ਲੋਕ ਜਸ਼ਨ 'ਚ ਪੀ ਗਏ 750 ਕਰੋੜ ਦੀ ਸ਼ਰਾਬ
ਕੇਰਲਾ ਵਿੱਚ ਸ਼ਰਾਬ ਤੇ ਬੀਅਰ ਦੇ ਇਕਲੌਤੇ ਵਿਕਰੇਤਾ ਮੁਤਾਬਕ, ਕੇਰਲ ਵਿੱਚ ਲੋਕਾਂ ਨੇ 10 ਦਿਨਾਂ ਦੇ ਓਨਮ ਤਿਉਹਾਰ ਦੌਰਾਨ ਰਿਕਾਰਡ 750 ਕਰੋੜ ਰੁਪਏ ਦੀ ਸ਼ਰਾਬ ਦਾ ਸੇਵਨ ਕੀਤਾ। 10 ਦਿਨਾਂ ਦਾ ਓਨਮ ਤਿਉਹਾਰ ਐਤਵਾਰ ਨੂੰ ਸਮਾਪਤ ਹੋਇਆ।
ਤਿਰੂਵਨੰਤਪੁਰਮ: ਕੇਰਲਾ ਵਿੱਚ ਓਨਮ ਤਿਉਹਾਰ ਦੌਰਾਨ 750 ਕਰੋੜ ਰੁਪਏ ਦੀ ਸ਼ਰਾਬ ਪੀਤੀ ਗਈ। ਇਹ 10 ਦਿਨਾਂ ਦਾ ਓਨਮ ਤਿਉਹਾਰ ਐਤਵਾਰ ਨੂੰ ਸਮਾਪਤ ਹੋਇਆ। ਇਹ ਖੁਲਾਸਾ ਕੇਰਲਾ ਵਿੱਚ ਸ਼ਰਾਬ ਤੇ ਬੀਅਰ ਦੇ ਇਕਲੌਤੇ ਥੋਕ ਵਿਕਰੇਤਾ ਨੇ ਕੀਤਾ ਹੈ।
ਫਿਲਹਾਲ, ਕੇਰਲਾ ਵਿੱਚ ਰੋਜ਼ਾਨਾ ਨਵੇਂ ਕੋਵਿਡ ਮਾਮਲਿਆਂ ਦਾ 50 ਪ੍ਰਤੀਸ਼ਤ ਹਿੱਸਾ ਹੈ ਤੇ ਦੇਸ਼ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਹਨ। ਇਸ ਦੇ ਬਾਵਜੂਦ ਟੀਕੇ ਦੇ ਸਰਟੀਫਿਕੇਟ ਨਾਲ ਲੈਸ ਲੋਕ ਸੂਬੇ ਦੀਆਂ 260 ਸ਼ਰਾਬ ਦੀਆਂ ਪ੍ਰਚੂਨ ਦੁਕਾਨਾਂ ਦੇ ਸਾਹਮਣੇ ਖੜ੍ਹੇ ਸੀ। ਜਦੋਂਕਿ 70 ਪ੍ਰਤੀਸ਼ਤ ਵਿਕਰੀ ਪ੍ਰਚੂਨ ਦੁਕਾਨਾਂ ਰਾਹੀਂ ਹੋਈ। ਇਸ ਦੇ ਨਾਲ ਹੀ ਬਾਰ ਜੋ ਸਿਰਫ ਬੋਤਲਾਂ ਵਿੱਚ ਸਪਲਾਈ ਪ੍ਰਦਾਨ ਕਰ ਸਕਦੇ ਹਨ, ਉਨ੍ਹਾਂ ਨੇ 30 ਪ੍ਰਤੀਸ਼ਤ ਸ਼ਰਾਬ ਵੇਚੀ।
ਇਸ ਓਨਮ ਸੀਜ਼ਨ ਵਿੱਚ ਸੂਬਾ ਸਕੱਤਰੇਤ ਦੇ ਨੇੜੇ ਸਥਿਤ ਬੇਵਕੋ ਪ੍ਰਚੂਨ ਦੁਕਾਨ ਨੇ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਰੋਜ਼ਾਨਾ ਸ਼ਰਾਬ ਦੀ ਵਿਕਰੀ 1.04 ਕਰੋੜ ਰੁਪਏ ਦਰਜ ਕੀਤੀ, ਜਿਸ ਨਾਲ ਕੁੱਲ ਰੋਜ਼ਾਨਾ ਵਿਕਰੀ 85 ਕਰੋੜ ਰੁਪਏ ਹੋ ਗਈ। ਸੂਬੇ ਵਿੱਚ ਅਲਕੋਹਲ ਦੇ ਉਪਯੋਗਕਰਤਾਵਾਂ ਦੇ ਪ੍ਰੋਫਾਈਲ 'ਤੇ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸੂਬੇ ਦੀ 3.34 ਕਰੋੜ ਆਬਾਦੀ ਵਿੱਚੋਂ ਲਗਪਗ 32.9 ਲੱਖ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਜਿਸ ਵਿੱਚ 29.8 ਲੱਖ ਪੁਰਸ਼ ਤੇ 3.1 ਲੱਖ ਔਰਤਾਂ ਸ਼ਾਮਲ ਹਨ।
ਕੇਰਲ ਵਿੱਚ ਹਰ ਰੋਜ਼ ਲਗਪਗ ਪੰਜ ਲੱਖ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਰਾਜ ਸਰਕਾਰ ਦੇ ਅੰਕੜਿਆਂ ਅਨੁਸਾਰ ਇਸ ਵਿੱਚੋਂ 1,043 ਔਰਤਾਂ ਸਮੇਤ ਲਗਪਗ 83,851 ਲੋਕ ਸ਼ਰਾਬ ਦੇ ਆਦੀ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin