(Source: ECI/ABP News)
Viral Video: ਪੜ੍ਹਦੇ ਸਮੇਂ ਫੋਨ ਦੀ ਵਰਤੋਂ ਕਰਨ ਲਈ ਬੱਚੇ ਨੇ ਖੇਡੀ ਕਮਾਲ ਦੀ ਚਾਲ, ਮਾਂ ਵੀ ਖਾ ਗਈ ਧੋਖਾ
Viral Video: ਇਨ੍ਹੀਂ ਦਿਨੀਂ ਇੱਕ ਬੱਚੇ ਦਾ ਮਜ਼ਾਕੀਆ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਸ ਨੇ ਪੜ੍ਹਾਈ ਦੌਰਾਨ ਫ਼ੋਨ ਦੀ ਵਰਤੋਂ ਕਰਨ ਲਈ ਅਜਿਹਾ ਦਿਮਾਗ਼ ਵਰਤਿਆ। ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਆਪਣਾ ਬਚਪਨ ਜ਼ਰੂਰ ਯਾਦ..
![Viral Video: ਪੜ੍ਹਦੇ ਸਮੇਂ ਫੋਨ ਦੀ ਵਰਤੋਂ ਕਰਨ ਲਈ ਬੱਚੇ ਨੇ ਖੇਡੀ ਕਮਾਲ ਦੀ ਚਾਲ, ਮਾਂ ਵੀ ਖਾ ਗਈ ਧੋਖਾ kid using jugaad to operate phone while studing have you seen this clip Viral Video: ਪੜ੍ਹਦੇ ਸਮੇਂ ਫੋਨ ਦੀ ਵਰਤੋਂ ਕਰਨ ਲਈ ਬੱਚੇ ਨੇ ਖੇਡੀ ਕਮਾਲ ਦੀ ਚਾਲ, ਮਾਂ ਵੀ ਖਾ ਗਈ ਧੋਖਾ](https://feeds.abplive.com/onecms/images/uploaded-images/2023/08/28/43fd0d4ac93701cfd968f00c2797c2371693210625392496_original.jpeg?impolicy=abp_cdn&imwidth=1200&height=675)
Viral Video: ਜੇਕਰ ਸਹੀ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਅੱਜ ਦੇ ਮਸੇਂ ਵਿੱਚ ਇੰਟਰਨੈੱਟ ਵਾਇਰਲ ਵੀਡੀਓਜ਼ ਦਾ ਸਮੁੰਦਰ ਬਣ ਗਿਆ ਹੈ। ਇੱਥੇ ਹਰ ਰੋਜ਼ ਹਜ਼ਾਰਾਂ ਵੀਡੀਓ ਪ੍ਰਕਾਸ਼ਤ ਹੁੰਦੇ ਹਨ। ਜਿਸ ਨੂੰ ਦੇਖਣ ਤੋਂ ਬਾਅਦ ਬਹੁਤ ਮਜ਼ਾ ਆਉਂਦਾ ਹੈ ਪਰ ਜੇਕਰ ਕੋਈ ਵੀਡੀਓ ਸਭ ਤੋਂ ਵੱਧ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਤਾਂ ਉਹ ਬੱਚਿਆਂ ਨਾਲ ਸਬੰਧਤ ਵੀਡੀਓ ਹੈ। ਇਹ ਵੀਡੀਓ ਦੇਖ ਕੇ ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ। ਇਹੀ ਕਾਰਨ ਹੈ ਕਿ ਬੱਚਿਆਂ ਨਾਲ ਸਬੰਧਤ ਵੀਡੀਓ ਆਉਂਦੇ ਹੀ ਛਾ ਜਾਂਦੇ ਹਨ। ਹਾਲ ਹੀ ਦੇ ਦਿਨਾਂ ਵਿੱਚ ਵੀ ਇੱਕ ਵੀਡੀਓ ਚਰਚਾ ਵਿੱਚ ਹੈ।
ਅੱਜ ਦੇ ਸਮੇਂ ਵਿੱਚ ਹਰ ਮਾਤਾ-ਪਿਤਾ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਦਿਨ ਭਰ ਮੋਬਾਈਲ ਨਾਲ ਚਿਪਕਿਆ ਰਹਿੰਦਾ ਹੈ। ਜੇਕਰ ਇਸ ਦਾ ਅਸਲ ਕਾਰਨ ਦੇਖਿਆ ਜਾਵੇ ਤਾਂ ਇਹ ਮਾਪੇ ਖੁਦ ਹਨ ਜੋ ਪਰਿਵਾਰ ਨੂੰ ਆਪਣਾ ਕੀਮਤੀ ਸਮਾਂ ਦੇਣ ਦੀ ਬਜਾਏ ਹਰ ਸਮੇਂ ਮੋਬਾਈਲ 'ਚ ਰੁੱਝੇ ਰਹਿੰਦੇ ਹਨ ਪਰ ਕੁਝ ਮਾਪੇ ਅਜਿਹੇ ਵੀ ਹਨ ਜੋ ਇਸ ਗੱਲ ਦਾ ਖਾਸ ਖਿਆਲ ਰੱਖਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਧਿਆਨ ਸਿਰਫ਼ ਪੜ੍ਹਾਈ 'ਤੇ ਹੋਵੇ, ਪਰ ਬੱਚੇ ਹਮੇਸ਼ਾ ਮੋਬਾਈਲ ਚਲਾਉਣ ਲਈ ਕੋਈ ਨਾ ਕੋਈ ਚਾਲ ਲੱਭਦੇ ਹਨ। ਹੁਣ ਇਸ ਵੀਡੀਓ ਨੂੰ ਹੀ ਦੇਖੋ ਜਿਥੇ ਇੱਕ ਬੱਚੇ ਨੇ ਮੋਬਾਈਲ ਛੁਪਾਉਣ ਲਈ ਇੰਨਾ ਜ਼ਬਰਦਸਤ ਜੁਗਾੜ ਬਣਾਇਆ ਹੈ। ਉਸ ਦੀ ਮਾਂ ਨੂੰ ਨਹੀਂ ਪਤਾ ਸੀ ਕਿ ਉਹ ਪੜ੍ਹਾਈ ਕਰਨ ਦੀ ਬਜਾਏ ਫੋਨ ਦੀ ਵਰਤੋਂ ਕਰ ਰਿਹਾ ਹੈ।
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੱਚਾ ਮੇਜ਼ 'ਤੇ ਬੈਠਾ ਖੁਸ਼ੀ ਨਾਲ ਪੜ੍ਹ ਰਿਹਾ ਹੈ। ਉਸ ਦੇ ਸਾਹਮਣੇ ਕੰਧ 'ਤੇ ਇੱਕ ਤਾਰ ਨਾਲ ਇੱਕ ਡੋਰੀ ਨੂੰ ਬੰਨ੍ਹਿਆ ਹੋਇਆ ਹੈ ਜਿਸ 'ਤੇ ਇੱਕ ਮੋਬਾਈਲ ਲਟਕਿਆ ਹੋਇਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੱਚੇ ਦਾ ਸਾਰਾ ਧਿਆਨ ਫ਼ੋਨ 'ਤੇ ਹੁੰਦਾ ਹੈ, ਪਰ ਉਦੋਂ ਹੀ ਉਸ ਦੀ ਮਾਂ ਆਉਂਦੀ ਹੈ। ਹੁਣ ਜਿਵੇਂ ਹੀ ਮਾਂ ਦਰਵਾਜ਼ਾ ਖੋਲ੍ਹਦੀ ਹੈ, ਰੱਸੀ ਨਾਲ ਲਟਕਿਆ ਫ਼ੋਨ ਤੁਰੰਤ ਤੌਲੀਏ ਦੇ ਪਿੱਛੇ ਲੁਕ ਜਾਂਦਾ ਹੈ। ਜਿਸ ਕਾਰਨ ਮਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਪੜ੍ਹਾਈ ਨਹੀਂ ਕਰ ਰਿਹਾ ਸਗੋਂ ਫ਼ੋਨ ਦੀ ਵਰਤੋਂ ਕਰ ਰਿਹਾ ਹੈ।
ਇਹ ਵੀ ਪੜ੍ਹੋ: Viral Video: ਐਸਕੇਲੇਟਰ ਅਤੇ ਕੰਧ ਵਿਚਕਾਰ ਫਸ ਗਿਆ ਮੁੰਡੇ ਦਾ ਸਿਰ, ਅੱਗੇ ਜੋ ਹੋਇਆ ਉਹ ਦੇਖ ਕੇ ਹੋ ਜਾਓਗੇ ਹੈਰਾਨ!
ਇਸ ਮਜ਼ਾਕੀਆ ਵੀਡੀਓ ਨੂੰ ਐਕਸ (ਟਵਿੱਟਰ) 'ਤੇ @TheFigen_ ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਕਹਿ ਰਹੇ ਹਨ ਕਿ ਇਹ ਬੱਚਾ ਕਿੰਨਾ ਤੇਜ਼ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)