Tea Seller KR Vijayan Died: ਚਾਹ ਦੀ ਕਮਾਈ ਤੋਂ ਪੈਸੇ ਬਚਾ ਕੇ ਵਿਦੇਸ਼ ਘੁੰਮਣ ਵਾਲੇ ਮਸ਼ਹੂਰ ਕੇਆਰ ਵਿਜਯਨ ਦੀ ਮੌਤ
ਆਪਣੀ ਪਤਨੀ ਨਾਲ 26 ਦੇਸ਼ਾਂ ਦੀ ਯਾਤਰਾ ਕਰਨ ਵਾਲੇ 76 ਸਾਲਾ ਚਾਹ ਸਟਾਲ ਮਾਲਕ ਦੀ ਮੌਤ ਹੋ ਗਈ ਹੈ।
ਨਵੀਂ ਦਿੱਲੀ: ਇੱਕ 76 ਸਾਲਾ ਚਾਹ ਦੁਕਾਨਦਾਰ ਨੇ ਪਿਛਲੇ 16 ਸਾਲਾਂ ਵਿੱਚ ਆਪਣੀ ਪਤਨੀ ਨਾਲ 26 ਦੇਸ਼ਾਂ ਦੀ ਯਾਤਰਾ ਕੀਤੀ ਹੈ। ਹੁਣ ਇਸ ਚਾਹ ਵੇਚ ਕੇ ਦੁਨੀਆ ਘੁੰਮਣ ਵਾਲੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸ਼੍ਰੀ ਬਾਲਾਜੀ ਕੌਫੀ ਹਾਊਸ ਦੇ ਮਾਲਕ ਕੇਆਰ ਵਿਜਯਨ ਅਤੇ ਉਸਦੀ ਪਤਨੀ ਵਿਦੇਸ਼ ਯਾਤਰਾ ਲਈ ਵਿਕਰੀ ਤੋਂ ਹੋਣ ਵਾਲੀ ਕਮਾਈ ਚੋਂ ਹਰ ਰੋਜ਼ 300 ਰੁਪਏ ਬਚਾਉਂਦੇ ਸੀ। ਉਹ ਪਿਛਲੇ ਮਹੀਨੇ ਹੀ ਰੂਸ ਤੋਂ ਪਰਤੇ ਸੀ, ਇਹ ਉਨ੍ਹਾਂ ਦੀ ਆਖਰੀ ਯਾਤਰਾ ਸੀ। ਦੱਸ ਦਈਏ ਕਿ ਵਿਜਯਨ ਦੇ ਪ੍ਰਸ਼ੰਸਕਾਂ ਵਿੱਚ ਅਮਿਤਾਭ ਬੱਚਨ, ਸ਼ਸ਼ੀ ਥਰੂਰ ਅਤੇ ਆਨੰਦ ਮਹਿੰਦਰਾ ਵੀ ਸ਼ਾਮਲ ਹਨ।
ਬਹੁਤ ਸਾਰੇ ਲੋਕਾਂ ਲਈ ਇੱਕ ਹੀਰੋ ਬਣੇ ਵਿਜਯਨ ਅਤੇ ਉਸਦੀ ਪਤਨੀ ਪਿਛਲੇ ਮਹੀਨੇ ਰੂਸ ਦੇ ਦੌਰੇ ਤੋਂ ਵਾਪਸ ਪਰਤੇ, ਜ਼ਾਹਰ ਤੌਰ 'ਤੇ ਉਹ ਉਨ੍ਹਾਂ ਦੀ ਆਖਰੀ ਵਿਦੇਸ਼ ਯਾਤਰਾ ਸੀ। ਜੋ ਲੋਕ ਉਸ ਨੂੰ ਜਾਣਦੇ ਹਨ, ਉਨ੍ਹਾਂ ਨੂੰ ਯਾਦ ਹੈ ਕਿ ਸਫ਼ਰ ਕਰਨ ਦਾ ਜਨੂੰਨ ਉਦੋਂ ਸ਼ੁਰੂ ਹੋਇਆ ਜਦੋਂ ਉਸ ਨੇ ਆਪਣੇ ਪਿਤਾ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ, ਅਤੇ ਜਦੋਂ ਉਸ ਨੇ 27 ਸਾਲ ਪਹਿਲਾਂ ਚਾਹ ਦੀ ਦੁਕਾਨ ਸ਼ੁਰੂ ਕੀਤੀ ਸੀ।
ਭਾਰਤ ਦੇ ਜ਼ਿਆਦਾਤਰ ਹਿੱਸਿਆਂ ਦਾ ਦੌਰਾ ਕਰਨ ਤੋਂ ਬਾਅਦ ਉਹ ਆਪਣੀ ਪਹਿਲੀ ਵਿਦੇਸ਼ੀ ਯਾਤਰਾ ਲਈ 2005 ਵਿੱਚ ਮਿਸਰ ਲਈ ਰਵਾਨਾ ਹੋਏ ਸੀ ਅਤੇ ਉਸ ਤੋਂ ਬਾਅਦ ਉਹ ਅਮਰੀਕਾ, ਜਰਮਨੀ ਅਤੇ ਹੋਰ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਹੈ। ਜਦੋਂ ਉਹ ਹੀਰੋ ਬਣੇ ਅਤੇ ਅੰਤਰਰਾਸ਼ਟਰੀ ਮੀਡੀਆ ਵਲੋਂ ਉਨ੍ਹਾਂ ਨੂੰ ਕਵਰ ਕੀਤਾ ਗਿਆ ਤਾਂ ਉਨ੍ਹਾਂ ਨੂੰ ਸਪਾਂਸਰਸ਼ਿਪ ਵੀ ਆਈ ਅਤੇ ਇਸ ਜੋੜੀ ਦੀ ਮਦਦ ਕਰਨ ਵਾਲਿਆਂ ਵਿੱਚ ਅਮਿਤਾਭ ਬੱਚਨ, ਸ਼ਸ਼ੀ ਥਰੂਰ ਅਤੇ ਆਨੰਦ ਮਹਿੰਦਰਾ ਸ਼ਾਮਲ ਹਨ।
ਦੱਸ ਦਈਏ ਕਿ ਉਸ ਦੇ ਕਾਰਨਾਮਿਆਂ ਬਾਰੇ ਸੁਣਨ ਤੋਂ ਬਾਅਦ ਰਾਜ ਦੇ ਸੈਰ-ਸਪਾਟਾ ਮੰਤਰੀ ਪੀਏ ਮੁਹੰਮਦ ਰਿਆਸ ਹਾਲ ਹੀ ਵਿੱਚ ਉਨ੍ਹਾਂ ਨੂੰ ਮਿਲਣ ਆਏ ਅਤੇ ਚਾਹ ਪੀਣ ਤੋਂ ਬਾਅਦ ਉਨ੍ਹਾਂ ਦੀ ਰਾਏ ਪੁੱਛੀ ਕਿ ਕੇਰਲਾ ਵਿੱਚ ਸੈਰ-ਸਪਾਟੇ ਨੂੰ 'ਵਧੀਆ ਤਰੀਕੇ' ਨਾਲ ਕਿਵੇਂ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਉਸ ਨੇ ਜਵਾਬ ਦਿੱਤਾ, "ਸਫ਼ਾਈ ਅਤੇ ਸੈਲਾਨੀਆਂ ਪ੍ਰਤੀ ਰਵੱਈਆ.. ਜੇਕਰ ਇਹ ਹੁੰਦਾ ਹੈ ਤਾਂ ਚੀਜ਼ਾਂ ਬਹੁਤ ਵਧੀਆ ਹੋ ਜਾਣਗੀਆਂ।"
ਇਹ ਵੀ ਪੜ੍ਹੋ: ਪ੍ਰਿਅੰਕਾ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਹੁਣ ਲਖੀਮਪੁਰ ਦੇ ਪੀੜਤਾਂ ਨੂੰ ਮਿਲੇ ਇਨਸਾਫ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: