ਹੁਣ ਕੋਈ ਨਹੀਂ ਕਰੇਗਾ ਕੰਧ 'ਤੇ ਪਿਸ਼ਾਬ ਕਰਨ ਦੀ ਗਲਤੀ! ਲੱਭਿਆ ਅਨੋਖਾ ਤਰੀਕਾ
ਜਰਮਨੀ ਦੇ ਹੈਮਬਰਗ 'ਚ ਪੌਲੀ ਦੇ ਨਾਈਟ ਕਲੱਬ ਡਿਸਟ੍ਰਿਕਟ 'ਚ ਆਉਣ ਵਾਲੇ ਲੋਕਾਂ ਨੂੰ ਕੰਧ ਗਿੱਲੀ ਕਰਨ 'ਤੇ ਸਬਕ ਸਿਖਾਉਣ ਦਾ ਇੱਕ ਅਨੋਖਾ ਤਰੀਕਾ ਕੱਢਿਆ ਗਿਆ ਹੈ। ਦਰਅਸਲ ਲੋਕ ਕੰਧਾਂ 'ਤੇ ਵਿਸ਼ੇਸ਼ ਵਾਟਰ ਰਿਪਲੈਂਟ ਪੇਂਟ ਕਰਵਾ ਰਹੇ ਹਨ।
Urinating on the wall: ਦੇਸ਼ 'ਚ ਸਵੱਛ ਭਾਰਤ ਮੁਹਿੰਮ ਚਲਾਈ ਜਾ ਰਹੀ ਹੈ ਤੇ ਸਫਾਈ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਹਾਲਾਂਕਿ ਅੱਜ ਵੀ ਕਈ ਅਜਿਹੀਆਂ ਸੜਕਾਂ ਹਨ, ਜੋ ਕੂੜੇ ਦਾ ਢੇਰ ਬਣੀਆਂ ਹੋਈਆਂ ਹਨ। ਇਸੇ ਤਰ੍ਹਾਂ ਕਈ ਕੰਧਾਂ 'ਤੇ ਪਾਨ-ਗੁਟਕਿਆਂ ਕਾਰਨ ਵੀ ਗੰਦਗੀ ਵੇਖਣ ਨੂੰ ਮਿਲ ਜਾਵੇਗੀ। ਇਸ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਕੰਧਾਂ 'ਤੇ ਲਿਖਿਆ ਹੁੰਦਾ ਹੈ ਕਿ 'ਇੱਥੇ ਪਿਸ਼ਾਬ ਕਰਨਾ ਮਨ੍ਹਾ ਹੈ' ਪਰ ਲੋਕ ਉਸ ਨੂੰ ਵੀ ਨਜ਼ਰਅੰਦਾਜ਼ ਕਰਦੇ ਹਨ ਤੇ ਉੱਥੇ ਹੀ ਪਿਸ਼ਾਬ ਕਰ ਦਿੰਦੇ ਹਨ, ਜੋ ਸ਼ਰਮਨਾਕ ਕਾਰਾ ਹੈ।
ਅਜਿਹੇ 'ਚ ਹੁਣ ਜ਼ਰਾ ਸੋਚੋ ਕਿ ਕੋਈ ਅਜਿਹੀ ਤਰਕੀਬ ਆ ਜਾਵੇ ਕਿ ਜੇਕਰ ਕੋਈ ਕੰਧ 'ਤੇ ਪਿਸ਼ਾਬ ਕਰ ਰਿਹਾ ਹੈ ਤਾਂ ਇਸ ਦੇ ਛਿੱਟੇ ਪਿਸ਼ਾਬ ਕਰਨ ਵਾਲੇ 'ਤੇ ਪੈ ਜਾਣ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਰਮਨੀ ਨੇ ਇੱਕ ਅਜਿਹੀ ਤਰਕੀਬ ਕੱਢੀ ਹੈ, ਜਿਸ ਕਾਰਨ ਹੁਣ ਕੋਈ ਵੀ ਕੰਧ 'ਤੇ ਪਿਸ਼ਾਬ ਕਰਨ ਦੀ ਗਲਤੀ ਨਹੀਂ ਕਰੇਗਾ।
ਜਰਮਨੀ ਦੇ ਹੈਮਬਰਗ 'ਚ ਪੌਲੀ ਦੇ ਨਾਈਟ ਕਲੱਬ ਡਿਸਟ੍ਰਿਕਟ 'ਚ ਆਉਣ ਵਾਲੇ ਲੋਕਾਂ ਨੂੰ ਕੰਧ ਗਿੱਲੀ ਕਰਨ 'ਤੇ ਸਬਕ ਸਿਖਾਉਣ ਦਾ ਇੱਕ ਅਨੋਖਾ ਤਰੀਕਾ ਕੱਢਿਆ ਗਿਆ ਹੈ। ਹੈਮਬਰਗ ਦੇ ਸੇਂਟ ਪੌਲੀ ਦੀਆਂ ਗਲੀਆਂ 'ਚ ਲੋਕ ਸ਼ਰਾਬ ਪੀ ਕੇ ਇੱਥੇ ਦੀਆਂ ਕੰਧਾਂ 'ਤੇ ਪਿਸ਼ਾਬ ਕਰਦੇ ਹਨ ਅਤੇ ਉਨ੍ਹਾਂ ਨੂੰ ਗੰਦਾ ਕਰਦੇ ਹਨ। ਇੱਥੇ ਲੋਕਾਂ ਨੇ ਆਪਣੇ ਘਰਾਂ ਦੀਆਂ ਕੰਧਾਂ 'ਤੇ ਪਿਸ਼ਾਬ ਕਰਨ ਵਾਲਿਆਂ ਨਾਲ ਨਜਿੱਠਣ ਲਈ ਇਕ ਖ਼ਾਸ ਤਰੀਕੇ ਦਾ ਪੇਂਟ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਲੋਕ ਕੰਧਾਂ 'ਤੇ ਵਿਸ਼ੇਸ਼ ਵਾਟਰ ਰਿਪਲੈਂਟ ਪੇਂਟ ਕਰਵਾ ਰਹੇ ਹਨ।
ਸ਼ਿੱਪ ਬਿਲਿੰਡ 'ਚ ਵਰਤੇ ਵਾਲੇ ਇਸ ਪੇਂਟ ਦੀ ਖ਼ਾਸੀਅਤ
ਜਿਹੜੇ ਲੋਕ ਕੰਧਾਂ 'ਤੇ ਪਿਸ਼ਾਬ ਕਰਦੇ ਹਨ, ਉਨ੍ਹਾਂ ਦਾ ਪਿਸ਼ਾਬ ਉੱਛਲ ਕੇ ਉਨ੍ਹਾਂ ਲੋਕਾਂ 'ਤੇ ਵਾਪਸ ਆ ਜਾਂਦਾ ਹੈ। ਤਾਂ ਸਮਝ ਲਓ ਜੇਕਰ ਤੁਸੀਂ ਵੀ ਜਨਤਕ ਥਾਵਾਂ ਦੀਆਂ ਕੰਧਾਂ 'ਤੇ ਪਿਸ਼ਾਬ ਕਰਦੇ ਹੋ ਤਾਂ ਹੁਣ ਧਿਆਨ ਨਾਲ ਕਰੋ। ਹੁਣ ਜੇ ਤੁਸੀਂ ਕੰਧ 'ਤੇ ਪਿਸ਼ਾਬ ਕਰੋਗੇ ਤਾਂ ਤੁਸੀਂ ਆਪਣੇ ਹੀ ਪਿਸ਼ਾਬ ਨਾਲ ਗਿੱਲੇ ਹੋ ਜਾਓਗੇ।
ਜੇਕਰ ਭਾਰਤ 'ਚ ਹਾਈਡ੍ਰੋਫੋਬਿਕ ਪੇਂਟ ਦੀ ਇਸ ਤਰਕੀਬ ਦੀ ਵਰਤੋਂ ਕੀਤੀ ਜਾਵੇ ਤਾਂ ਜਨਤਕ ਥਾਵਾਂ 'ਤੇ ਪਿਸ਼ਾਬ ਕਰਨ ਵਾਲੇ ਲੋਕਾਂ ਨੂੰ ਵੀ ਸਬਕ ਮਿਲੇਗਾ। ਹਾਲਾਂਕਿ ਹਾਈਡ੍ਰੋਫੋਬਿਕ ਪੇਂਟ ਕਾਫ਼ੀ ਮਹਿੰਗਾ ਹੈ ਇਸ ਲਈ ਇਸ ਨੂੰ ਸਾਰੀਆਂ ਕੰਧਾਂ 'ਤੇ ਲਗਾਉਣਾ ਆਸਾਨ ਨਹੀਂ ਹੈ। ਉਂਜ ਤਾਂ ਭਾਰਤ 'ਚ ਪਹਿਲਾਂ ਹੀ ਜਨਤਕ ਕੰਧਾਂ 'ਤੇ ਪਿਸ਼ਾਬ ਕਰਨ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ ਪਰ ਜੇਕਰ ਕੋਈ ਵਿਅਕਤੀ ਇਸ ਪੇਂਟ ਤੋਂ ਆਪਣੇ ਹੀ ਪਿਸ਼ਾਬ ਨਾਲ ਗਿੱਲਾ ਹੋਣ ਲੱਗ ਜਾਵੇ ਤਾਂ ਲੋਕਾਂ ਦੀ ਇਹ ਗੰਦੀ ਆਦਤ ਥੋੜੀ ਠੀਕ ਜ਼ਰੂਰ ਹੋ ਜਾਵੇਗੀ।