ਪੀਜ਼ੇ ਖਾਣ ਵਾਲੇ ਸਾਵਧਾਨ! ਡੋਮੀਨੋਜ਼ ਇੰਡੀਆ ਦੇ 18 ਕਰੋੜ ਗਾਹਕਾਂ ਦਾ ਡਾਟਾ ਹੈਕਰਾਂ ਨੇ ਕੀਤਾ ਲੀਕ
ਪੀਜ਼ਾ ਕੰਪਨੀ ਡੋਮੀਨੋਜ਼ ਕੋਲੋਂ 18 ਕਰੋੜ ਭਾਰਤੀਆਂ ਦਾ ਡਾਟਾ ਪਿਛਲੇ ਮਹੀਨੇ ਚੋਰੀ ਹੋ ਗਿਆ ਸੀ ਤੇ ਹੁਣ ਲੋਕਾਂ ਦੀ ਨਿਜੀ ਜਾਣਕਾਰੀ ਜਨਤਕ ਹੋ ਗਈ ਹੈ। ਹੈਕਰਾਂ ਨੇ ਡਾਰਕ ਵੈੱਬ ਤੇ ਇਸ ਡਾਟਾ ਲਈ ਸਰਚ ਇੰਜਣ ਬਣਾ ਦਿੱਤਾ ਹੈ। ਜਿੱਥੇ ਗਾਹਕਾਂ ਦੀ ਨਿਜੀ ਜਾਣਕਾਰੀ ਅਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ।
ਨਵੀਂ ਦਿੱਲੀ: ਪੀਜ਼ਾ ਕੰਪਨੀ ਡੋਮੀਨੋਜ਼ ਕੋਲੋਂ 18 ਕਰੋੜ ਭਾਰਤੀਆਂ ਦਾ ਡਾਟਾ ਪਿਛਲੇ ਮਹੀਨੇ ਚੋਰੀ ਹੋ ਗਿਆ ਸੀ ਤੇ ਹੁਣ ਲੋਕਾਂ ਦੀ ਨਿਜੀ ਜਾਣਕਾਰੀ ਜਨਤਕ ਹੋ ਗਈ ਹੈ। ਹੈਕਰਾਂ ਨੇ ਡਾਰਕ ਵੈੱਬ ਤੇ ਇਸ ਡਾਟਾ ਲਈ ਸਰਚ ਇੰਜਣ ਬਣਾ ਦਿੱਤਾ ਹੈ। ਜਿੱਥੇ ਗਾਹਕਾਂ ਦੀ ਨਿਜੀ ਜਾਣਕਾਰੀ ਅਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ। ਇਸ ਵਿੱਚ ਲੋਕਾਂ ਦੇ ਮੋਬਾਈਲ ਨੰਬਰ, ਈਮੇਲ, ਜੀਪੀਐਸ ਲੋਕੇਸ਼ਨ ਤੱਕ ਸ਼ਾਮਲ ਹੈ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਸਾਈਬਰ ਸੈਕਿਓਰਿਟੀ ਦੇ ਖੋਜਕਰਤਾ ਰਾਜਸ਼ੇਖਰ ਰਾਜਹਾਰਿਆ ਅਨੁਸਾਰ, ਜੇ ਤੁਸੀਂ ਕਦੇ ਡੋਮੀਨੋਜ਼ 'ਤੇ ਇੱਕ ਆਨਲਾਈਨ ਆਰਡਰ ਦਿੱਤਾ ਹੈ, ਤਾਂ ਸੰਭਵ ਹੈ ਕਿ ਤੁਹਾਡੀ ਜਾਣਕਾਰੀ ਵੀ ਚੋਰੀ ਹੋ ਗਈ ਹੋਵੇ। ਜਨਤਕ ਕੀਤੀ ਗਈ ਇਹ ਨਿੱਜੀ ਜਾਣਕਾਰੀ ਗਾਹਕਾਂ ਦੀ ਜਾਸੂਸੀ ਕਰਨ ਲਈ ਵਰਤੀ ਜਾ ਰਹੀ ਹੈ।
ਕੋਈ ਵੀ ਇਕ ਗਾਹਕ ਦਾ ਮੋਬਾਈਲ ਨੰਬਰ ਸਰਚ ਕਰਕੇ ਉਸਦੀ ਲੋਕੇਸ਼ਨ, ਆਰਡਰ ਦਾ ਸਥਾਨ, ਮਿਤੀ ਤੇ ਸਮਾਂ ਪਤਾ ਕਰ ਸਕਦਾ ਹੈ। ਇਹ ਪ੍ਰਾਈਵੇਸੀ ਦੀ ਘੋਰ ਉਲੰਘਣਾ ਹੈ। ਰਾਜਹਰੀਆ ਨੇ ਇੱਕ ਸਕਰੀਨ ਸ਼ਾਟ ਪਾਇਆ ਜਿਸ ਵਿੱਚ ਇਹ ਦਰਸਾਇਆ ਗਿਆ ਸੀ ਕਿ ਗਾਹਕਾਂ ਦਾ ਤੈਅ ਸਥਾਨ ਨਕਸ਼ਾ ਇਸ ਚੋਰੀ ਹੋਏ ਡੇਟਾ ਦੀ ਵਰਤੋਂ ਕਰਕੇ ਬਣਾਇਆ ਜਾ ਸਕਦਾ ਹੈ।
10 ਲੱਖ ਕ੍ਰੈਡਿਟ ਕਾਰਡ ਦੇ ਵੇਰਵੇ ਸ਼ਾਮਲ
ਅਪ੍ਰੈਲ ਵਿੱਚ, ਹੈਕਰਸ ਨੇ ਡੋਮੀਨੋਜ਼ ਇੰਡੀਆ ਤੋਂ 13 ਟੈਰਾਬਾਈਟ (ਟੀਬੀ) ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਸੀ। ਉਸਨੇ ਕਿਹਾ ਸੀ, ਉਨ੍ਹਾਂ 250 ਕਰਮਚਾਰੀਆਂ ਤੇ 18 ਕਰੋੜ ਗਾਹਕਾਂ ਦੀ ਨਿੱਜੀ ਜਾਣਕਾਰੀ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਗਾਹਕਾਂ ਦੇ ਫੋਨ ਨੰਬਰ, ਪਤੇ, ਈਮੇਲ, ਭੁਗਤਾਨ ਵੇਰਵੇ ਤੇ ਕ੍ਰੈਡਿਟ ਕਾਰਡ ਦੇ ਵੇਰਵੇ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :