(Source: ECI/ABP News/ABP Majha)
Bottle Of Wine: ਇੱਕ ਬੋਤਲ ਵਾਈਨ ਲਈ ਕਿੰਨੇ ਕਿੱਲੋ ਅੰਗੂਰਾਂ ਦੀ ਪੈਂਦੇ ਲੋੜ? ਜਾਣੋ ਕਿਵੇਂ ਬਣਦੀ 'ਲਗਜ਼ਰੀ ਦਾਰੂ'
How many grapes needed to make bottle of wine: ਸ਼ਰਾਬ ਦੀਆਂ ਕਈ ਕਿਸਮਾਂ ਹਨ, ਪਰ ਇਨ੍ਹਾਂ ਸਾਰਿਆਂ ਵਿੱਚੋਂ, ਵਾਈਨ ਨੂੰ ਸਭ ਤੋਂ ਲਗਜ਼ਰੀ ਮੰਨਿਆ ਜਾਂਦਾ ਹੈ। ਇਹ ਅੰਗੂਰ ਤੋਂ ਬਣਾਈ ਜਾਂਦੀ ਹੈ। ਸਭ ਤੋਂ ਵਧੀਆ ਵਾਈਨ ਲਾਲ ਤੇ ਕਾਲੇ...
How many grapes needed to make bottle of wine: ਸ਼ਰਾਬ ਦੀਆਂ ਕਈ ਕਿਸਮਾਂ ਹਨ, ਪਰ ਇਨ੍ਹਾਂ ਸਾਰਿਆਂ ਵਿੱਚੋਂ, ਵਾਈਨ ਨੂੰ ਸਭ ਤੋਂ ਲਗਜ਼ਰੀ ਮੰਨਿਆ ਜਾਂਦਾ ਹੈ। ਇਹ ਅੰਗੂਰ ਤੋਂ ਬਣਾਈ ਜਾਂਦੀ ਹੈ। ਸਭ ਤੋਂ ਵਧੀਆ ਵਾਈਨ ਲਾਲ ਤੇ ਕਾਲੇ ਅੰਗੂਰਾਂ ਤੋਂ ਬਣਾਈ ਜਾਂਦੀ ਹੈ ਪਰ ਵਾਈਨ ਦੀ ਇੱਕ ਬੋਤਲ ਬਣਾਉਣ ਲਈ ਕਿੰਨੇ ਅੰਗੂਰਾਂ ਦੀ ਲੋੜ ਹੁੰਦੀ ਹੈ, ਇਹ ਗੱਲ ਕਦੇ ਤੁਹਾਡੇ ਦਿਮਾਗ ਵਿੱਚ ਆਈ ਹੈ? ਜੇਕਰ ਨਹੀਂ, ਤਾਂ ਅੱਜ ਇਸ ਅਸੀਂ ਤੁਹਾਨੂੰ ਇਹੀ ਦੱਸਾਂਗੇ। ਮੋਟੇ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇੱਕ ਬੋਤਲ ਵਾਈਨ ਬਣਾਉਣ ਲਈ ਤਿੰਨ ਕਿਲੋ ਅੰਗੂਰਾਂ ਦੀ ਲੋੜ ਪੈਂਦੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਵਾਈਨ ਦੀ ਕੀਮਤ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਦੇ ਅੰਗੂਰਾਂ ਤੋਂ ਬਣੀ ਹੈ ਤੇ ਇਸ ਦੀ ਪ੍ਰਕਿਰਿਆ ਕੀ ਹੈ। ਜਿਹੜੀ ਵਾਈਨ ਮਸ਼ੀਨਾਂ ਦੀ ਵਰਤੋਂ ਕਰਕੇ ਨਹੀਂ ਬਣਾਈ ਜਾਂਦੀ ਤੇ ਜਿੰਨੀ ਪੁਰਾਣੀ ਹੁੰਦੀ ਹੈ, ਉਸ ਦੀ ਓਨੀ ਹੀ ਜ਼ਿਆਦਾ ਕੀਮਤ ਹੁੰਦੀ ਹੈ।
