ਵਾਪਸ ਆ ਗਈ।
ਰਿਪੋਰਟ ਮੁਤਾਬਕ ਡਾਕਟਰਾਂ ਨੇ ਇਹ ਵੀ ਸਲਾਹ ਦਿੱਤੀ ਸੀ ਕਿ ਚੇਨ ਨੂੰ ਹਟਾਉਣਾ ਹੋਵੇਗਾ ਨਹੀਂ ਤਾਂ ਗਾਂ ਦੀ ਸਿਹਤ ਖਰਾਬ ਹੋ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ, ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਦੀ ਗਾਂ ਨੂੰ ਕਿਸੇ ਗਲਤੀ ਕਾਰਨ ਇੰਨਾ ਨੁਕਸਾਨ ਹੋਇਆ ਹੈ। ਫਿਲਹਾਲ ਗਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)