ਪੜਚੋਲ ਕਰੋ

ਕੁੱਤੀ ਦੇ ਵਿਆਹ ’ਤੇ 2 ਕਰੋੜ ਰੁਪਏ ਖਰਚਾ, ਸੋਨੇ ਦੇ ਗਹਿਣਿਆਂ ਨਾਲ ਲੱਦਿਆ

ਭਾਰਤ ਵਿੱਚ ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਦੀ ਜੀਵਨ ਸ਼ੈਲੀ ਹਮੇਸ਼ਾਂ ਚਰਚਾ ਵਿੱਚ ਰਹਿੰਦੀ ਹੈ। ਰਾਜਕੁਮਾਰ ਤੇ ਨਵਾਬ ਨਾ ਸਿਰਫ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਆਪਣੇ ਅਜੀਬ ਸ਼ੌਕ ਲਈ ਮਸ਼ਹੂਰ ਸਨ।

ਜੂਨਾਗੜ੍ਹ (ਗੁਜਰਾਤ): ਭਾਰਤ ਵਿੱਚ ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਦੀ ਜੀਵਨ ਸ਼ੈਲੀ ਹਮੇਸ਼ਾਂ ਚਰਚਾ ਵਿੱਚ ਰਹਿੰਦੀ ਹੈ। ਰਾਜਕੁਮਾਰ ਤੇ ਨਵਾਬ ਨਾ ਸਿਰਫ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਆਪਣੇ ਅਜੀਬ ਸ਼ੌਕ ਲਈ ਮਸ਼ਹੂਰ ਸਨ। ਇਨ੍ਹਾਂ ਲੋਕਾਂ ਦੇ ਸ਼ੌਕ ਤੇ ਉਸ ਲਈ ਖਰਚੇ ਗਏ ਪੈਸਿਆਂ ਬਾਰੇ ਕਈ ਤਰ੍ਹਾਂ ਦੀਆਂ ਹੈਰਾਨੀਜਨਕ ਕਹਾਣੀਆਂ ਵੀ ਮਸ਼ਹੂਰ ਹਨ।

ਕੁਝ ਰਾਜਿਆਂ ਨੇ ਕੂੜਾ ਸੁੱਟਣ ਲਈ ਸ਼ਾਹੀ ਕਾਰ ਰੋਲਸ ਰਾਇਸ ਖਰੀਦੀ ਸੀ, ਜਦੋਂਕਿ ਕੁਝ ਨੇ ਹੀਰਿਆਂ ਨੂੰ ਪੇਪਰਵੇਟ ਵਜੋਂ ਵਰਤਿਆ। ਇਨ੍ਹਾਂ ਸ਼ੌਕੀਨਾਂ ਵਿੱਚੋਂ ਇੱਕ ਸੀ ਮਹਾਬਤ ਖਾਨ, ਜੂਨਾਗੜ੍ਹ ਦਾ ਨਵਾਬ। ਮਹਾਬਤ ਖਾਨ ਨੂੰ ਕੁੱਤਿਆਂ ਨਾਲ ਖਾਸ ਪਿਆਰ ਸੀ।

ਜੂਨਾਗੜ੍ਹ ਦੇ ਨਵਾਬ ਮਹਾਬਤ ਖਾਨ, ਕੁੱਤਿਆਂ ਨੂੰ ਰੱਖਣ ਦੇ ਸ਼ੌਕੀਨ, ਨੇ ਲਗਭਗ 800 ਕੁੱਤੇ ਰੱਖੇ। ਇੰਨਾ ਹੀ ਨਹੀਂ, ਇਨ੍ਹਾਂ ਸਾਰੇ ਕੁੱਤਿਆਂ ਲਈ ਵੱਖਰੇ ਕਮਰੇ, ਨੌਕਰ ਤੇ ਟੈਲੀਫੋਨ ਦਾ ਪ੍ਰਬੰਧ ਰੱਖਿਆ ਗਿਆ ਸੀ। ਜੇ ਕੋਈ ਕੁੱਤਾ ਮਰ ਜਾਂਦਾ ਸੀ, ਤਾਂ ਉਸ ਨੂੰ ਪੂਰੀਆਂ ਰਵਾਇਤੀ ਰਸਮਾਂ ਨਾਲ ਕਬਰਿਸਤਾਨ ਵਿੱਚ ਦਫਨਾਇਆ ਜਾਦਾ ਸੀ ਤੇ ਅੰਤਮ ਸੰਸਕਾਰ ਦੇ ਨਾਲ ਸੋਗ ਸੰਗੀਤ ਵਜਾਇਆ ਜਾਂਦਾ ਸੀ।

ਉਂਝ, ਨਵਾਬ ਮਹਾਬਤ ਖਾਨ ਨੂੰ ਇਨ੍ਹਾਂ ਸਾਰੇ ਕੁੱਤਿਆਂ ਦਾ ਸਭ ਤੋਂ ਜ਼ਿਆਦਾ ਪਿਆਰ ਇੱਕ ਕੁੱਤੀ ਨਾਲ ਸੀ, ਜਿਸ ਦਾ ਨਾਂ ਰੌਸ਼ਨਾ ਸੀ। ਮਹਾਬਤ ਖਾਨ ਨੇ ਰੌਸ਼ਨਾਂ ਦਾ ਵਿਆਹ ਬੌਬੀ ਨਾਂ ਦੇ ਕੁੱਤੇ ਨਾਲ ਬਹੁਤ ਧੂਮਧਾਮ ਨਾਲ ਕਰਵਾਇਆ ਸੀ। ਅੱਜ ਦੇ ਮੁੱਲ ਦੇ ਅਨੁਸਾਰ, ਨਵਾਬ ਨੇ ਇਸ ਵਿਆਹ ਵਿੱਚ 2 ਕਰੋੜ ਤੋਂ ਵੱਧ ਖਰਚ ਕੀਤੇ ਸਨ।

ਨਵਾਬ ਮਹਾਬਤ ਖਾਨ ਦੇ ਇਸ ਸ਼ੌਕ ਦਾ ਜ਼ਿਕਰ ਪ੍ਰਸਿੱਧ ਇਤਿਹਾਸਕਾਰ ਡੋਮਿਨਿਕ ਲੈਪੀਅਰ ਤੇ ਲੈਰੀ ਕੌਲਿਨਜ਼ ਨੇ ਆਪਣੀ ਕਿਤਾਬ 'ਫ਼੍ਰੀਡਮ ਐਟ ਮਿਡਨਾਈਟ' ਵਿੱਚ ਵੀ ਕੀਤਾ ਹੈ। ਰੌਸ਼ਨਾ ਨੇ ਵਿਆਹ ਦੇ ਦੌਰਾਨ ਸੋਨੇ ਦੇ ਹਾਰ, ਕੰਗਣ ਅਤੇ ਮਹਿੰਗੇ ਕੱਪੜੇ ਪਾਏ ਹੋਏ ਸਨ। ਇੰਨਾ ਹੀ ਨਹੀਂ, ਫੌਜੀ ਬੈਂਡ ਦੇ ਨਾਲ ਗਾਰਡ ਆਫ ਆਨਰ ਦੇ 250 ਕੁੱਤਿਆਂ ਨੇ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦਾ ਸਵਾਗਤ ਕੀਤਾ।

ਨਵਾਬ ਮਹਾਬਤ ਖਾਨ ਨੇ ਸਾਰੇ ਰਾਜੇ-ਮਹਾਰਾਜਿਆਂ ਸਮੇਤ ਵਾਇਸਰਾਏ ਨੂੰ ਇਸ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਪਰ ਵਾਇਸਰਾਏ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਨਵਾਬ ਮਹਾਬਤ ਖਾਨ ਦੁਆਰਾ ਆਯੋਜਿਤ ਇਸ ਵਿਆਹ ਵਿੱਚ ਡੇਢ ਲੱਖ ਤੋਂ ਵੱਧ ਮਹਿਮਾਨ ਸ਼ਾਮਲ ਹੋਏ। ਹਾਲਾਂਕਿ, ਇਸ ਵਿਆਹ ਵਿੱਚ ਖਰਚਿਆ ਪੈਸਾ ਜੂਨਾਗੜ੍ਹ ਦੀ ਉਸ ਸਮੇਂ ਦੀ 6,20,000 ਆਬਾਦੀ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
Advertisement
ABP Premium

ਵੀਡੀਓਜ਼

Jagjit Singh Dhallewal ਨੂੰ ਲੈ ਕੇ ਸੁਪਰੀਮ ਕੌਰਟ 'ਚ ਪੰਜਾਬ ਸਰਕਾਰ ਦਾ ਵੱਡਾ ਦਾਅਵਾDeep Sidhu ਦੇ ਭਰਾ ਨੇ ਦੱਸਿਆ ਕਿਉਂ ਨਹੀਂ ਲੜੀ ਗਿੱਦੜਬਾਹਾ ਦੀ ਚੋਣMela Maghi Nagar Kirtan | 40 ਸਿੰਘਾ ਜੀ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ ਗਿਆਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Scam on Name of Brad Pitt: ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਹਾਲੀਵੁੱਡ ਅਦਾਕਾਰ ਬ੍ਰੈਡ ਪਿਟ ਦੇ ਨਾਂ 'ਤੇ ਮਹਿਲਾ ਤੋਂ ਠੱਗੇ 7 ਕਰੋੜ ਰੁਪਏ, ਸ਼ਾਤਿਰ ਠੱਗ ਨੇ AI ਦਾ ਲਿਆ ਸਹਾਰਾ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
40 ਮੁਕਤਿਆਂ ਦੀ ਯਾਦ 'ਚ ਸਜਾਇਆ ਗਿਆ ਨਗਰ ਕੀਰਤਨ, ਤਸਵੀਰਾਂ 'ਚ ਕਰੋ ਦਰਸ਼ਨ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
QR Codes Scam: ਕਿਤੇ ਕੰਗਾਲ ਨਾ ਕਰ ਦੇਵੇ ਡਿਜੀਟਲ ਪੇਮੈਂਟ! ਹੋਸ਼ ਉਡਾ ਦੇਵੇਗਾ ਠੱਗਾਂ ਦਾ ਨਵਾਂ ਜੁਗਾੜ, ਇੰਝ ਬਚੋ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਦਿੱਲੀ ਚੋਣਾਂ ਤੋਂ ਪਹਿਲਾਂ ਵਧੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ, ਸਰਕਾਰ ਨੇ ED ਨੂੰ ਕੇਸ ਚਲਾਉਣ ਦੀ ਦਿੱਤੀ ਮੰਜ਼ੂਰੀ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਪੂ ਸੂਰਤ ਸਿੰਘ ਖਾਲਸਾ ਦਾ ਹੋਇਆ ਦੇਹਾਂਤ, 91 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
ਤਿੰਨ ਦਿਨ ਦਿੱਲੀ ਦੌਰੇ 'ਤੇ ਰਹਿਣਗੇ CM ਮਾਨ, ਕਰਨਗੇ ਰੈਲੀਆਂ ਅਤੇ ਰੋਡਸ਼ੋਅ
Embed widget