ਵਾਈਨ ਦੀ ਇੱਕ ਬੋਤਲ ਬਣਾਉਣ ਲਈ ਕਿੰਨੇ ਅੰਗੂਰ ਲੱਗਦੇ?- ਵਾਈਨ ਦੀ ਇੱਕ ਬੋਤਲ ਬਣਾਉਣ ਲਈ ਕਿੰਨੇ ਅੰਗੂਰ ਵਰਤੇ ਜਾਂਦੇ ਹਨ, ਇਹ ਬੋਤਲ ਦੇ ਆਕਾਰ 'ਤੇ ਨਿਰਭਰ ਕਰਦਾ ਹੈ। ਜੇ ਬੋਤਲ 75 ਮਿਲੀਲੀਟਰ ਦੀ ਹੈ, ਤਾਂ ਇੰਨੀ ਵਾਈਨ ਬਣਾਉਣ ਲਈ ਲਗਪਗ 1 ਕਿਲੋ ਅੰਗੂਰ ਦੀ ਜ਼ਰੂਰਤ ਹੋਏਗੀ। ਇਸ ਦੇ ਨਾਲ, ਅੰਗੂਰਾਂ ਦਾ ਆਕਾਰ ਤੇ ਉਨ੍ਹਾਂ ਵਿੱਚ ਭਰਿਆ ਜੂਸ ਇਹ ਵੀ ਨਿਰਧਾਰਤ ਕਰਦਾ ਹੈ ਕਿ 75 ਮਿਲੀਲੀਟਰ ਵਾਈਨ ਬਣਾਉਣ ਲਈ ਕਿੰਨੇ ਅੰਗੂਰਾਂ ਦੀ ਜ਼ਰੂਰਤ ਹੋਏਗੀ।
ਅੰਗੂਰਾਂ ਤੋਂ ਵਾਈਨ ਕਿਵੇਂ ਬਣਦੀ?- ਅੰਗੂਰ ਤੋਂ ਵਾਈਨ ਬਣਾਉਣ ਲਈ ਪੂਰੀ ਪ੍ਰਕਿਰਿਆ ਦਾ ਪਾਲਣ ਕਰਨਾ ਪੈਂਦਾ ਹੈ। ਇਸ ਲਈ ਸੱਤ ਪੜਾਅ ਹੁੰਦੇ ਹਨ। ਸਭ ਤੋਂ ਪਹਿਲਾਂ ਵਾਈਨ ਬਣਾਉਣ ਲਈ ਅੰਗੂਰ ਤੋੜਨੇ ਪੈਂਦੇ ਹਨ। ਇਸ ਤੋਂ ਬਾਅਦ ਇਨ੍ਹਾਂ ਦਾ ਜੂਸ ਕੱਢਣ ਲਈ ਇਨ੍ਹਾਂ ਨੂੰ ਜਾਂ ਤਾਂ ਪੈਰਾਂ ਨਾਲ ਜਾਂ ਮਸ਼ੀਨ ਨਾਲ ਦਬਾ ਕੇ ਰੱਖਣਾ ਪੈਂਦਾ ਹੈ। ਅੰਗੂਰ ਦਾ ਜੂਸ ਨਿਕਲਣ ਮਗਰੋਂ ਇਸ ਨੂੰ ਫਰਮੈਂਟੇਸ਼ਨ ਲਈ ਰੱਖਣਾ ਪੈਂਦਾ ਹੈ।
ਇਹ ਵੀ ਪੜ੍ਹੋ: 80,000 ਰੁਪਏ ਤੋਂ ਵੱਧ ਹੈ ਇਸ ਅੰਡਰਵੀਅਰ ਦੀ ਕੀਮਤ, ਜਾਣੋ ਦੁਨੀਆ ਦੀ ਸਭ ਤੋਂ ਮਹਿੰਗੀ ਅੰਡਰਵੀਅਰ 'ਚ ਕੀ ਹੈ ਖਾਸ
ਫਰਮੈਂਟੇਸ਼ਨ ਲਈ ਲੋਕ ਲੱਕੜ ਦੇ ਵੱਡੇ ਡੱਬਿਆਂ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਬੈਰਲ ਦੀ ਵਰਤੋਂ ਵੀ ਕਰਦੇ ਹਨ। ਜਦੋਂ ਅੰਗੂਰਾਂ ਦੇ ਰਸ ਦਾ ਫਰਮੈਂਟੇਸ਼ਨ ਹੋ ਜਾਵੇ ਤਾਂ ਉਸ ਰਸ ਨੂੰ ਸਾਫ਼ ਕਰਕੇ ਕਸ਼ੀਦਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਬੋਤਲਾਂ ਵਿੱਚ ਭਰ ਲਿਆ ਜਾਂਦਾ ਹੈ। ਕੰਪਨੀ ਦੇ ਫਾਰਮੈਟ ਦੇ ਅਨੁਸਾਰ, ਵਾਈਨ ਦੀ ਹਰੇਕ ਬੋਤਲ ਲਈ 3 ਕਿਲੋ ਅੰਗੂਰ ਦੀ ਖਪਤ ਹੁੰਦੀ ਹੈ।
ਇਹ ਵੀ ਪੜ੍ਹੋ: World Blood Donor Day: ਕੌਣ ਖੂਨ ਦਾਨ ਨਹੀਂ ਕਰ ਸਕਦਾ ਅਤੇ ਕਿਹੜੀ ਬਿਮਾਰੀ ਹੋਣ ਤੋਂ ਬਾਅਦ ਕਦੇ ਵੀ ਖੂਨ ਨਹੀਂ ਦੇ ਸਕਦਾ