ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ, ਜਿੱਤੀ 55 ਕਰੋੜ ਦੀ ਲਾਟਰੀ
ਇੱਕ ਭਾਰਤੀ, ਜੋ ਕਿ ਹੋਟਲ ਕਰਮਚਾਰੀ ਹੈ, ਨੇ ਅਬੂ ਧਾਬੀ ਬਿੱਗ ਟਿਕਟ ਡਰਾਅ 'ਚ 25 ਮਿਲੀਅਨ ਦਿਰਹਮ ਜਿੱਤ ਕੇ ਜੈਕਪਾਟ ਜਿੱਤ ਲਿਆ ਹੈ। 25 ਮਿਲੀਅਨ ਦਿਰਹਾਮ ਭਾਰਤੀ ਕਰੰਸੀ 'ਚ ਲਗਭਗ 55 ਕਰੋੜ ਰੁਪਏ ਹੈ।
Lottery Winner Dubai: ਦੁਬਈ 'ਚ ਕਈ ਭਾਰਤੀਆਂ ਦੀ ਕਿਸਮਤ ਚਮਕ ਚੁੱਕੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਕਾਰੋਬਾਰ ਤੋਂ ਅਮੀਰ ਹੋ ਗਏ ਅਤੇ ਕੁਝ ਗਰੀਬ ਲੋਕਾਂ ਨੂੰ ਲਾਟਰੀ ਨੇ ਅਮੀਰ ਬਣਾ ਦਿੱਤਾ। ਅਕਸਰ ਭਾਰਤੀਆਂ ਦੇ ਲਾਟਰੀ ਰਾਹੀਂ ਕਰੋੜਪਤੀ ਬਣਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਇਕ ਹੋਰ ਖ਼ਬਰ ਆਈ ਹੈ, ਜਿਸ ਮੁਤਾਬਕ ਦੁਬਈ 'ਚ ਇਕ ਭਾਰਤੀ ਨੇ 55 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ।
ਇੱਕ ਭਾਰਤੀ, ਜੋ ਕਿ ਹੋਟਲ ਕਰਮਚਾਰੀ ਹੈ, ਨੇ ਅਬੂ ਧਾਬੀ ਬਿੱਗ ਟਿਕਟ ਡਰਾਅ 'ਚ 25 ਮਿਲੀਅਨ ਦਿਰਹਮ ਜਿੱਤ ਕੇ ਜੈਕਪਾਟ ਜਿੱਤ ਲਿਆ ਹੈ। 25 ਮਿਲੀਅਨ ਦਿਰਹਾਮ ਭਾਰਤੀ ਕਰੰਸੀ 'ਚ ਲਗਭਗ 55 ਕਰੋੜ ਰੁਪਏ ਹੈ। ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ 47 ਸਾਲਾ ਸਜੇਸ਼ ਐਨ.ਐਸ. ਦੁਬਈ ਦੇ ਕਰਮਾ ਇਲਾਕੇ 'ਚ ਇਕਾਈਸ ਰੈਸਟੋਰੈਂਟ 'ਚ ਸੇਲਜ਼ ਮੈਨੇਜਰ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਨੂੰ ਸੀਰੀਜ਼ 245 ਗ੍ਰੈਂਡ ਪ੍ਰਾਈਜ਼ ਜੇਤੂ ਐਲਾਨਿਆ ਗਿਆ ਸੀ। ਸਜੇਸ਼ ਨੇ ਆਪਣੇ 20 ਸਹਿਯੋਗੀਆਂ ਦੇ ਇੱਕ ਗਰੁੱਪ ਨਾਲ ਆਨਲਾਈਨ ਜੇਤੂ ਟਿਕਟ ਖਰੀਦਿਆ, ਜਿਨ੍ਹਾਂ ਵਿੱਚੋਂ ਸਾਰੇ ਹੁਣ ਇਨਾਮੀ ਰਕਮ ਨੂੰ ਬਰਾਬਰ ਸਾਂਝਾ ਕਰਨਗੇ। ਸਾਰਿਆਂ ਦੇ ਹਿੱਸੇ 2.5 ਕਰੋੜ ਰੁਪਏ ਤੋਂ ਵੱਧ ਦੀ ਰਕਮ ਆਵੇਗੀ। ਸਜੇਸ਼ 2 ਸਾਲ ਪਹਿਲਾਂ ਓਮਾਨ ਤੋਂ ਸੰਯੁਕਤ ਅਰਬ ਅਮੀਰਾਤ (UAE) ਚਲੇ ਗਏ ਸਨ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੀ ਜਿੱਤੀ ਰਕਮ ਨੂੰ ਕਿਵੇਂ ਖਰਚ ਕਰਨਗੇ।
