ਪੜਚੋਲ ਕਰੋ
Advertisement
ਨਾਜਾਇਜ਼ ਸਬੰਧਾਂ ਦੀ ਬਲੀ ਚੜ੍ਹਿਆ ਪੂਰਾ ਪਰਿਵਾਰ, ਮਹਿਲਾਂ ਨੇ ਛੇ ਲੋਕਾਂ ਨੂੰ ਪਿਲਾਈ ਜ਼ਹਿਰੀਲੀ ਚਾਹ
ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਇੱਕ ਮਹਿਲਾ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਪਰਿਵਾਰ ਦੇ 6 ਮੈਂਬਰਾਂ ਨੂੰ ਜ਼ਹਿਰ ਦੇ ਦਿੱਤਾ। ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਸਾਹਮਣੇ ਆਪਣੇ ਬੱਚਿਆਂ ਦੀ ਬਲੀ ਵੀ ਦੇ ਦਿੱਤੀ।
ਪਟਨਾ: ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਇੱਕ ਮਹਿਲਾ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਪਰਿਵਾਰ ਦੇ 6 ਮੈਂਬਰਾਂ ਨੂੰ ਜ਼ਹਿਰ ਦੇ ਦਿੱਤਾ। ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਸਾਹਮਣੇ ਆਪਣੇ ਬੱਚਿਆਂ ਦੀ ਬਲੀ ਵੀ ਦੇ ਦਿੱਤੀ। ਇਸ ਘਟਨਾ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਮਹਿਲਾ ਦੇ ਦੋ ਛੋਟੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੇ ਹਨ।
ਇਹ ਘਟਨਾ ਜ਼ਿਲ੍ਹੇ ਦੇ ਬਿਸਫੀ ਥਾਣਾ ਖੇਤਰ ਦੇ ਸਦੁੱਲਾਪੁਰ ਵਿਖੇ ਵਾਪਰੀ ਹੈ। ਜਿਥੇ ਦੋਸ਼ੀ ਮਹਿਲਾ ਨੇ ਨਾਜਾਇਜ਼ ਸਬੰਧਾਂ ਕਾਰਨ ਪਰਿਵਾਰ ਦੇ 6 ਮੈਂਬਰਾਂ ਨੂੰ ਚਾਹ ਵਿੱਚ ਜ਼ਹਿਰ ਪਿਲਾਇਆ। ਦੋਸ਼ੀ ਮਹਿਲਾ ਦਾ ਨਾਮ ਚੰਦਾ ਦੇਵੀ ਦੱਸਿਆ ਗਿਆ ਹੈ। ਚੰਦਾ ਦੇਵੀ ਨੇ ਆਪਣੇ ਦੇਰ ਸੰਤੋਸ਼ ਸਾਹ, ਆਪਣੀ ਸੱਸ ਤੇ ਆਪਣੇ ਤਿੰਨ ਪੁੱਤਰਾਂ ਨੂੰ ਜ਼ਹਿਰੀਲੀ ਚਾਹ ਪਿਲਾ ਦਿੱਤੀ। ਫਿਰ ਉਸ ਨੇ ਖੁਦ ਇਸ ਜ਼ਹਿਰੀਲੀ ਚਾਹ ਨੂੰ ਪੀਤਾ।
ਘਟਨਾ ਦੀ ਖ਼ਬਰ ਮਿਲਦਿਆਂ ਹੀ ਸਾਰੇ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ, ਜਿੱਥੇ ਚੰਦਾ ਦੇਵੀ ਦੇ ਦੇਰ ਸੰਤੋਸ਼ ਸਾਹ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋਸ਼ੀ ਮਹਿਲਾ ਦੇ ਪੁੱਤਰ ਅਭਿਸ਼ੇਕ ਸਾਹ ਅਤੇ ਪ੍ਰਭਾਤ ਕੁਮਾਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਲਾਜ ਤੋਂ ਬਾਅਦ ਮੁਲਜ਼ਮ ਚੰਦਾ ਦੇਵੀ, ਉਸਦਾ ਵੱਡਾ ਬੇਟਾ ਤੇ ਉਸਦੀ ਸੱਸ ਖ਼ਤਰੇ ਤੋਂ ਬਾਹਰ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement