Viral Video: ਰੇਲਵੇ ਪਲੇਟਫਾਰਮ 'ਤੇ ਅਚਾਨਕ Folk Dance ਕਰਨਾ ਲੱਗੀਆਂ ਔਰਤਾਂ, ਹੈਰਾਨ ਰਹਿ ਗਏ ਯਾਤਰੀ
Watch: ਜਬਲਪੁਰ ਰੇਲਵੇ ਸਟੇਸ਼ਨ 'ਤੇ ਕਾਸ਼ੀ ਤਮਿਲ ਸੰਗਮ ਦੇ ਭਾਗੀਦਾਰਾਂ ਦਾ ਸਵਾਗਤ ਕੁਝ ਔਰਤਾਂ ਨੇ ਡਾਂਸ ਕਰਕੇ ਕੀਤਾ, ਜਿਸ ਦੀ ਇੱਕ ਦਿਲਚਸਪ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Dance Viral Video: "ਕਾਸ਼ੀ ਤਮਿਲ ਸੰਗਮ" ਦੇ ਪ੍ਰਤੀਭਾਗੀਆਂ ਦਾ ਜਬਲਪੁਰ ਰੇਲਵੇ ਸਟੇਸ਼ਨ 'ਤੇ ਬਿਲਕੁਲ ਵੱਖਰੇ ਅੰਦਾਜ਼ ਵਿੱਚ ਨਿੱਘਾ ਸਵਾਗਤ ਕੀਤਾ ਗਿਆ, ਜਿਸ ਦੀ ਵੀਡੀਓ ਰੇਲ ਮੰਤਰਾਲੇ ਨੇ ਖੁਦ ਟਵਿੱਟਰ 'ਤੇ ਸਾਂਝੀ ਕੀਤੀ ਹੈ। ਮਹਿਲਾ ਪ੍ਰਤੀਨਿਧੀਆਂ ਨੇ ਇਨ੍ਹਾਂ ਪ੍ਰਤੀਯੋਗੀਆਂ ਦਾ ਸਵਾਗਤ ਕਰਨ ਲਈ ਸਟੇਸ਼ਨ 'ਤੇ ਲੋਕ ਨਾਚ ਪੇਸ਼ ਕੀਤਾ, ਜਿਸ ਨੂੰ ਆਨਲਾਈਨ ਉਪਭੋਗਤਾਵਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਚੇਨਈ-ਗਯਾ ਐਕਸਪ੍ਰੈਸ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਕਾਸ਼ੀ ਤਮਿਲ ਸੰਗਮ ਵਿੱਚ ਸ਼ਾਮਿਲ ਲੋਕਾਂ ਦਾ ਜਬਲਪੁਰ ਰੇਲਵੇ ਸਟੇਸ਼ਨ ’ਤੇ ਨਿੱਘਾ ਸਵਾਗਤ ਕੀਤਾ ਗਿਆ। ਰੇਲ ਮੰਤਰਾਲੇ ਵੱਲੋਂ 14 ਦਸੰਬਰ ਨੂੰ ਕੀਤੇ ਗਏ ਇੱਕ ਟਵੀਟ ਵਿੱਚ ਇੱਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਵਿੱਚ ਔਰਤਾਂ ਨੂੰ ਇਨ੍ਹਾਂ ਪ੍ਰਤੀਭਾਗੀਆਂ ਲਈ ਇੱਕ ਸ਼ਾਨਦਾਰ ਲੋਕ ਨਾਚ ਪੇਸ਼ ਕਰਦੇ ਹੋਏ ਕੈਪਚਰ ਕੀਤਾ ਗਿਆ ਹੈ, ਜੋ ਉਪਭੋਗਤਾਵਾਂ ਦਾ ਕਾਫੀ ਮਨੋਰੰਜਨ ਕਰ ਰਿਹਾ ਹੈ।
ਇਹ ਵੀਡੀਓ ਵਾਇਰਲ ਹੈ- ਰੇਲ ਮੰਤਰਾਲੇ ਨੇ ਪੋਸਟ ਦੇ ਨਾਲ ਇੱਕ ਵਿਸਤ੍ਰਿਤ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਲਿਖਿਆ ਹੈ "ਦੋ ਸਭਿਆਚਾਰਾਂ ਦੀ ਮੁਲਾਕਾਤ! 'ਕਾਸ਼ੀ ਤਾਮਿਲ ਸੰਗਮ' ਵਿੱਚ ਹਿੱਸਾ ਲੈਣ ਜਾ ਰਹੇ ਚੇਨਈ-ਗਯਾ ਐਕਸਪ੍ਰੈਸ ਦੇ ਯਾਤਰੀਆਂ ਦਾ ਜਬਲਪੁਰ ਸਟੇਸ਼ਨ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿੱਥੇ ਮਹਿਲਾ ਪ੍ਰਤੀਨਿਧੀਆਂ ਨੇ ਰਵਾਇਤੀ ਨਾਚ ਨਾਲ ਆਪਣੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ। ਇਹ ਵੀਡੀਓ ਆਨਲਾਈਨ ਕਾਫੀ ਵਾਇਰਲ ਹੋ ਰਿਹਾ ਹੈ।
ਕਾਸ਼ੀ ਤਮਿਲ ਸੰਗਮ ਕੀ ਹੈ..?- ਕਾਸ਼ੀ ਤਮਿਲ ਸੰਗਮ (KTS) ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ ਨੂੰ ਬਨਾਰਸ ਵਿੱਚ ਕੀਤਾ ਸੀ। ਉਦਘਾਟਨ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਨੇ ਇੱਕ ਸੰਦੇਸ਼ ਦਿੱਤਾ ਕਿ, "ਇਹ 130 ਕਰੋੜ ਭਾਰਤੀਆਂ ਦੀ ਜਿੰਮੇਵਾਰੀ ਹੈ ਕਿ ਉਹ ਤਾਮਿਲ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸਨੂੰ ਅਮੀਰ ਬਣਾਉਣ। ਜੇਕਰ ਅਸੀਂ ਤਾਮਿਲ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਅਸੀਂ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਾਂ ਅਤੇ ਜੇਕਰ ਅਸੀਂ ਤਾਮਿਲ ਨੂੰ ਸੀਮਤ ਕਰਦੇ ਹਾਂ, ਤਾਂ ਅਸੀਂ ਇਸ ਦਾ ਬਹੁਤ ਨੁਕਸਾਨ ਕਰਾਂਗੇ।"
ਇਹ ਵੀ ਪੜ੍ਹੋ: Shocking Video: ਚਲਦੀ ਬੱਸ ਦੇ ਹੇਠਾਂ ਆਇਆ ਬਜ਼ੁਰਗ, ਫਿਰ ਅੱਗੇ ਜੋ ਹੋਇਆ ਉਹ ਦੇਖ ਕੇ ਹੋ ਜਾਓਗੇ ਹੈਰਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।