ਸਜੇਸ਼ ਅਨੁਸਾਰ ਉਹ ਜਿਸ ਹੋਟਲ 'ਚ ਕੰਮ ਕਰਦੇ ਹੈ, ਉਸ 'ਚ 150 ਤੋਂ ਵੱਧ ਕਰਮਚਾਰੀ ਹਨ। ਉਹ ਲਾਟਰੀ 'ਚ ਜਿੱਤੇ ਗਏ ਪੈਸੇ ਦਾ ਕੁਝ ਹਿੱਸਾ ਉਨ੍ਹਾਂ ਨਾਲ ਸਾਂਝਾ ਕਰਨਗੇ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨਾ ਚਾਹੁੰਦੇ ਹਨ। ਸਜੇਸ਼ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਇਸ ਬਾਰੇ ਵੀ ਚਰਚਾ ਕਰਨਗੇ ਕਿ ਪੈਸਿਆਂ ਨਾਲ ਕੀ ਕੀਤਾ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਇਹ ਚੁਣਨ ਦਾ ਅਧਿਕਾਰ ਹੈ ਕਿ ਉਹ ਆਪਣੇ ਪੈਸੇ ਨਾਲ ਕੀ ਕਰਨਾ ਚਾਹੁੰਦੇ ਹਨ।
ਸਜੇਸ਼ ਦਾ ਕਹਿਣਾ ਹੈ ਕਿ ਭਾਵੇਂ ਉਹ ਕਰੋੜਪਤੀ ਬਣ ਗਏ ਹਨ। ਫਿਰ ਵੀ ਉਹ ਹਰ ਮਹੀਨੇ ਲਾਟਰੀ ਦੀਆਂ ਟਿਕਟਾਂ ਖਰੀਦਣਾ ਜਾਰੀ ਰੱਖਣਗੇ। ਸਜੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਸੁਪਨੇ ਕਦੇ ਨਹੀਂ ਛੱਡਣੇ ਚਾਹੀਦੇ। ਉਹ ਟਿਕਟਾਂ ਖਰੀਦਣਾ ਅਤੇ ਆਪਣੀ ਕਿਸਮਤ ਅਜ਼ਮਾਉਣਾ ਜਾਰੀ ਰੱਖਣਾ ਚਾਹੁੰਦੇ ਹਨ।
ਹੁਣ ਅਗਲਾ ਲਾਈਵ ਡਰਾਅ ਦਸੰਬਰ ਵਿੱਚ ਹੋਵੇਗਾ। ਇੱਕ ਜੇਤੂ ਨੂੰ 30 ਮਿਲੀਅਨ ਦਿਰਹਮ ਦਿੱਤੇ ਜਾਣਗੇ। ਇਹ ਰਕਮ ਭਾਰਤੀ ਕਰੰਸੀ 'ਚ 66.55 ਕਰੋੜ ਰੁਪਏ ਬਣਦੀ ਹੈ। ਇਸ ਤੋਂ ਪਹਿਲਾਂ ਦੁਬਈ 'ਚ ਕਾਰ ਧੋਣ ਵਾਲੇ ਨੇਪਾਲੀ ਨਾਗਰਿਕ ਨੂੰ ਉਸ ਸਮੇਂ ਕਿਸਮਤ ਨੇ ਫਰਸ਼ ਤੋਂ ਅਰਸ਼ 'ਤੇ ਪਹੁੰਚਾ ਦਿੱਤਾ, ਜਦੋਂ ਉਸ ਨੇ ਉੱਥੇ 1-2 ਕਰੋੜ ਦੀ ਨਹੀਂ, ਸਗੋਂ ਪੂਰੇ 21 ਕਰੋੜ ਰੁਪਏ ਦੀ ਲਾਟਰੀ ਜਿੱਤੀ। ਨੇਪਾਲ ਦਾ ਭਰਤ ਦੁਬਈ 'ਚ ਕਾਰ ਸਾਫ਼ ਕਰਨ ਦਾ ਕੰਮ ਕਰਦਾ ਸੀ।
ਇਸ ਦੌਰਾਨ ਉਸ ਨੇ ਲਾਟਰੀ 'ਚ ਆਪਣੀ ਕਿਸਮਤ ਅਜ਼ਮਾਈ। ਉਸ ਨੇ 21 ਕਰੋੜ ਰੁਪਏ ਜਿੱਤੇ। ਭਰਤ ਦੁਬਈ 'ਚ ਬਹੁਤ ਘੱਟ ਆਮਦਨ 'ਤੇ ਰਹਿ ਰਿਹਾ ਸੀ। ਪਰ ਭਰਤ ਨੇ ਦੋਸਤਾਂ ਨਾਲ ਮਿਲ ਕੇ ਮਹਿਜ਼ ਡਰਾਅ ਦੀ ਲਾਟਰੀ ਖਰੀਦੀ ਅਤੇ ਹੁਣ ਉਸ ਦੀ ਕਿਸਮਤ ਬਦਲ ਗਈ। ਨੇਪਾਲ ਦੇ ਰਹਿਣ ਵਾਲੇ ਭਰਤ ਦੀ ਉਮਰ 31 ਸਾਲ ਹੈ। ਉਹ ਕਿਸੇ ਕੰਮ ਦੀ ਭਾਲ 'ਚ ਦੁਬਈ ਗਿਆ ਹੋਇਆ ਸੀ। ਇੱਥੇ ਉਹ ਕਾਰ ਦੀ ਸਫਾਈ ਕਰਕੇ ਪੈਸੇ ਕਮਾ ਰਿਹਾ ਸੀ। ਪਰ ਉਸ ਨੇ ਆਪਣੇ ਦੋ ਦੋਸਤਾਂ ਨਾਲ ਲਾਟਰੀ ਦੀ ਟਿਕਟ ਖਰੀਦੀ, ਜਿਸ ਕਾਰਨ ਉਹ ਹੁਣ ਅਮੀਰ ਹੋ ਗਿਆ ਹੈ।