Holi 2022: ਹੋਲੀ 'ਤੇ ਅਜੀਬੋ-ਗਰੀਬ ਵਿਆਹ, ਇੱਕ ਰਾਤ ਤੋਂ ਬਾਅਦ ਵੱਖ ਹੁੰਦੇ ਲਾੜਾ-ਲਾੜੀ
ਰਾਜਸਥਾਨ 'ਚ ਹੋਣ ਵਾਲੇ ਅਨੋਖੇ ਵਿਆਹ (Unique Marriage in Rajasthan) ਬਾਰੇ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਅਸੀਂ ਅਜਿਹੇ ਵਿਆਹ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਜੈਪੁਰ: ਰਾਜਸਥਾਨ 'ਚ ਹੋਣ ਵਾਲੇ ਅਨੋਖੇ ਵਿਆਹ (Unique Marriage in Rajasthan) ਬਾਰੇ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਪਰ ਅਸੀਂ ਅਜਿਹੇ ਵਿਆਹ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਮੀਡੀਆ ਰਿਪੋਰਟ ਅਨੁਸਾਰ, ਹੋਲੀ (Holi 2022) ਉਤੇ ਇੱਕ ਅਜਿਹਾ ਅਜੀਬ ਵਿਆਹ ਹੁੰਦਾ ਹੈ, ਜਿਸ ਵਿੱਚ ਸੁਹਾਗਰਾਤ ਤੋਂ ਬਾਅਦ ਲਾੜਾ-ਲਾੜੀ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ।
ਉਂਜ ਇਸ ਵਿਆਹ ਵਿੱਚ ਸਾਰਾ ਪਿੰਡ ਸ਼ਾਮਲ ਹੁੰਦਾ ਹੈ ਤੇ ਵਿਆਹ ਧੂਮ ਧਾਮ ਨਾਲ ਹੁੰਦਾ ਹੈ। ਬਰਾਤ ਵਿੱਚ ਲੋਕ ਗਾਲੀਆਂ 'ਤੇ ਨੱਚਦੇ ਹਨ। ਇਸ ਮੌਕੇ ਔਰਤਾਂ ਵੀ ਗਾਲਾਂ ਕੱਢਦੀਆਂ ਹਨ। ਇੰਨਾ ਹੀ ਨਹੀਂ ਲੋਕ ਖੁਸ਼ਹਾਲੀ ਤੇ ਸੰਤਾਨ ਲਈ ਲਾੜਾ-ਲਾੜੀ ਦੇ ਗੁਪਤ ਅੰਗਾਂ ਦੀ ਪੂਜਾ ਕਰਦੇ ਹਨ।
ਜਾਣਕਾਰੀ ਮੁਤਾਬਕ ਇਹ ਅਨੌਖਾ ਵਿਆਹ ਪਾਲੀ ਤੋਂ ਕਰੀਬ 25 ਕਿਲੋਮੀਟਰ ਦੂਰ ਕਸਬੇ 'ਚ ਹੁੰਦਾ ਹੈ। ਇਸ ਪਿੰਡ ਵਿੱਚ ਮੌਜੀਰਾਮ ਜੀ ਤੇ ਮੌਜਨੀ ਦੇਵੀ ਦਾ ਪ੍ਰਾਚੀਨ ਮੰਦਰ ਹੈ। ਲੋਕ ਉਸ ਨੂੰ ਸ਼ਿਵ ਤੇ ਮਾਤਾ ਪਾਰਵਤੀ ਦਾ ਅਵਤਾਰ ਮੰਨਦੇ ਹਨ। ਮਾਨਤਾ ਮੁਤਾਬਕ ਜੋੜੇ ਦਾ ਵਿਆਹ ਧੂਮ-ਧਾਮ ਨਾਲ ਕੀਤਾ ਜਾਂਦਾ ਹੈ। ਪਿੰਡ ਵਿੱਚ ਇੱਕ ਮਹੀਨਾ ਪਹਿਲਾਂ ਤੋਂ ਹੀ ਵਿਆਹਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਵਿਆਹ ਦੇ ਕਾਰਡ ਵੰਡੇ ਜਾਂਦੇ ਹਨ। ਬਜ਼ੁਰਗਾਂ ਨੂੰ ਪੀਲੇ ਚੌਲ ਦਿੱਤੇ ਜਾਂਦੇ ਹਨ। ਜਿਹੜੇ ਪਿੰਡ ਵਿੱਚ ਨਹੀਂ ਹਨ, ਉਨ੍ਹਾਂ ਨੂੰ ਡਿਜੀਟਲ ਸੱਦੇ ਭੇਜੇ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਇਸ ਵਿਆਹ ਪਿੱਛੇ ਲੋਕਾਂ ਦਾ ਪੂਰਾ ਵਿਸ਼ਵਾਸ ਹੈ। ਇਸ ਸਮਾਗਮ ਵਿੱਚ ਬੇਔਲਾਦ ਜੋੜੇ ਸ਼ਿਵ ਪਾਰਵਤੀ ਦੇ ਪ੍ਰਤੀਕ ਦੀ ਪੂਜਾ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੌਜੀਰਾਮ ਜੀ ਤੇ ਮੌਜਨੀ ਦੇਵੀ ਦਾ ਵਿਆਹ ਧੂਮ-ਧਾਮ ਨਾਲ ਕਰਨ ਨਾਲ ਪਿੰਡ ਵਿੱਚ ਖੁਸ਼ਹਾਲੀ ਆਉਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਿਆਹ ਰਾਹੀਂ ਲੋਕਾਂ ਨੂੰ ਸੈਕਸ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ। ਪਹਿਲਾਂ ਬੱਚਿਆਂ ਨੂੰ ਸੈਕਸ ਸਬੰਧੀ ਜਾਣਕਾਰੀ ਦੇਣਾ ਬਹੁਤ ਮੁਸ਼ਕਲ ਸੀ। ਅਜਿਹੇ 'ਚ ਉਨ੍ਹਾਂ ਨੂੰ ਇਸ ਪਰੰਪਰਾ ਰਾਹੀਂ ਕਾਫੀ ਜਾਕਾਰੀ ਮਿਲ ਜਾਂਦੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੌਜੀਰਾਮ ਤੇ ਮੌਜਨੀ ਦੇ ਵਿਆਹ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਜਿਹੜੇ ਲੋਕ ਪਿੰਡ ਤੋਂ ਬਾਹਰ ਹਨ, ਉਨ੍ਹਾਂ ਨੂੰ ਡਿਜੀਟਲ ਸੱਦੇ ਭੇਜੇ ਜਾਂਦੇ ਹਨ। ਵਿਆਹ ਦੀ ਹਰ ਰਸਮ ਨਿਭਾਈ ਜਾਂਦੀ ਹੈ। ਦੋਹਾਂ ਦੀਆਂ ਮੂਰਤੀਆਂ ਨੂੰ ਰੰਗ, ਪਰਫਿਊਮ ਤੇ ਮਹਿੰਦੀ ਨਾਲ ਸਜਾਇਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਮਾਗਮ ਪਿੰਡ-ਪਿੰਡ ਨੂੰ ਜੋੜਦਾ ਹੈ। ਸਮਾਰੋਹ ਤੋਂ ਅਗਲੇ ਦਿਨ, ਲੋਕ ਮੰਦਰ ਵਿੱਚ ਇਕੱਠੇ ਹੁੰਦੇ ਹਨ। ਮੂਰਤੀ 'ਤੇ ਨਾਰੀਅਲ ਚੜ੍ਹਾ ਕੇ ਆਰਤੀ ਤੇ ਪੂਜਾ ਕੀਤੀ ਜਾਂਦੀ ਹੈ। ਗਲੀਆਂ ਵਿੱਚ ਦੇ ਸ਼ੋਰ ਨਾਲ ਬਿੰਦੋਲੀ ਕੱਢੀ ਜਾਂਦੀ ਹੈ। ਇੰਨਾ ਹੀ ਨਹੀਂ ਲੋਕਾਂ ਨੂੰ ਮੌਜੀਰਾਮ ਦੀ ਕਹਾਣੀ ਵੀ ਸੁਣਾਈ ਜਾਂਦੀ ਹੈ।