ਦੋ ਮਿੰਟ ਪਹਿਲਾਂ ਦਫਤਰੋਂ ਨਿਕਲਣ 'ਤੇ ਤਨਖਾਹ 'ਚ ਕਟੌਤੀ, ਸਰਕਾਰੀ ਮੁਲਾਜ਼ਮਾਂ 'ਤੇ ਸਖਤ ਸ਼ਿਕੰਜਾ
ਇਸ ਦੇ ਨਾਲ ਹੀ ਸਪੇਨ ਸਰਕਾਰ ਕੰਮ-ਕਾਜ ਦਾ ਸੰਤੁਲਨ ਬਣਾਉਣ ਲਈ ਹੋਰ ਉਪਰਾਲੇ ਕਰ ਰਹੀ ਹੈ। ਸਪੇਨ ਦੀ ਸਰਕਾਰ ਚਾਹੁੰਦੀ ਹੈ ਕਿ ਉੱਥੋਂ ਦੇ ਲੋਕ ਚਾਰ ਦਿਨ ਕੰਮ ਕਰਨ ਤੇ ਤਿੰਨ ਦਿਨ ਆਰਾਮ ਕਰਨ।
ਨਵੀਂ ਦਿੱਲੀ: ਭਾਰਤ ਵਿੱਚ ਸਰਕਾਰੀ ਕਰਮਚਾਰੀ ਆਪਣੇ ਦਫਤਰਾਂ ਵਿਚ ਕਦੋਂ ਆਉਂਦੇ ਹਨ ਤੇ ਜਾਂਦੇ ਹਨ, ਇਸ ਬਾਰੇ ਘੱਟ ਹੀ ਪਤਾ ਲਗੱਦਾ ਹੈ। ਨਾਲ ਹੀ ਜਦੋਂ ਤੁਸੀਂ ਜਲਦੀ ਚਲੇ ਜਾਂਦੇ ਹੋ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਪਰ ਜਾਪਾਨ ਵਿੱਚ ਇਸ ਬਾਰੇ ਨਿਯਮ ਵੱਖਰਾ ਹੈ।
ਇੱਥੇ, ਜਦੋਂ ਸਰਕਾਰੀ ਕਰਮਚਾਰੀ ਦੋ ਮਿੰਟ ਪਹਿਲਾਂ ਵੀ ਦਫਤਰ ਤੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਦੀ ਤਨਖਾਹ 'ਚ ਕਟੌਤੀ ਕੀਤੀ ਜਾਂਦੀ ਹੈ। ਜਾਪਾਨੀ ਮੀਡੀਆ ਮਤਾਬਕ ਮਈ 2019 ਤੋਂ ਜਨਵਰੀ 2021 ਦੇ ਵਿਚਕਾਰ 316 ਕਰਮਚਾਰੀ ਦੋ ਮਿੰਟ ਪਹਿਲਾਂ ਦਫਤਰ ਤੋਂ ਬਾਹਰ ਚਲੇ ਗਏ।
ਜਪਾਨ ਦੇ ਮੀਡੀਆ ਇੰਸਟੀਚਿਊਟ, ਦ ਸਨਕੀ ਨਿਊਜ਼, ਨੇ ਇਹ ਖ਼ਬਰ ਪ੍ਰਕਾਸ਼ਤ ਕੀਤੀ ਹੈ ਕਿ ਚੀਬਾ ਪ੍ਰੀਫੇਕਟਰ ਵਿੱਚ ਫਨਬਾਸ਼ੀ ਸਿਟੀ ਬੋਰਡ ਆਫ਼ ਐਜੂਕੇਸ਼ਨ ਦੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਦੋ ਮਿੰਟ ਪਹਿਲਾਂ ਦਫ਼ਤਰ ਤੋਂ ਚਲੇ ਜਾਣ ਕਰਕੇ ਕੱਟ ਲਈਆਂ ਗਈਆਂ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੱਕ ਔਰਤ ਨੂੰ ਜੁਰਮਾਨਾ ਅਦਾ ਕਰਨ ਦੀ ਹਦਾਇਤ ਦਿੱਤੀ ਗਈ ਹੈ ਕਿਉਂਕਿ ਉਹ ਸ਼ਾਮ ਨੂੰ 5.15 ਵਜੇ ਬੱਸ ਲੈਣ ਲਈ ਆਪਣੇ ਦਫਤਰ ਤੋਂ ਬਾਹਰ ਜਾਂਦੀ ਸੀ। ਜਦੋਂਕਿ ਉਸ ਦਾ ਲੌਗ ਆਉਟ ਕਰਨ ਦਾ ਸਮਾਂ ਸਿਰਫ 5.17 ਸੀ।
ਇਸ ਤੋਂ ਇਲਾਵਾ ਦੋ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਜਦੋਂਕਿ ਚਾਰਾਂ ਖਿਲਾਫ ਸਖਤ ਚਿਤਾਵਨੀ ਦੇ ਨਾਲ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਫਨਬਾਸ਼ੀ ਸਿਟੀ ਬੋਰਡ ਆਫ਼ ਐਜੂਕੇਸ਼ਨ ਦੇ ਬਹੁਤ ਸਾਰੇ ਕਰਮਚਾਰੀਆਂ ਨੇ ਮਈ 2019 ਅਤੇ ਜਨਵਰੀ 2021 ਦੇ ਵਿਚਕਾਰ 316 ਵਾਰ ਦੋ ਮਿੰਟ ਪਹਿਲਾਂ ਦਫਤਰ ਛੱਡਿਆ।
ਇਹ ਪਹਿਲਾ ਮੌਕਾ ਨਹੀਂ ਜਦੋਂ ਜਾਪਾਨ ਵਿੱਚ ਅਜਿਹਾ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਸਾਲ 2018 ਵਿਚ ਕੋਬੇ ਪ੍ਰਾਂਤ ਦੇ ਜਲ ਵਿਭਾਗ ਦੇ ਇੱਕ ਸਰਕਾਰੀ ਕਰਮਚਾਰੀ ਨੂੰ ਤਿੰਨ ਮਿੰਟ ਪਹਿਲਾਂ ਡੈਸਕ ਛੱਡਣ ਦੀ ਸਜ਼ਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ: Ritika Phogat Suicide: ‘ਮੁਕਾਬਲਾ ਹਾਰਨ ਤੋਂ ਦੁਖੀ’ ਮੁੱਕੇਬਾਜ਼ ਰਿਤਿਕਾ ਫ਼ੌਗਾਟ ਵੱਲੋਂ ਖ਼ੁਦਕੁਸ਼ੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904