ਇਸ ਹਸਪਤਾਲ 'ਚ ਇਕੱਠੇ ਗਰਭਵਤੀ ਹੋ ਗਈਆਂ 10 ਨਰਸਾਂ, ਦੋ ਨਰਸ਼ਾਂ ਦੀ ਡਿਲੀਵਰੀ ਡੇਟ ਵੀ ਇੱਕੋ
ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕੋ ਹਸਪਤਾਲ ਦੀਆਂ 11 ਨਰਸਾਂ ਇਕੱਠੀਆਂ ਗਰਭਵਤੀ ਹੋ ਗਈਆਂ ਹੋਣ। ਪਰ ਅਜਿਹਾ ਹੋਇਆ ਹੈ। ਦਰਅਸਲ ਇਹ ਮਾਮਲਾ ਅਮਰੀਕਾ ਦੇ ਇਕ ਹਸਪਤਾਲ ਦਾ ਹੈ, ਜਿੱਥੇ 10 ਨਰਸਾਂ ਅਤੇ 1 ਡਾਕਟਰ ਇਕੱਠੇ ਗਰਭਵਤੀ ਹੋ ਗਈਆਂ।
10 nurses pregnant together in a hospital: ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕੋ ਹਸਪਤਾਲ ਦੀਆਂ 11 ਨਰਸਾਂ ਇਕੱਠੀਆਂ ਗਰਭਵਤੀ ਹੋ ਗਈਆਂ ਹੋਣ ਪਰ ਅਜਿਹਾ ਹੋਇਆ ਹੈ। ਦਰਅਸਲ ਇਹ ਮਾਮਲਾ ਅਮਰੀਕਾ ਦੇ ਇੱਕ ਹਸਪਤਾਲ ਦਾ ਹੈ, ਜਿੱਥੇ 10 ਨਰਸਾਂ ਤੇ 1 ਡਾਕਟਰ ਇਕੱਠੇ ਗਰਭਵਤੀ ਹੋ ਗਈਆਂ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 2 ਨਰਸਾਂ ਦੀ ਡਿਲੀਵਰੀ ਡੇਟ ਵੀ ਇੱਕ ਹੀ ਹੈ। ਅਮਰੀਕਾ ਦੇ ਹਸਪਤਾਲ ਦੀ ਇਹ ਘਟਨਾ ਹੁਣ ਲੋਕਾਂ 'ਚ ਉਤਸੁਕਤਾ ਦਾ ਵਿਸ਼ਾ ਬਣ ਗਈ ਹੈ। ਉਂਜ, ਇਸ ਤੋਂ ਪਹਿਲਾਂ ਵੀ ਨਰਸਾਂ ਦੇ ਇਕੱਠੇ ਗਰਭਵਤੀ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਆਖਰ ਕਿੱਥੋਂ ਦਾ ਹੈ ਮਾਮਲਾ?
ਦਰਅਸਲ, ਇਹ ਮਾਮਲਾ ਅਮਰੀਕਾ ਦੇ ਮਿਸੌਰੀ ਸੂਬੇ ਦੇ ਲਿਬਰਟੀ ਹਸਪਤਾਲ ਦਾ ਹੈ, ਜਿੱਥੇ 10 ਨਰਸਾਂ ਤੇ 1 ਡਾਕਟਰ ਇਕੱਠੇ ਗਰਭਵਤੀ ਹੋ ਗਈਆਂ। ਇਨ੍ਹਾਂ ਸਾਰੀਆਂ 11 ਔਰਤਾਂ ਦੀ ਡਿਲੀਵਰੀ ਇਸ ਸਾਲ ਜੁਲਾਈ ਤੋਂ ਨਵੰਬਰ 2022 ਦਰਮਿਆਨ ਹੋਵੇਗੀ। ਨਰਸਾਂ ਦੇ ਇਕੱਠੇ ਗਰਭਵਤੀ ਹੋ ਜਾਣ ਬਾਰੇ ਕੁਝ ਲੋਕਾਂ ਨੇ ਮਜ਼ਾਕ 'ਚ ਕਿਹਾ ਕਿ ਲੱਗਦਾ ਹੈ ਕਿ ਹਸਪਤਾਲ ਦੇ ਪਾਣੀ 'ਚ ਕੁਝ ਮਿਲਿਆ ਹੋਇਆ ਹੈ। ਹਾਲਾਂਕਿ ਨਰਸਾਂ ਨੇ ਪਾਣੀ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ।
ਹਸਪਤਾਲ ਦੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੀਆਂ ਨਰਸਾਂ :
ਰਿਪੋਰਟਾਂ ਮੁਤਾਬਕ ਲਿਬਰਟੀ ਹਸਪਤਾਲ ਦੀਆਂ ਇਹ ਸਾਰੀਆਂ ਨਰਸਾਂ ਆਬਸਟੈਟ੍ਰਿਕਸ, ਲੇਬਰ ਤੇ ਡਿਲੀਵਰੀ ਵਿਭਾਗਾਂ 'ਚ ਕੰਮ ਕਰਦੀਆਂ ਹਨ। ਇੰਨਾ ਹੀ ਨਹੀਂ ਹਸਪਤਾਲ ਦੀ ਜਣੇਪਾ ਤੇ ਗਾਇਨੀਕੋਲੋਜਿਸਟ ਡਾਕਟਰ ਐਨਾ ਗੋਰਮਨ ਵੀ ਗਰਭਵਤੀ ਹਨ। ਭਾਵੇਂ ਇਹ ਘਟਨਾ ਕਿਸੇ ਪਲਾਨਿੰਗ ਤਹਿਤ ਵਾਪਰੀ ਜਾਪਦੀ ਹੈ, ਪਰ ਅਸਲ 'ਚ ਇਹ ਮਹਿਜ਼ ਇਤਫ਼ਾਕ ਹੈ।
ਅਮਰੀਕਾ 'ਚ ਤੀਜੀ ਵਾਰ ਵਾਪਰੀ ਇਹ ਘਟਨਾ :
ਦੱਸ ਦੇਈਏ ਕਿ ਵੱਡੀ ਗਿਣਤੀ 'ਚ ਨਰਸਾਂ ਦੇ ਇਕੱਠੇ ਗਰਭਵਤੀ ਹੋਣ ਦੀ ਇਹ ਘਟਨਾ ਪਹਿਲੀ ਵਾਰ ਨਹੀਂ ਹੋ ਰਹੀ ਹੈ। ਇਸ ਤੋਂ ਪਹਿਲਾਂ 2019 'ਚ ਮਾਇਨੇ ਮੈਡੀਕਲ ਸੈਂਟਰ ਦੀ ਲੇਬਰ ਅਤੇ ਡਿਲੀਵਰੀ ਯੂਨਿਟ ਦੀਆਂ 9 ਨਰਸਾਂ ਇੱਕੋ ਸਮੇਂ ਗਰਭਵਤੀ ਹੋ ਗਈਆਂ ਸਨ। ਫਿਰ ਉਨ੍ਹਾਂ ਸਾਰੀਆਂ ਨਰਸਾਂ ਦੀ ਡਿਲੀਵਰੀ ਡੇਟ ਅਪ੍ਰੈਲ ਤੋਂ ਜੁਲਾਈ ਦੇ ਵਿਚਕਾਰ ਸੀ। ਉੱਥੇ ਹੀ ਸਾਲ 2018 'ਚ ਵੀ ਅਮਰੀਕਾ ਦੇ ਐਂਡਰਸਨ ਹਸਪਤਾਲ 'ਚ ਕੰਮ ਕਰਨ ਵਾਲੀਆਂ 8 ਮਹਿਲਾ ਮੁਲਾਜ਼ਮਾਂ ਇੱਕੋ ਸਮੇਂ ਗਰਭਵਤੀ ਹੋ ਗਈਆਂ ਸਨ।
2019 'ਚ ਸਕੂਲ ਦੀਆਂ 7 ਟੀਚਰ ਇਕੱਠੇ ਹੋਈਆਂ ਸਨ ਗਰਭਵਤੀ :
ਦੱਸ ਦਈਏ ਕਿ 2019 'ਚ ਹੀ ਬ੍ਰਿਟੇਨ ਦੇ ਓਕ ਸਟ੍ਰੀਟ ਐਲੀਮੈਂਟਰੀ ਸਕੂਲ 'ਚ ਟੀਚਰ ਦੇ ਤੌਰ 'ਤੇ ਕੰਮ ਕਰਨ ਵਾਲੀਆਂ 7 ਔਰਤਾਂ ਇੱਕੋ ਸਮੇਂ ਗਰਭਵਤੀ ਹੋ ਗਈਆਂ ਸਨ। ਫਿਰ ਸਕੂਲ ਦੇ ਪ੍ਰਿੰਸੀਪਲ ਨੂੰ ਇਨ੍ਹਾਂ ਸੱਤਾਂ ਅਧਿਆਪਿਕਾਵਾਂ ਨੂੰ ਇਕੱਠੇ ਜਣੇਪਾ ਛੁੱਟੀ ਦੇਣੀ ਪਈ ਸੀ। ਬਾਅਦ 'ਚ ਸਕੂਲ ਨੇ ਆਪਣੀ ਤਰਫੋਂ ਇਨ੍ਹਾਂ ਸਾਰੇ ਅਧਿਆਪਿਕਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ।