ਪੜਚੋਲ ਕਰੋ
ਕੋਰੋਨਾ ਵਾਇਰਸ ਵੈਕਸੀਨ ਘਰ 'ਚ ਕਿਵੇਂ ਬਣਾਇਆ ਜਾਵੇ? Google 'ਤੇ ਹੋਇਆ ਟ੍ਰੈਂਡ
ਜਿਵੇਂ ਹੀ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਤਾਂ ਦੇਸ਼ ਅੰਦਰ ਇੱਕ ਸਰਚ ਟ੍ਰੈਂਡ ਕਰਨ ਲੱਗੀ। ਭਾਰਤੀ ਲੋਕ ਐਤਵਾਰ ਤੇ ਸੋਮਵਾਰ ਨੂੰ google ਤੇ ਇਹ ਸਰਚ ਕਰ ਲੱਗੇ ਕਿ, ("How to make coronavirus vaccine at home?")

ਸੰਕੇਤਕ ਤਸਵੀਰ
ਚੰਡੀਗੜ੍ਹ: ਜਿਵੇਂ ਹੀ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਤਾਂ ਦੇਸ਼ ਅੰਦਰ ਇੱਕ ਸਰਚ ਟ੍ਰੈਂਡ ਕਰਨ ਲੱਗੀ। ਭਾਰਤੀ ਲੋਕ ਐਤਵਾਰ ਤੇ ਸੋਮਵਾਰ ਨੂੰ google ਤੇ ਇਹ ਸਰਚ ਕਰ ਲੱਗੇ ਕਿ, ("How to make coronavirus vaccine at home?") ਯਾਨੀ 'ਕੋਰੋਨਾ ਵਾਇਰਸ ਵੈਕਸੀਨ ਘਰ 'ਚ ਕਿਵੇਂ ਕਿਵੇਂ ਬਣਾਇਆ ਜਾਵੇ?' ਦੱਸ ਦੇਈਏ ਕਿ ਪੂਰੇ ਦੇਸ਼ ਵਿੱਚ 16 ਜਨਵਰੀ ਨੂੰ ਕੋਰੋਨਾ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕਰੀਬ 10 ਮਹੀਨੇ ਦੇ ਇੰਤਜ਼ਾਰ ਮਗਰੋਂ ਭਾਰਤ ਅੰਦਰ ਕੋਰੋਨਾ ਵੈਕਸੀਨ ਆਈ ਹੈ। ਦੇਸ਼ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਇੱਕ ਏਜੰਡੇ ਕੀਤੀ ਕਿ ਲਗਭਗ 30 ਕਰੋੜ ਉੱਚ ਜੋਖਮ ਵਾਲੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ। ਪਰ ਭਾਰਤੀ ਲੋਕ ਇਸ ਵੈਕਸੀਨ ਨੂੰ ਖੁਦ ਤਿਆਰ ਕਰਨ ਲਈ google ਤੇ ਸਰਚ ਕਰ ਰਹੇ ਹਨ। ਇਸ ਦੌਰਾਨ IPS ਅਫਸਰ ਦੀਪਾਂਸ਼ੂ ਕਾਬਰਾ ਨੇ ਟਵੀਟ ਕਰਕੇ ਕਿਹਾ, "ਭਰਾ….ਇੰਨਾ ਵੀ ਆਤਮ ਨਿਰਭਰ ਨਹੀਂ ਬਣਨਾ
"
ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਘਰ ਵਿੱਚ ਟੀਕਾ ਬਣਾਉਣ ਦਾ ਕੋਈ ਤਰੀਕਾ ਨਹੀਂ, ਇਸ ਲਈ ਤੁਹਾਨੂੰ ਦੋ ਟੀਕਿਆਂ ਬਾਰੇ ਜਾਣਨ ਦੀ ਜ਼ਰੂਰਤ ਹੈ (ਕੋਵੈਕਸਿਨ ਅਤੇ ਕੋਵੀਸ਼ੀਲਡ) ਜੋ ਕਲੀਨਿਕਲ ਅਜ਼ਮਾਇਸ਼ਾਂ ਪਾਸ ਕਰ ਚੁੱਕੇ ਹਨ ਤੇ ਮਨਜ਼ੂਰ ਹੋਏ ਹਨ।
ਇਸ ਦੇ ਜਵਾਬ ਵਿੱਚ, ਇੱਕ ਯੂਜ਼ਰ ਨੇ ਲਿਖਿਆ, "ਗੂਗਲ ਜ਼ਰੂਰ ਪ੍ਰੇਸ਼ਾਨ ਹੋ ਗਿਆ ਹੋਵੇਗਾ…." ਇੱਕ ਹੋਰ ਨੇ ਲਿਖਿਆ, "ਜ਼ਰੂਰਤ ਹੀ ਕਾਢ ਦੀ ਮਾਂ ਹੈ।" Google Trends ਅਨੁਸਾਰ, "ਘਰ ਵਿੱਚ ਕੋਰੋਨਾਵਾਇਰਸ ਟੀਕਾ ਕਿਵੇਂ ਬਣਾਇਆ ਜਾਵੇ?" ਐਤਵਾਰ ਤੇ ਸੋਮਵਾਰ ਸਵੇਰ ਤੱਕ ਭਾਰਤ ਵਿੱਚ ਇੰਟਰਨੈੱਟ ਤੇ ਟ੍ਰੈਂਡ ਕਰ ਰਿਹਾ ਸੀ।इतना भी आत्मनिर्भर नहीं बनना है भाई...😅https://t.co/zloBmHbvpS
— Dipanshu Kabra (@ipskabra) January 18, 2021
ਫਿਲਹਾਲ ਤੁਹਾਨੂੰ ਦੱਸ ਦੇਈਏ ਕਿ ਘਰ ਵਿੱਚ ਟੀਕਾ ਬਣਾਉਣ ਦਾ ਕੋਈ ਤਰੀਕਾ ਨਹੀਂ, ਇਸ ਲਈ ਤੁਹਾਨੂੰ ਦੋ ਟੀਕਿਆਂ ਬਾਰੇ ਜਾਣਨ ਦੀ ਜ਼ਰੂਰਤ ਹੈ (ਕੋਵੈਕਸਿਨ ਅਤੇ ਕੋਵੀਸ਼ੀਲਡ) ਜੋ ਕਲੀਨਿਕਲ ਅਜ਼ਮਾਇਸ਼ਾਂ ਪਾਸ ਕਰ ਚੁੱਕੇ ਹਨ ਤੇ ਮਨਜ਼ੂਰ ਹੋਏ ਹਨ। Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















