ਇਸ ਪਿੰਡ 'ਚ ਰਹਿਣ ਲਈ ਹਟਾਉਣਾ ਪੈਂਦਾ ਹੈ ਸਰੀਰ ਦਾ ਇਹ ਹਿੱਸਾ, ਜਾਣੋ ਕੀ ਹੈ ਕਾਰਨ
ਦੁਨੀਆ ਦੇ ਹਰ ਦੇਸ਼ ਵਿੱਚ ਆਪਣੇ ਨਾਗਰਿਕਾਂ ਲਈ ਵੱਖ-ਵੱਖ ਤਰ੍ਹਾਂ ਦੇ ਨਿਯਮ-ਕਾਨੂੰਨ ਹੁੰਦੇ ਹਨ ਪਰ ਕੀ ਤੁਸੀਂ ਕਦੇ ਅਜਿਹੇ ਕਾਨੂੰਨ ਬਾਰੇ ਪੜ੍ਹਿਆ ਜਾਂ ਸੁਣਿਆ ਹੈ, ਜਿਸ ਦੇ ਤਹਿਤ ਤੁਹਾਨੂੰ ਕਿਸੇ ਸ਼ਹਿਰ ਵਿੱਚ ਰਹਿਣ ਲਈ ਆਪਣੇ ਸਰੀਰ ਦਾ ਕੋਈ...
ਦੁਨੀਆ ਦੇ ਹਰ ਦੇਸ਼ ਵਿੱਚ ਆਪਣੇ ਨਾਗਰਿਕਾਂ ਲਈ ਵੱਖ-ਵੱਖ ਤਰ੍ਹਾਂ ਦੇ ਨਿਯਮ-ਕਾਨੂੰਨ ਹੁੰਦੇ ਹਨ ਪਰ ਕੀ ਤੁਸੀਂ ਕਦੇ ਅਜਿਹੇ ਕਾਨੂੰਨ ਬਾਰੇ ਪੜ੍ਹਿਆ ਜਾਂ ਸੁਣਿਆ ਹੈ, ਜਿਸ ਦੇ ਤਹਿਤ ਤੁਹਾਨੂੰ ਕਿਸੇ ਸ਼ਹਿਰ ਵਿੱਚ ਰਹਿਣ ਲਈ ਆਪਣੇ ਸਰੀਰ ਦਾ ਕੋਈ ਹਿੱਸਾ ਹਮੇਸ਼ਾ ਲਈ ਹਟਾਉਣਾ ਪਵੇ? ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਇਹ ਸੱਚ ਹੈ। ਦਰਅਸਲ, ਅੰਟਾਰਕਟਿਕਾ ਦੇ ਇੱਕ ਪਿੰਡ ਵਿਲਾਸ ਲਾਸ ਏਸਟ੍ਰੇਲਾਸ ਵਿੱਚ ਲੰਬੇ ਸਮੇਂ ਤੱਕ ਜੀਣਾ ਚਾਹੁਣ ਵਾਲਿਆਂ ਲਈ ਅਜਿਹੀ ਹੀ ਸ਼ਰਤ ਰੱਖੀ ਗਈ ਹੈ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਅਪੈਂਡਿਕਸ ਦਾ ਆਪਰੇਸ਼ਨ ਕਰਵਾਉਣਾ ਪੈਂਦਾ ਹੈ।
ਦੱਸ ਦੇਈਏ ਕਿ ਇਸ ਪਿੰਡ ਵਿੱਚ ਅਜਿਹਾ ਇਸ ਕਾਰਨ ਹੁੰਦਾ ਹੈ। ਕਿਉਂਕਿ ਇੱਥੋਂ ਨਜ਼ਦੀਕੀ ਹਸਪਤਾਲ ਵੀ ਕਰੀਬ 1000 ਕਿਲੋਮੀਟਰ ਦੂਰ ਹੈ ਅਤੇ ਇੱਥੇ ਪਹੁੰਚਣ ਲਈ ਲੋਕਾਂ ਨੂੰ ਬਰਫ਼ ਨਾਲ ਢੱਕੀਆਂ ਪਹਾੜੀਆਂ ਅਤੇ ਖ਼ਤਰਨਾਕ ਸੜਕਾਂ ਤੋਂ ਲੰਘਣਾ ਪੈਂਦਾ ਹੈ। ਉੱਥੇ ਸਿਰਫ਼ ਕੁਝ ਕੁ ਡਾਕਟਰ ਹਨ ਅਤੇ ਉਨ੍ਹਾਂ ਵਿੱਚੋਂ ਕੋਈ ਵੀ ਸਰਜਨ ਨਹੀਂ ਹੈ।
ਅਜਿਹੇ 'ਚ ਜੇਕਰ ਕਿਸੇ ਨੂੰ ਅਪੈਂਡਿਕਸ ਦਾ ਦਰਦ ਹੁੰਦਾ ਹੈ ਤਾਂ ਉਸ ਦੇ ਮਰਨ ਦਾ ਖ਼ਤਰਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇੱਥੇ ਅਪੈਂਡਿਕਸ ਨੂੰ ਬੇਲੋੜਾ ਅੰਗ ਸਮਝਦੇ ਹੋਏ ਉਸ ਨੂੰ ਹਟਾਉਣਾ ਜ਼ਰੂਰੀ ਹੈ। ਅਸਲ ਵਿੱਚ ਅਪੈਂਡਿਕਸ ਅੰਤੜੀ ਦਾ ਇੱਕ ਟੁਕੜਾ ਹੈ। ਐਪੈਂਡਿਸਾਈਟਿਸ ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਕਈ ਵਾਰ ਭੋਜਨ ਦਾ ਇੱਕ ਕਣ ਫਸ ਜਾਂਦਾ ਹੈ ਅਤੇ ਸੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਅੰਗ ਸੰਕਰਮਿਤ ਹੋ ਜਾਂਦਾ ਹੈ। ਜੇਕਰ ਇਨਫੈਕਸ਼ਨ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਐਪੈਂਡਿਕਸ ਦੇ ਫਟਣ ਦਾ ਖ਼ਤਰਾ ਰਹਿੰਦਾ ਹੈ, ਜੋ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਲਈ ਵਿਲਾਸ ਲਾਸ ਏਸਟ੍ਰੇਲਾਸ ਵਿਖੇ ਰਹਿਣ ਤੋਂ ਪਹਿਲਾਂ ਅਪੈਂਡਿਕਸ ਦੀ ਸਰਜਰੀ ਕਰਵਾਉਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਹਰੇਕ ਪ੍ਰਵਾਸੀ ਪੰਜਾਬੀ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਵਚਨਬੱਧ: ਧਾਲੀਵਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: iPhone 14 'ਤੇ ਭਾਰੀ ਛੂਟ, ਪਹਿਲੀ ਵਾਰ ਇੰਨਾ ਸਸਤਾ ਮਿਲ ਰਿਹਾ ਹੈ ਫੋਨ