ਮਹਿਜ਼ 83 ਰੁਪਏ 'ਚ ਘਰ ਖਰੀਦਣ ਦਾ ਮੌਕਾ ਦੇ ਰਹੀ ਇੱਥੋਂ ਦੀ ਸਰਕਾਰ, ਜਾਣੋ ਕੀ ਹੈ ਮਾਮਲਾ
ਅੱਜ ਦੀ ਮਹਿੰਗਾਈ ਦੇ ਦੌਰ 'ਚ ਲੋਕ ਆਪਣੀ ਜ਼ਿੰਦਗੀ ਦੀ ਪਾਈ-ਪਾਈ ਜੋੜ ਆਪਣੇ ਘਰ ਖਰੀਦਣ ਦਾ ਸੁਪਨਾ ਪੂਰਾ ਕਰਦੇ ਹਨ। ਅਜਿਹੇ 'ਚ ਇੱਕ ਦੇਸ਼ ਅਜਿਹਾ ਵੀ ਹੈ ਜਿੱਥੇ ਦੀ ਸਰਕਾਰ ਲੋਕਾਂ ਨੂੰ ਮਹਿਜ਼ 83 ਰੁਪਏ 'ਚ ਘਰ ਖਰੀਦਣ ਦਾ ਮੌਕਾ ਦੇ ਰਹੀ ਹੈ।
ਨਵੀਂ ਦਿੱਲੀ: ਇਹ ਖ਼ਬਰ ਪੜ੍ਹਨ ਤੇ ਸੁਣਨ 'ਚ ਅਟਪਟੀ ਜ਼ਰੂਰ ਲੱਗ ਸਕਦੀ ਹੈ ਪਰ ਇਹ ਸੱਚ ਹੈ। ਦੱਸ ਦਈਏ ਕਿ ਇਟਲੀ 'ਚ ਸਿਰਫ 83 ਰੁਪਏ ਦੇ ਕੇ ਹਜ਼ਾਰਾਂ ਵਿਦੇਸ਼ੀ ਲੋਕਾਂ ਨੇ ਘਰ ਖਰੀਦੇ ਹਨ ਜਿਸ ਦਾ ਹੁਣ ਸਥਾਨਕ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਉਨ੍ਹਾਂ ਦੇ ਘਰ ਵੇਚ ਰਿਹਾ ਹੈ।
ਦੱਸ ਦਈਏ ਕਿ ਇਟਲੀ ਦੇ ਸਿਸਲੀ ਆਈਲੈਂਡ 'ਤੇ ਸਥਾਨਕ ਸਰਕਾਰ ਘਰ ਵੇਚ ਰਹੀ ਹੈ। ਦਰਅਸਲ 14ਵੀਂ ਸਦੀ 'ਚ ਵੱਸਿਆ ਇਹ ਪਿੰਡ ਹੁਣ ਜੰਗਲ 'ਚ ਬਦਲ ਚੁੱਕਿਆ ਹੈ। ਜਿੱਥੇ ਦੇ ਜ਼ਿਆਦਾਤਰ ਘਰਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਕਰਕੇ ਜ਼ਿਆਦਾਤਰ ਲੋਕ ਇੱਥੋਂ ਸ਼ਹਿਰ 'ਚ ਚਲੇ ਗਏ ਹਨ ਤੇ ਘਰ ਖਾਲੀ ਹੋਣ ਕਰਕੇ ਸਥਾਨਕ ਪ੍ਰਸਾਸ਼ਨ ਨੇ ਇਨ੍ਹਾਂ ਨੂੰ ਵੇਚਣ ਦਾ ਫੈਸਲਾ ਲਿਆ।
ਸਿਸਲੀ ਦੇ ਮੇਅਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਿੰਡ ਦੀ ਆਬਾਦੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਸਿਰਫ 83 ਰੁਪਏ 'ਚ ਘਰ ਵੇਚਣ ਦੀ ਯੋਜਨਾ ਬਣਾਈ ਗਈ। ਇਸ ਯੋਜਨਾ ਕਰਕੇ ਇੱਥੇ ਘਰ ਖਰੀਦਣ ਵਾਲਿਆਂ ਦਾ ਵੀ ਜਮਾਵੜਾ ਲੱਗ ਗਿਆ ਹੈ। ਹਜ਼ਾਰਾਂ ਲੋਕਾਂ ਨੇ ਹੁਣ ਤੱਕ ਇੱਥੇ ਘਰ ਖਰੀਦ ਲਏ ਹਨ।
ਇਹ ਵੀ ਪੜ੍ਹੋ: CDC ਮੁਖੀ ਦੀ ਕੋਰੋਨਾ ਬਾਰੇ ਡਰਾਉਣ ਵਾਲੀ ਚੇਤਾਵਨੀ, ਹੁਣ ਚੌਥੇ ਉਛਾਲ ਦਾ ਖਤਰਾ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904