(Source: ECI/ABP News)
Viral Video: ਘਰ 'ਚ ਵੜ ਕੇ ਸ਼ੇਰਨੀ ਨੇ ਫੜ ਲਿਆ ਪਾਲਤੂ ਕੁੱਤੇ ਦਾ ਗਲਾ, ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਲੋਕ
Watch: ਸ਼ੇਰਨੀ ਦੀ ਇਹ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਰਹੀ ਹੈ, ਜਿਸ 'ਚ ਇੱਕ ਖੂੰਖਾਰ ਸ਼ੇਰਨੀ ਨੂੰ ਘਰ 'ਚ ਦਾਖਲ ਹੋ ਕੇ ਪਾਲਤੂ ਕੁੱਤੇ ਦਾ ਸ਼ਿਕਾਰ ਕਰਦੇ ਦੇਖਿਆ ਜਾ ਸਕਦਾ ਹੈ।
Viral Video: ਇੰਟਰਨੈੱਟ 'ਤੇ ਅਕਸਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ 'ਚ ਘੁੰਮਦੇ ਦਿਖਾਈ ਦਿੰਦੇ ਹਨ। ਕਦੇ ਭੋਜਨ ਦੀ ਭਾਲ ਵਿੱਚ ਤੇ ਕਦੇ ਭਟਕਦੇ ਹੋਏ ਪੂਰਾ ਪਰਿਵਾਰ ਸੜਕਾਂ ‘ਤੇ ਘੁੰਮਦਾ ਨਜ਼ਰ ਆਉਂਦਾ ਹੈ। ਹਾਲ ਹੀ 'ਚ ਅਜਿਹੀ ਹੀ ਇੱਕ ਸ਼ੇਰਨੀ ਦਾ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਦੇ ਦਿਲਾਂ ਦੀ ਧੜਕਣ ਵਧਾ ਰਿਹਾ ਹੈ, ਜਿਸ 'ਚ ਇੱਕ ਖੂੰਖਾਰ ਸ਼ੇਰਨੀ ਨੂੰ ਘਰ 'ਚ ਦਾਖਲ ਹੋ ਕੇ ਪਾਲਤੂ ਕੁੱਤੇ ਦਾ ਸ਼ਿਕਾਰ ਕਰਦੇ ਦੇਖਿਆ ਜਾ ਸਕਦਾ ਹੈ।
ਰੌਂਗਟੇ ਖੱੜ੍ਹੇ ਕਰ ਦੇਣ ਵਾਲੀ ਇਸ ਵੀਡੀਓ 'ਚ ਇੱਕ ਖੂੰਖਾਰ ਸ਼ੇਰਨੀ ਪਾਲਤੂ ਕੁੱਤੇ ਦਾ ਸ਼ਿਕਾਰ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਪਰਿਵਾਰ ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ੇਰਨੀ ਦਾ ਗੁੱਸਾ ਤੇਜ਼ੀ ਨਾਲ ਵਧਣ ਲੱਗਦਾ ਹੈ। ਕੁੱਤੇ ਨੂੰ ਬਚਾਉਣ ਲਈ ਪਰਿਵਾਰ ਵਾਲੇ ਸ਼ੇਰਨੀ 'ਤੇ ਡੰਡੇ ਮਾਰਨ ਲੱਗ ਪੈਂਦੇ ਹਨ, ਤਾਂ ਜੋ ਸ਼ੇਰਨੀ ਕੁੱਤੇ ਨੂੰ ਛੱਡ ਕੇ ਭੱਜ ਜਾਵੇ ਪਰ ਇਸ ਦੇ ਉਲਟ ਸ਼ੇਰਨੀ ਕੁੱਤੇ ਦੀ ਗਰਦਨ ਆਪਣੇ ਜਬਾੜੇ 'ਚ ਦਬਾ ਕੇ ਆਰਾਮ ਨਾਲ ਖੜ੍ਹੀ ਰਹਿੰਦੀ ਹੈ, ਜਿਵੇਂ ਉਸ ਨੂੰ ਕੋਈ ਪਰਵਾਹ ਹੀ ਨਾ ਹੋਵੇ। ਉੱਥੇ ਹੀ ਕੁੱਤਾ ਡਰ ਨਾਲ ਕੰਬਦਾ ਨਜ਼ਰ ਆ ਰਿਹਾ ਹੈ।
ਇਹ ਹੈਰਾਨ ਕਰਨ ਵਾਲਾ ਡਰਾਉਣਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਐਨੀਮਲਵੌਲਟ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। 2 ਦਿਨ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ 3 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਯੂਜ਼ਰਸ ਵੀਡੀਓ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਕੇ ਹੈਰਾਨੀ ਪ੍ਰਗਟ ਕਰ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ, ਕੀ ਕੁੱਤਾ ਮਰ ਗਿਆ? ਇੱਕ ਹੋਰ ਯੂਜ਼ਰ ਨੇ ਪੁੱਛਿਆ, ਆਖਿਰ ਹੋਇਆ ਕੀ? ਕੀ ਸ਼ੇਰਨੀ ਇਸ ਨੂੰ ਆਪਣੇ ਨਾਲ ਲੈ ਗਈ ਅਤੇ ਖਾ ਗਈ?
ਇਹ ਵੀ ਪੜ੍ਹੋ: Viral Video: ‘ਡੋਲੀ ਕੀ ਟਪਰੀ’ 'ਤੇ ਪਹੁੰਚੀ ਰਸ਼ੀਅਨ ਕੁੜੀ, ਦੇਖ ਕੇ ਲੋਕ ਨੇ ਕਿਹਾ- ਇੱਥੇ ਡੌਲੀ ਭਾਈ ਪਿਘਲ ਗਏ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: ਡੀਐਨਏ ਟੈਸਟਿੰਗ ਕੰਪਨੀ ਨੇ ਇਨਸਾਨ ਨੂੰ ਦੱਸਿਆ ਕੁੱਤਾ, ਰਿਪੋਰਟ ਆਉਂਦੇ ਹੀ ਮਚ ਗਿਆ ਹੰਗਾਮਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)