Weird News: ਦੁਨੀਆਂ ਦੇ ਰਹੱਸਮਈ ਪਿੰਡ 'ਚ ਹਰ ਕੋਈ ਅੰਨ੍ਹਾ, ਇਨਸਾਨ ਤੋਂ ਲੈ ਕੇ ਜਾਨਵਰਾਂ ਤੱਕ ਕੁਝ ਨਹੀਂ ਵੇਖ ਸਕਦੇ
World’s Most Mysterious Village: ਆਮ ਤੌਰ 'ਤੇ ਇਹ ਸੰਸਾਰ ਸਾਨੂੰ ਬਹੁਤ ਸਾਧਾਰਨ ਲੱਗਦਾ ਹੈ, ਕਿਉਂਕਿ ਅਸੀਂ ਇਸ ਸੰਸਾਰ 'ਚ ਸਿਰਫ਼ ਸਾਧਾਰਨ ਚੀਜ਼ਾਂ ਹੀ ਵੇਖੀਆਂ ਹਨ। ਜਦਕਿ ਅਸਲ 'ਚ ਇਹ ਸੰਸਾਰ ਓਨਾ ਸਾਧਾਰਨ ਨਹੀਂ ਜਿੰਨਾ ਅਸੀਂ ਸੋਚਦੇ ਹਾਂ।
World’s Most Mysterious Village: ਆਮ ਤੌਰ 'ਤੇ ਇਹ ਸੰਸਾਰ ਸਾਨੂੰ ਬਹੁਤ ਸਾਧਾਰਨ ਲੱਗਦਾ ਹੈ, ਕਿਉਂਕਿ ਅਸੀਂ ਇਸ ਸੰਸਾਰ 'ਚ ਸਿਰਫ਼ ਸਾਧਾਰਨ ਚੀਜ਼ਾਂ ਹੀ ਵੇਖੀਆਂ ਹਨ। ਜਦਕਿ ਅਸਲ 'ਚ ਇਹ ਸੰਸਾਰ ਓਨਾ ਸਾਧਾਰਨ ਨਹੀਂ ਜਿੰਨਾ ਅਸੀਂ ਸੋਚਦੇ ਹਾਂ। ਰਹੱਸਾਂ ਨਾਲ ਭਰੀ ਇਸ ਧਰਤੀ 'ਤੇ ਇੱਕ ਤੋਂ ਵੱਧ ਕੇ ਇੱਕ ਰਹੱਸਮਈ ਸਥਾਨ, ਜਾਨਵਰ, ਨਦੀਆਂ ਤੇ ਤਾਲਾਬ ਆਦਿ ਹਨ। ਇਸ ਕੜੀ 'ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ (ਰਹੱਸਮਈ ਪਿੰਡ) ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਰਹਿਣ ਵਾਲਾ ਹਰ ਇਨਸਾਨ, ਜਾਨਵਰ, ਪੰਛੀ... ਸਭ ਅੰਨ੍ਹੇ ਹਨ।
ਅਸੀਂ ਗੱਲ ਕਰ ਰਹੇ ਹਾਂ ਮੈਕਸੀਕੋ ਦੇ ਪ੍ਰਸ਼ਾਂਤ ਮਹਾਸਾਗਰ ਖੇਤਰ 'ਚ 'ਟਿਲਟੇਪੈਕ' ਨਾਂ ਦੇ ਪਿੰਡ ਦੀ। ਇਸ ਪਿੰਡ 'ਚ ਲਗਪਗ 60 ਝੌਂਪੜੀਆਂ ਹਨ, ਜਿੱਥੇ 300 ਦੇ ਕਰੀਬ ਰੈੱਡ ਇੰਡੀਅਨ ਰਹਿੰਦੇ ਹਨ ਪਰ ਇਸ ਪਿੰਡ ਦੀ ਅਜੀਬ ਗੱਲ ਇਹ ਹੈ ਕਿ ਇੱਥੇ ਹਰ ਕੋਈ ਅੰਨ੍ਹਾ ਹੈ। ਇੱਥੇ ਸਿਰਫ਼ ਲੋਕ ਹੀ ਨਹੀਂ, ਕੁੱਤੇ, ਬਿੱਲੀਆਂ ਤੇ ਹੋਰ ਪਾਲਤੂ ਜਾਨਵਰ ਵੀ ਅੰਨ੍ਹੇ ਹਨ।
ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਇਹ ਅਸਲੀਅਤ ਹੈ। ਉਂਜ ਤਾਂ ਇਸ ਪਿੰਡ 'ਚ ਪੈਦਾ ਹੋਏ ਬੱਚੇ ਜਨਮ ਤੋਂ ਹੀ ਅੰਨ੍ਹੇ ਨਹੀਂ ਹੁੰਦੇ, ਸਗੋਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ, ਪਰ ਸਮੇਂ ਦੇ ਨਾਲ ਉਹ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਪਿੰਡ 'ਚ ਜੇਪੋਟੇਕ (Zapotec Civilization) ਕਬੀਲੇ ਦੇ ਲੋਕ ਰਹਿੰਦੇ ਹਨ। ਇੱਥੋਂ ਦੇ ਸਾਰੇ ਲੋਕ ਅੰਨ੍ਹੇ ਹੋਣ ਕਾਰਨ ਇੱਥੇ ਕਿਸੇ ਵੀ ਘਰ 'ਚ ਬਿਜਲੀ ਜਾਂ ਦੀਵਾ ਨਹੀਂ। ਇੱਥੇ ਦਿਨ ਤੇ ਰਾਤ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਪੰਛੀਆਂ ਦੀ ਆਵਾਜ਼ ਤੋਂ ਪਤਾ ਲੱਗਦਾ ਹੈ ਕਿ ਦਿਨ ਹੋ ਗਿਆ ਹੈ ਤਾਂ ਲੋਕ ਕੰਮ 'ਤੇ ਨਿਕਲ ਜਾਂਦੇ ਹਨ। ਸ਼ਾਮ ਨੂੰ ਜਦੋਂ ਪੰਛੀਆਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਤਾਂ ਲੋਕ ਆਪਣੀਆਂ ਝੌਂਪੜੀਆਂ ਵੱਲ ਚਲੇ ਜਾਂਦੇ ਹਨ। ਇਹ ਲੋਕ ਸੰਘਣੇ ਜੰਗਲਾਂ 'ਚ ਰਹਿੰਦੇ ਹਨ ਅਤੇ ਸੱਭਿਅਤਾ ਤੇ ਵਿਕਾਸ ਤੋਂ ਕੋਹਾਂ ਦੂਰ ਹਨ।
ਦੱਸ ਦੇਈਏ ਕਿ ਇੱਥੇ ਰਹਿਣ ਵਾਲੇ ਲੋਕ ਇੱਕ ਰੁੱਖ ਨੂੰ ਆਪਣੇ ਅੰਨ੍ਹੇਪਣ ਦਾ ਕਾਰਨ ਮੰਨਦੇ ਹਨ। ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਲਾਵਜੁਏਲਾ ਨਾਮਕ ਸਰਾਪਿਤ ਦਰੱਖਤ (Mysterious Tree) ਨੂੰ ਦੇਖ ਕੇ ਇਨਸਾਨ ਤੋਂ ਲੈ ਕੇ ਜਾਨਵਰਾਂ ਤੇ ਪੰਛੀਆਂ ਤੱਕ ਹਰ ਕੋਈ ਅੰਨ੍ਹਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਵਿੱਚ ਮੁੜ ਕਰੋਨਾ ਦੀ ਐਂਟਰੀ, ਐਡਵਾਈਜ਼ਰੀ ਜਾਰੀ ਕਰਕੇ ਕੀਤਾ ਅਲਰਟ
ਉੱਥੇ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਪਿੰਡ 'ਚ ਜ਼ਹਿਰੀਲੀ ਮੱਖੀਆਂ ਵੱਡੀ ਗਿਣਤੀ 'ਚ ਪਾਈਆਂ ਜਾਂਦੀਆਂ ਹਨ। ਇਸ ਦੇ ਕੱਟਣ ਕਾਰਨ ਉਥੋਂ ਦੇ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇੱਥੇ ਕਿਸੇ ਵੀ ਘਰ 'ਚ ਖਿੜਕੀ ਨਹੀਂ ਹੈ। ਹਾਲਾਂਕਿ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਕੁਝ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਠੀਕ ਹੈ, ਜਿਸ ਕਾਰਨ ਬਾਕੀ ਲੋਕ ਇੱਥੇ ਰਹਿ ਪਾਉਂਦੇ ਹਨ।
ਇਹ ਵੀ ਪੜ੍ਹੋ: Ludhiana News: ਕਿਸਾਨਾਂ ਵੱਲੋਂ 15 ਹਜ਼ਾਰ ਦਾ ਮੁਆਵਜ਼ਾ ਰੱਦ, ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